ਮੁੰਬਈ (ਸਮਾਜਵੀਕਲੀ) : ਬਜ਼ੁਰਗ ਕੋਰੀਓਗ੍ਰਾਫਰ ਸਰੋਜ ਖ਼ਾਨ, ਜਿਨ੍ਹਾਂ ਨੂੰ ਇਥੇ ਬਾਂਦਰਾ ਵਿੱਚ ਗੁਰੂ ਨਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਦੀ ਸਿਹਤ ਪਹਿਲਾਂ ਨਾਲੋ ਬਿਹਤਰ ਹੈ। ਪਰਿਵਾਰ ਨੇ ਬੁੱਧਵਾਰ ਨੂੰ ਦੱਸਿਆ ਕਿ ਸਾਹ ਲੈਣ ਵਿੱਚ ਤਕਲੀਫ ਹੋਣ ਕਾਰਨ ਸਰੋਜ ਨੂੰ 20 ਜੂਨ ਨੂੰ ਹਸਪਤਾਲ ਲਿਜਾਇਆ ਗਿਆ। 71 ਸਾਲਾ ਕੋਰੀਓਗ੍ਰਾਫਰ ਨੂੰ ਜਲਦੀ ਹੀ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਜਾਵੇਗੀ। ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਸਰੋਜ ਖਾਨ ਦਾ ਕੋਵਿਡ-19 ਟੈਸਟ ਕੀਤਾ ਗਿਆ, ਜੋ ਨੈਗੇਟਿਵ ਆਇਆ। ਇਸ ਦੌਰਾਨ, ਫਿਲਮ ਨਿਰਮਾਤਾ ਅਨੁਭਵ ਸਿਨਹਾ ਨੇ ਟਵਿੱਟਰ ‘ਤੇ ਲੋਕਾਂ ਨੂੰ ਦੱਸਿਆ ਕਿ ਸਰੋਜ ਖ਼ਾਨ ਦੀ ਸਿਹਤ ਠੀਕ ਹੈ ਤੇ ਚਿੰਤਾ ਕਰਨ ਦੀ ਲੋੜ ਨਹੀਂ।
HOME ਸਰੋਜ ਖ਼ਾਨ ਦੀ ਸਿਹਤ ਵਿੱਚ ਸੁਧਾਰ