ਸਰਕਾਰ ਸੁੱਤੀ ਰਹੀ ਤੇ ਜਵਾਨ ਸ਼ਹੀਦ ਹੋ ਗਏ: ਰਾਹੁਲ

ਨਵੀਂ ਦਿੱਲੀ (ਸਮਾਜਵੀਕਲੀ):   ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਹੈ ਕਿ ਸਰਕਾਰ ਲੱਦਾਖ ਦੀ ਗਲਵਾਨ ਘਾਟੀ ਵਿਚ ਭਾਰਤੀ ਜਵਾਨਾਂ ’ਤੇ ਹਮਲਾ ਕਰਨ ਦੀ ਚੀਨੀ ਸਾਜ਼ਿਸ਼ ਤੋਂ ਬੇਖ਼ਬਰ ਸੀ। ਸਰਕਾਰ ਦੀ ਇਸ ਗਫਲਤ ਦੀ ਕੀਮਤ ਭਾਰਤ ਦੇ 20 ਜਵਾਨਾਂ ਨੂੰ ਜਾਨ ਦੇ ਕੇ ਤਾਰਨੀ ਪਈ।

ਉਨ੍ਹਾਂ ਟਵੀਟ ਕਰਦਿਆਂ ਰੱਖਿਆ ਰਾਜ ਮੰਤਰੀ ਸ਼੍ਰੀਪਦ ਨਾਇਕ ਦੇ ਬਿਆਨ ਨਾਲ ਜੁੜੀਆਂ ਖ਼ਬਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ, “ਇਹ ਬਿਲਕੁਲ ਸਪੱਸ਼ਟ ਹੋ ਗਿਆ ਹੈ ਕਿ ਗਲਵਾਨ ਘਾਟੀ ਵਿੱਚ ਚੀਨੀ ਹਮਲਾ ਯੋਜਨਾਬੱਧ ਸੀ।” ਸਰਕਾਰ ਸੌਂ ਰਹੀ ਸੀ ਅਤੇ ਸਮੱਸਿਆ ਤੋਂ ਇਨਕਾਰ ਕੀਤਾ ਗਿਆ। ਸਾਡੇ ਫ਼ੌਜੀਆਂ ਨੂੰ ਇਸ ਦੀ ਕੀਮਤ ਚੁਕਾਉਣੀ ਪਈ।”

ਕਾਂਗਰਸ ਨੇਤਾ ਨੇ ਸ੍ਰੀ ਨਾਇਕ ਦੇ ਬਿਆਨ ਨਾਲ ਜੁੜੀ ਉਸ ਖ਼ਬਰ ਦਾ ਹਵਾਲਾ ਦਿੱਤਾ ਜਿਸ ਅਨੁਸਾਰ ਮੰਤਰੀ ਨੇ ਕਿਹਾ ਹੈ ਕਿ ਚੀਨ ਨੇ ਪਹਿਲਾਂ ਹੀ ਭਾਰਤੀ ਫੌਜੀਆਂ ’ਤੇ ਹਮਲੇ ਦੀ ਯੋਜਨਾ ਬਣਾਈ ਸੀ ਅਤੇ ਭਾਰਤੀ ਸੁਰੱਖਿਆ ਜਵਾਨ ਇਸ ਦਾ ਕਰਾਰਾ ਜੁਆਬ ਦੇਣਗੇ।

Previous articleਪੰਥ ……… ਪੰਥ ……… ਪੰਥ
Next articleमहासभा कोयला की कमर्शियल खनन की अनुमति देने के केंद्र सरकार के फैसले के खिलाफ बड़े पैमाने पर विरोध प्रदर्शन का आह्वान करती है