ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋ ਲੋੜਵੰਦ ਲੋਕਾਂ ਨੂੰ ਰਾਸ਼ਣ ਵੰਡਿਆ ਗਿਆ

ਮਹਿਤਪੁਰ (ਨੀਰਜ ਵਰਮਾ) (ਸਮਾਜਵੀਕਲੀ):  ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਤੇ ਡਾਕਟਰ ਐੱਸ ਪੀ ਸਿੰਘ ਉਬਰਾਏ ਜੀ ਸਹਿਯੋਗ ਨਾਲ ਮਹਿਤਪੁਰ ਇਲਾਕੇ ਦੇ ਲੋੜਵੰਦ ਲੋਕਾਂ ਲਈ  ਮਹੀਨਾਵਾਰ 20 ਕਿੱਟ ਸੁੱਕਾ ਰਾਸ਼ਣ ਵੰਡਿਆ ਗਿਆ।  ਟਰੱਸਟ ਵਲੋਂ ਪਿਛਲੇ ਸਾਲ ਹੜ ਪ੍ਰਭਾਵਿਤ ਪਿੰਡ ਬੂੜੇਵਾਲ ਅਤੇ ਬਾਘੀਆਂ  150 ਥੈਲੇ ਪਸ਼ੂ ਫੀਡ ਵੀ ਵੰਡੀ ਗਈ ਸੀ।

ਇਸ ਮੌਕੇ ਸਤਵਿੰਦਰ ਸਿੰਘ ਨਿੱਝਰ, ਰਮਨ ਕੁਮਾਰ ਮੈਬਰ ਬਲੱਡ ਡੋਨਰਜ਼ ਕਲੱਬ ਮਹਿਤਪੁਰ ‌ਅਤੇ ਗੁਰਨਾਮ ਸਿੰਘ ਮਹਿਸਮਪੁਰ ਵਲੋਂ ਸਹਿਯੋਗ ਲਈ ਸਰਬੱਤ ਦਾ ਭਲਾ ਟਰੱਸਟ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਟਰੱਸਟ ਵੱਲੋਂ ਇਸੇ ਤਰ੍ਹਾਂ ‌ਲਗਾਤਰ ਸਹਿਯੋਗ ਮਿਲਦਾ ਰਹੇਗਾ।

Previous articleਅਮ੍ਰਿਤਪਾਲ ਕੌਰ ਨੇ ਕੀਤਾ ਸਕੂਲ ਤੇ ਮਾਪਿਆਂ ਦਾ ਨਾਮ ਰੋਸ਼ਨ
Next articleਰਾਹਤ ਭਰੀ ਖ਼ਬਰ! ਅਮਿਤਾਭ ਬੱਚਨ ਨੇ ਕਰੋਨਾ ਨੂੰ ਪਾਈ ਮਾਤ, ਰਿਪੋਰਟ ਨੈਗੇਟਿਵ ਆਈ!