ਬਹੁਜਨ ਸਮਾਜ ਪਾਰਟੀ ਦੇ ਸਾਬਕਾ ਪ੍ਰਧਾਨ ਸ.ਜਸਵੀਰ ਸਿੰਘ ਗੜ੍ਹੀ ਜੀ ਨੂੰ ਬਹੁਜਨ ਸਮਾਜ ਪਾਰਟੀ ਵਿੱਚੋਂ ਬਾਹਰ ਕੱਢਣਾ ਮੰਦਭਾਗਾ:- ਬਲਵਿੰਦਰ ਸਿੰਘ ਗੜ੍ਹੀ
ਬਲਾਚੌਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬੀਤੀਆਂ ਦੋ ਕੋ ਰਾਤਾ ਨੂੰ ਜਦੋ ਮੈਂ ਆਪਣੀ ਕਾਰ ਸਰਕਾਰ ਦੀ ਡਿਊਟੀ ਖਤਮ ਕਰਕੇ ਆਪਣੇ ਗ੍ਰਹਿ ਵਿਖੇ ਆਇਆ ਤਾਂ ਮੈਂ ਆਪਣੀ ਰੋਜਾਨਾ ਦੀ ਰੂਟੀਨ ਵਾਂਗ ਲੰਗਰ ਪਾਣੀ ਛੱਕ ਕੇ ਰੋਜ਼ਾਨਾ ਦੀ ਤਰ੍ਹਾਂ ਮੁਲਾਜ਼ਮ ਵਰਗ ਵੱਲੋਂ ਬਣਾਏ ਗਏ ਬਾਮਸੇਫ ਗਰੁੱਪ ਦੇ ਮੈਸਿਜ ਚੈੱਕ ਕਰਨੇ ਸ਼ੁਰੂ ਕੀਤੇ ਹੀ ਸਨ ਤਾਂ ਸੋਸ਼ਲ ਮੀਡੀਆ ਤੇ ਇਕ ਖ਼ਬਰ ਨੇ ਪੂਰੇ ਪੰਜਾਬ ਵਿਚ ਤਹਿਲਕਾ ਮਚਾ ਦਿੱਤਾ ਖ਼ਾਸ ਕਰਕੇ ਬਸਪਾ ਵਰਕਰਾਂ ਵਿੱਚ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਹੈ , ਕਿ ਆਖਿਰ ਬਸਪਾ ਦੇ ਸਾਬਕਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਜੀ ਕੋਲੋਂ ਐਸੀ ਕਿਹੜੀ ਗਲਤੀ ਹੋ ਗਈ ਜਦੋਂ ਉਨਾਂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਉਣ ਦੇ ਨਾਲ਼ ਨਾਲ਼ ਬਸਪਾ ਵਿਚੋਂ ਬਾਹਰ ਕੱਢ ਦੇਣਾ ਇਹ ਗਲ ਹਜ਼ਮ ਨਹੀਂ ਹੋਈ ਤਾਂ ਮੈਂ ਤੁਰੰਤ ਬਸਪਾ ਪੰਜਾਬ ਪ੍ਰਧਾਨ ਮਾਨਯੋਗ ਸ ਜਸਵੀਰ ਸਿੰਘ ਗੜੀ ਜੀ ਨੂੰ ਵਟਸ ਅੱਪ ਮੈਸਿਜ ਕੀਤਾ ਕਿ ਕੀ ਇਹ ਸਹੀ ਹੈ ਮੇਰੇ ਪੈਰਾਂ ਹੇਠਾਂ ਤੋ ਜ਼ਮੀਨ ਨਿੱਕਲ ਗਈ ਇਸ ਮੰਦਭਾਗੀ ਭਰੇ ਲਏ ਗਏ ਫੈਸਲੇ ਨੂੰ ਸੁਣ ਕੇ ਯਕੀਨ ਨਹੀਂ ਹੋ ਰਿਹਾ ਸੀ ਕਿ ਇੱਕ ਮੇਹਨਤੀ ਇਨਸਾਨ ਨੇ ਦਿਨ ਰਾਤ ਇੱਕ ਕਰਕੇ ਬਸਪਾ ਨੂੰ ਘਰ ਘਰ ਤੱਕ ਪਹੁੰਚਾਇਆ ਹੋਵੇ। ਉਸ ਸ਼ਖ਼ਸ ਨੂੰ ਜਿਸਨੇ ਆਪਣੀ ਸਰਕਾਰੀ ਤੇ ਇੱਜਤਦਾਰ ਨੌਕਰੀ ਨੂੰ ਠੁੱਡ ਮਾਰਕੇ, ਬਿਨਾ ਸੋਚੇ ਕਿ ਪਰਿਵਾਰ ਦਾ ਪਾਲਣ ਪੋਸ਼ਣ ਕਿਵੇਂ ਚੱਲੇਗਾ, ਮਿਸ਼ਨ ਲਈ ਦਾਅ ਤੇ ਲਾਅ ਦਿੱਤੀ। ਜਿੱਥੋਂ ਤੱਕ ਅਸੀਂ ਸੁਣਦੇ ਆਏ ਹਾਂ ਕਿ ਬਸਪਾ ਇਕ ਰਾਜਨੀਤਕ ਪਾਰਟੀ ਹੀ ਨਹੀਂ ਸਗੋਂ ਸਾਡੇ ਰਹਿਬਰਾਂ ਦਾ ਮਿਸ਼ਨ, ਅੰਦੋਲਨ ਵੀ ਹੈ , ਪਰ ਦੂਜੇ ਪਾਸੇ ਇਸ ਤਰ੍ਹਾਂ ਤਾਨਾਸ਼ਾਹੀ ਫ਼ਰਮਾਨ ਨਾਲ ਕੀ ਇਹ ਗੱਲ ਤੇ ਮੋਹਰ ਨਹੀਂ ਲੱਗ ਰਹੀ ਕਿ ਬਸਪਾ ਵੀ ਦੂਜੀਆਂ ਰਾਜਨੀਤਕ ਪਾਰਟੀ ਵਾਂਗ ਹੀ ਹੈ! ਵੱਡਾ ਸਵਾਲ ਹੈ, ਬਸਪਾ ਦੇ ਸਾਬਕਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਜੀ ਨਾਲ ਬੇਸ਼ਕ ਬਹੁਤ ਸਾਰੇ ਵਰਕਰਾਂ, ਲੀਡਰਾਂ ਦੀਆਂ ਨਰਾਜ਼ਗੀਆ ਹੋਣ ਪਰ ਇਸ ਤਾਨਾਸ਼ਾਹੀ ਫ਼ਰਮਾਨ ਉਪਰ ਸਵਾਲ ਜ਼ਰੂਰ ਖੜ੍ਹਾ ਕਰਨਾ ਚਾਹੀਦਾ ਹੈ, ਸਾਬਕਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਨੇ ਆਪਣੇ ਜ਼ਿੰਦਗੀ ਦੇ ਦਰਜਨਾਂ ਸਾਲ ਰਹਿਬਰਾਂ ਦੇ ਮਿਸ਼ਨ ਤੇ ਲਗਾਏ, ਫਿਰ ਜਦੋਂ ਉਨ੍ਹਾਂ ਨੂੰ ਬਸਪਾ ਪੰਜਾਬ ਦਾ ਪ੍ਰਧਾਨ ਲਗਾਇਆ ਗਿਆ ਤਾਂ ਉਨ੍ਹਾਂ ਨੇ ਦਿਨ ਰਾਤ ਇੱਕ ਕਰ ਦਿੱਤਾ ਅਤੇ ਭੈਣ ਮਾਇਆਵਤੀ ਜੀ ਦੇ ਹਰ ਫ਼ੈਸਲੇ ਨੂੰ ਨਿਰਵਿਰੋਧ ਸਵਿਕਾਰ ਕੀਤਾ, ਅਤੇ ਹਮੇਸ਼ਾ ਅਨੁਸ਼ਾਸਨ ਵਿਚ ਰਹੇ। ਮੇਰੇ ਇਹ ਨਿੱਜੀ ਵਿਚਾਰ ਹਨ ਹੋ ਸਕਦਾ ਮੈਂ ਗ਼ਲਤ ਹੋਵਾ ਪਰ ਸਾਬਕਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਕੋਲੋਂ ਕਿਹੜੀ ਐਸੀ ਗਲਤੀ ਹੋ ਗਈ ਸੀ ਕਿ ਉਨ੍ਹਾਂ ਨੂੰ ਪ੍ਰਧਾਨਗੀ ਦੇ ਅਹੁਦੇ ਦੇ ਨਾਲ ਨਾਲ ਪਾਰਟੀ ਵਿਚੋਂ ਹੀ ਕੱਢ ਦਿੱਤਾ ਗਿਆ। ਜਿੰਨਾ ਕੋ ਮੈਂ ਮਾਨਯੋਗ ਗੜੀ ਜੀ ਨੂੰ ਜਾਣਦਾ ਹਾ ਉਹ ਕਦੇ ਵੀ ਅਨੁਸ਼ਾਸਨ ਭੰਗ ਨਹੀਂ ਕਰ ਸਕਦੇ। ਉਹ ਪੜਦੇਸਮੇਂ ਤੋਂ ਹੀ ਵਧੀਆ ਵਿਦਿਆਰਥੀ ਤੇ ਅਨੁਸ਼ਾਸਨ ਵਿੱਚ ਰਹਿ ਕੇ ਇੱਕ ਗਰੀਬ ਗੁਰਬੇ ਪਰਿਵਾਰ ਵਿੱਚੋ ਉੱਠੇ ਹਨ। ਇਸ ਤਰ੍ਹਾਂ ਕੀ ਹੋਰ ਮੁਲਾਜ਼ਮ ਆਪਣੀ ਨੌਕਰੀ ਨੂੰ ਛੱਡਕੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਅੱਗੇ ਆਉਣਗੇ ? ਜਵਾਬ ਨਾਂਹ ਵਿੱਚ ਹੀ ਹੋਵੇਗਾ, ਜਿੰਨੇ ਵੀ ਬਾਮਸੇਫ ਦੇਰੋ ਸਾਥੀ ਮੇਹਨਤ ਕਰਦੇ ਹਨ ਸਮਾਜ ਲਈ, ਪਾਰਟੀ ਲਈ ਕੀ ਕੰਮ ਕਰ ਸਕਣਗੇ ਜਵਾਬ ਇਹ ਵੀ ਨਾਂਹ ਵਿੱਚ ਹੀ ਹੋਵੇਗਾ
ਇਸ ਲਈ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਇਸ ਵੱਟਸਐਪ ਸੰਦੇਸ਼ ਰਾਹੀਂ ਬੇਨਤੀ ਕਰਦਾ ਹਾਂ ਕਿ ਇੱਕ ਵਾਰ ਡੂੰਘਾਈ ਨਾਲ ਪੜਤਾਲ ਕਰਕੇ ਵਾਚਿਆ ਜਾਵੇ ਤਾਂ ਜੋ ਪਾਰਟੀ ਵਰਕਰਾਂ,ਅਹੁਦੇਦਾਰਾਂ ਦੇ ਮਨੋਬਲ ਨੂੰ ਠੇਸ ਨਾ ਪਹੁੰਚੇ। ਮੈਨੂੰ ਆਇਰਨ ਲੇਡੀ ਭੈਣ ਜੀ ਤੇ ਪੂਰਾ ਭਰੋਸਾ ਹੈ ਕਿ ਉਹ ਇਸ ਮਸਲੇ ਨੂੰ ਪੜਤਾਲ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਗੇ। ਕਿਉਂਕਿ ਭੈਣ ਜੀ ਤੇ ਸਾਹਿਬ ਨੂੰ ਬੱਚਪਨ ਤੋਂ ਹੀ ਪੜਦੇ, ਸੁਣਦੇ ਤੇ ਆਪਣਿਆਂ ਪੁਰਖਿਆ ਤੋਂ ਸਿੱਖਿਆ ਲੈ ਕੇ ਹਮੇਸ਼ਾ ਪਾਰਟੀ ਦੇ ਤੇ ਮਿਸ਼ਨ ਪ੍ਰਤੀ ਵਫ਼ਾਦਾਰ ਬਣੇ ਰਹੇ ਹਾ ਅੱਗੇ ਤੋ ਵੀ ਬਣੇ ਰਹਿਣਾ ਹੈ। ਇਸ ਸਮੇਂ ਮੈਂ ਸ ਜਸਵੀਰ ਸਿੰਘ ਗੜੀ ਦੀ ਪੂਰੀ ਸਪੋਰਟ ਕਰਦਾ ਹੈ ਤੇ ਮੋਢੇ ਨਾਲ ਮੋਢਾ ਜੋੜ ਕੇ ਖੜਾ ਹਾ।
ਧੰਨਵਾਦ ਸਹਿਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly