ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) : ਅਯੂਸਮਾਨ ਭਾਰਤ ਸਰੱਬਤ ਸਿਹਤ ਬੀਮਾਂ ਯੋਜਨਾ ਪੰਜਾਬ ਵਿੱਚ ਅਗਸਤ 2019 ਤੋ ਸਫਲਤਾ ਪੂਰਵਿਕ ਚੱਲ ਰਹੀ ਹੈ ਅਤੇ ਇਸ ਯੋਜਨਾ ਤਹਿਤ ਪੰਜੀ ਕਰਿਤ ਪਰਿਵਾਰਾਂ ਨੂੰ ਸਰਕਾਰ ਵੱਲੋ ਮਨੰਜੂਰ ਸ਼ੁਧਾ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾ ਵਿੱਚ ਇਕ ਸਾਲ ਵਿੱਚ 5 ਲੱਖ ਮੁੱਫਤ ਇਲਾਜ ਕਰਵਾਇਆ ਜਾਦਾ ਹੈ ।
ਇਸ ਸਕੀਮ ਅਧੀਨ ਈ ਕਾਰਡ ਬਣਾਉਣ ਲਈ ਵਾਈਡਲ ਹੈਲਥ ਟੀ. ਪੀ. ਏ. ਏਜੰਸੀ ਹਾਇਰ ਕੀਤੀ ਗਈ ਇਹ ਏਜੰਸੀ ਵੱਲੋ ਮਿਤੀ 2-11-2020 ਤੋ ਸਿਵਲ ਹਸਪਤਾਲ ਅਤੇ ਮੰਡੀ ਬੋਰਡ ਵਿਖੇ ਸਥਾਈ ਕੈਪ ਲਗਾ ਕੇ ਕਾਰਡ ਬਣਾਉਣ ਦੀ ਪ੍ਰਕਿਆ ਸ਼ੁਰੂ ਕੀਤੀ ਜਾ ਚੁੱਕੀ ਹੈ ਇਸ ਯੋਜਨਾ ਬਾਰੇ ਹੋਣ ਜਾਣਕਾਰੀ ਦਿੰਦਿਆ ਹੋਇਆ ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੋਰ ਨੇ ਦੱਸਿਆ ਕਿ ਅਯੂਸਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਨੀਲਾ ਕਾਰਡ , ਜੇ ਫਾਰਮ ਧਾਰਿਕ ਛੋਟੇ ਕਿਸਾਨ ਪਰਿਵਾਰ ,ਛੋਟੇ ਵਿਪਾਰੀ ਉਸਾਰੀ ਕਾਮੇ ਜੋ ਪੰਜੀ ਕਰਿਤ ਹਨ ਅਤੇ ਪੀਲੇ ਕਾਰਡ ਧਾਰਿਕ ਪੱਤਰਕਾਰ ਇਸ ਯੋਜਨਾ ਅਧੀਨ ਆਉਦੇ ਹਨ ਅਤੇ ਉਪਰੋਕਤ ਵਰਗ ਦੇ ਲੋਕ ਆਪਣਾ ਈ ਕਾਰਡ ਬਣਾਉਣ ਲਈ ਇਹਨਾਂ ਕੈਪਾਂ ਦਾ ਫਾਇਦਾ ਲੈ ਸਕਦੇ ਹਨ .।
ਸਿਵਲ ਹਸਪਤਾਲ ਵਿਖੇ ਐਮਰਜੈਸੀ ਨਜਦੀਕ ਏਜੰਸੀ ਵੱਲੋ ਸਥਾਈ ਕੈਪ ਲਗਾਇਆ ਗਿਆ ਹੈ ਜਿਥੇ ਲਾਭ ਪਾਤਰੀ ਲੋੜੀਦੇ ਦਸਤਾਵੇਜ ਲੈ ਕੇ ਆਪਣਾ ਕਾਰਡ ਬਣਾ ਸਕਦਾ ਹੈ ਇਸ ਮੋਕੇ ਉਹਨਾਂ ਦੇ ਐਸ. ਐਮ. ਉ. ਸਿਵਲ ਹਸਪਤਾਸ ਨਮਿਤਾ ਘਈ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਯੋਜਨਾ ਦਾ ਵੱਧ ਤੋ ਵੱਧ ਲਾਭ ਉਠਾਉਣ ਲਈ ਆਪਣਾ ਆਈ ਕਾਰਡ ਜਰੂਰ ਬਣਾਉਂਣ ਤੇ ਪੰਜਾਬ ਸਰਕਾਰ ਵੱਲੋ ਦਿਤੀਆ ਜਾ ਰਹੀਆਂ ਸਹੂਲਤਾ ਦਾ ਲਾਭ ਲੈਣ । ਇਹ ਕੈਪ ਹਫਤੇ ਦੇ ਸੱਤੇ ਦਿਨ ਸਵੇਰੇ 9ਤੋ ਸ਼ਾਮ 5 ਤੱਕ ਲੱਗੇਗਾ । ਇਸ ਮੋਕੇ ਕੋਆਡੀਨੇਟਰ ਰਣਜੀਤ ਸਿੰਘ ਵੀ ਹਾਜਰ ਸਨ ।