ਸਰਕਾਰ ਨੇ ਅੱਜ ਸਰੀ ਸ਼ਹਿਰ ਤੋਂ ਕੇਂਦਰੀ ਪੁਲੀਸ ਹਟਾ ਕੇ ਆਪਣੇ ਪੁਲੀਸ ਬਲ ਬਣਾਉਣ ਦੀ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਹੈ। ਬੀਸੀ ਦੇ ਸੌਲਿਸਟਰ ਜਨਰਲ ਮਾਈਕ ਫਾਰਨਵਰਥ ਨੇ ਅੱਜ ਯੋਜਨਾ ਦੀ ਮਨਜ਼ੂਰੀ ਦੇ ਐਲਾਨ ਨਾਲ ਹੀ ਇਸ ਯੋਜਨਾ ਨੂੰ ਸਿਰੇ ਚੜ੍ਹਾਉਣ ਲਈ ਕਮੇਟੀ ਗਠਿਤ ਕਰਨ ਬਾਰੇ ਵੀ ਦੱਸਿਆ ਜਿਸ ਦੇ ਚੇਅਰਮੈਨ ਸਾਬਕਾ ਅਟਾਰਨੀ ਜਨਰਲ ਵਾਲੀ ਉੱਪਲ ਹੋਣਗੇ। ਇਸ ’ਤੇ ਸਰੀ ਦੇ ਮੇਅਰ ਡੱਗ ਮੁਕਲਮ ਨੇ ਤੁਰੰਤ ਪੱਤਰਕਾਰ ਸੰਮੇਲਨ ਸੱਦ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਮੇਅਰ ਨੇ ਕਿਹਾ ਉਨ੍ਹਾਂ ਨੂੰ ਤਸੱਲੀ ਹੋਈ ਕਿ ਉਹ ਚੋਣਾਂ ਮੌਕੇ ਵੋਟਰਾਂ ਨਾਲ ਕੀਤੇ ਵਾਅਦਿਆਂ ’ਚੋਂ ਇਹ ਵਾਅਦਾ ਪੁਗਾਉਣ ’ਚ ਸਫਲ ਹੋਏ ਹਨ। ਉਨ੍ਹਾਂ ਦੱਸਿਆ ਕਿ ਪਹਿਲੀ ਅਪਰੈਲ 2021 ਤੱਕ ਪੁਲੀਸ ਬਲ ਦਾ ਗਠਨ ਕਰਕੇ ਸ਼ਹਿਰ ਦੇ ਅਮਨ ਕਾਨੂੰਨ ਦਾ ਜ਼ਿੰਮਾ ਉਸ ਨੂੰ ਸੌਂਪ ਦਿੱਤਾ ਜਾਏਗਾ।
World ਸਰੀ ਸ਼ਹਿਰ ਨੂੰ ਮਿਲੇਗੀ ਆਪਣੀ ਪੁਲੀਸ