(ਸਮਾਜ ਵੀਕਲੀ)
ਕਿੰਨੇ ਸੋਹਣੇ ਲੱਗਦੇ ਸਰੋਂ ਦੇ ਖਿੜੇ ਫੁੱਲ
ਹੋਰ ਕੋਈ ਹੋਣਾ ਨਹੀਂ ਜੀ ਇਹਨਾਂ ਦੇ ਤੁੱਲ
ਕੁਦਰਤ ਵਲੋਂ ਭਰੇ ਇਹਨਾਂ ਵਿੱਚ ਰੰਗ
ਦੇਖ ਦੇਖ ਹੋਈ ਜਾਣ ਲੋਕੀ ਸਾਰੇ ਦੰਗ
ਹੀਰਿਆਂ ਦੇ ਨਾਲੋਂ ਵੱਧ ਇਹਨਾਂ ਦਾ ਹੈ ਮੁੱਲ
ਕਿੰਨੇ ਸੋਹਣੇ ਲੱਗਦੇ ਸਰੋਂ ਦੇ ਖਿੜੇ ਫੁੱਲ
ਖੇਤਾਂ ਵਿੱਚ ਸਾਰੇ ਪਾਸੇ ਖੁਸ਼ੀਆਂ ਖਿਲਾਰਦੇ
ਬਹੁਤ ਸੋਹਣੇ ਲੱਗਦੇ ਸੁਨਹਿਰੀ ਭਾਅ ਮਾਰਦੇ
ਮਨਾਂ ਤਾਈਂ ਮੋਹ ਲੈਂਦੇ ਜਿਵੇਂ ਜਾਂਦੇ ਹੁੱਲ ਨੇ
ਕਿੰਨੇ ਸੋਹਣੇ ਲੱਗਦੇ ਸਰੋਂ ਦੇ ਖਿੜੇ ਫੁੱਲ ਨੇ
ਜਿਹੜਾ ਤੱਕੇ ਉਹੀ ਜਾਣੀ ਹੁੰਦਾ ਪਰਸੰਨ ਹੈ
ਕੁਦਰਤ ਤਾਈਂ ਆਖਦਾ ਉਹ ਧੰਨ ਧੰਨ ਹੈ
ਇਹਨਾਂ ਵਾਲੇ ਗੁਣ ਕਦੇ ਹੁੰਦੇ ਨਹੀਂ ਭੁੱਲ ਨੇ
ਕਿੰਨੇ ਸੋਹਣੇ ਲੱਗਦੇ ਸਰੋਂ ਦੇ ਖਿੜੇ ਫੁੱਲ ਨੇ
ਸਰੋਂ ਦੇ ਫੁੱਲਾਂ ਦੇ ਵਿੱਚੋਂ ਕੁਦਰਤ ਦਿਸਦੀ
ਬਲਵੀਰ ਰਾਮਗੜ੍ਹ ਸਿਵੀਆਂ ਹੈ ਲਿਖਦੀ
ਭੌਰੇ ਖੁਸ਼ਬੋਆਂ ਲੈਕੇ ਹੁੰਦੇ ਪਰਫੁੱਲ ਨੇ
ਕਿੰਨੇ ਸੋਹਣੇ ਲੱਗਦੇ ਸਰੋਂ ਦੇ ਖਿੜੇ ਫੁੱਲ ਨੇ
ਬਲਵੀਰ ਕੌਰ ਸਿਵੀਆ