ਲੁਧਿਆਣਾ/ਜਲੰਧਰ (ਕੁਲਦੀਪ ਚੁੰਬਰ) (ਸਮਾਜ ਵੀਕਲੀ): ਅੱਜ ਇਥੇ ਅੰਤਰਰਾਸ਼ਟਰੀ ਵਾਤਾਵਰਣ ਦਿਵਸ ਦੇ ਸ਼ੁੱਭ ਮੌਕੇ ਤੇ ਸ਼੍ਰੋਮਣੀ ਵਾਤਾਵਰਣ ਪ੍ਰੇਮੀ , ਜੈਵਿਕ ਖੇਤੀ ਵਿਗਿਆਨੀ ਅਤੇ ਗੀਤਕਾਰ ਸਤਿਕਾਰਯੋਗ ਸ਼ੀ੍ ਜਸਵੀਰ ਘੁਲਾਲ ਜੀ ਨੇ ਇਕ ਨੁੱਕੜ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕਰਦਿਆਂ ਕਿਹਾ ਅੱਜ ਸਾਰੇ ਵਿਸ਼ਵ ਅੰਦਰ ਵਾਤਾਵਰਣ ਦੇ ਪ੍ਰੇਮੀ ਸਰਕਾਰ ਨੂੰ ਬੇਵਜ੍ਹਾ ਦਰਖਤਾਂ , ਜੰਗਲਾਂ ਅਤੇ ਚਰਾਂਦਾਂ ਦੀ ਕਟਾਈ ਦੇ ਲਈ ਲਾਪਰਵਾਹੀ ਦਾ ਦੋਸ਼ੀ ਠਹਿਰਾਉਂਦੇ ਹਨ । ਹੁਣ ਸਮਕਾਲੀ ਮਹੌਲ ਦੀ ਵਡੇਰੀ ਅਤੇ ਵਡਮੁੱਲੀ ਮੰਗ ਹੈ ਕਿ ਭਾਰਤ ਸਰਕਾਰ ਇਕ ਵਾਤਾਵਰਣ ਸੁਰੱਖਿਆ ਅਜੰਡਾ ਐਲਾਨ ਕਰੇ । ਇਸ ਲਈ ਮੈਂ ਜ਼ੋਰਦਾਰ ਅਪੀਲ ਕਰਦਾ ਹਾਂ । ਜਿਨੀ ਦੇਰ ਤੱਕ ਸਰਕਾਰ ਵਾਤਾਵਰਣ ਦੀ ਸੁਰੱਖਿਆ ਪ੍ਰਤੀ ਖੁਦ ਅਗਾਂਹ ਵਧੂ ਕਦਮ ਨਹੀਂ ਚੁੱਕਦੀ । ਉਦੋਂ ਤੀਕ ਇਕਲੇ ਸਮਾਜ ਸੇਵੀ ਸੰਸਥਾਵਾਂ ਵਲੋਂ ਸੰਪੂਰਨ ਸਫ਼ਲਤਾ ਹਾਸਲ ਕਰਨਾ ਮੁਸ਼ਕਲ ਹੈ । ਉਹ ਹਰ ਖੁਸ਼ੀ ਦੇ ਮੌਕੇ ਤੇ ਆਪਣੇ ਵਲੋਂ ਬੂਟਿਆਂ ਦਾ ਪ੍ਰਸ਼ਾਦ ਵੰਡਦੇ ਹਨ ।
ਅੱਜ ਉਹਨਾਂ ਦੇ ਨਾਲ ਬੁਧੀਜੀਵੀ ਵਿਦਵਾਨ ਦੂਰਦਰਸ਼ੀ ਸ਼ਖ਼ਸੀਅਤ ਸਤਿਕਾਰਯੋਗ ਉਪ ਕੁਲਪਤੀ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦਮਦਮਾ ਸਾਹਿਬ ਜੀ ਤੋਂ ਸਤਿਕਾਰਯੋਗ ਸ਼੍ਰੀ ਜਗਤਾਰ ਸਿੰਘ ਧੀਮਾਨ ਜੀ ਵੀ ਵਿਸ਼ੇਸ਼ ਤੌਰ ਤੇ ਕੌਮਾਂਤਰੀ ਵਾਤਾਵਰਣ ਦਿਵਸ ਤੇ ਵਧਾਈ ਦੇਣ ਵਾਸਤੇ ਪੁਹੰਚੇ ਸਨ । ਸ਼੍ਰੀ ਧੀਮਾਨ ਜੀ ਨੇ ਕਿਹਾ ਅਗਰ ਵਾਤਾਵਰਣ ਨੂੰ ਸ਼ੁੱਧ ਰੱਖਣ ਅਤੇ ਬਚਾਉਣ ਲਈ ਸਮੇਂ ਸਿਰ ਸੁਰਖਿਆ ਪ੍ਰਬੰਧਾਂ ਨੂੰ ਧਿਆਨ ਨਾਲ ਕੀਤਾ ਹੁੰਦਾ ਤਾਂ ਭਾਰਤ ਵਿਚ ਕਦੇ ਵੀ ਆਕਸੀਜਨ ਦੀ ਘਾਟ ਨਾਲ ਆਜ਼ਾਈ ਕੀਮਤੀ ਜਾਨਾਂ ਨਾ ਜਾਂਦੀਆਂ । ਇਸ ਸਮੇ ਪੰਜਾਬੀ ਵਿਰਾਸਤ ਸਭਿਆਚਾਰ ਮੰਚ ਪੰਜਾਬ ਦੇ ਚੇਅਰਮੈਨ ਸ੍ਰੀ ਸੁਰਿੰਦਰ ਸੇਠੀ ਜੀ ਨੇ ਸਭ ਤੋਂ ਪਹਿਲਾਂ ਵਾਤਾਵਰਨ ਦੀ ਨਿਸ਼ਕਾਮ ਸੇਵਾ ਕਰ ਰਹੇ ਸਤਿਕਾਰਯੋਗ ਸ਼੍ਰੀ ਘੁਲਾਲ ਜੀ ਵਾਤਾਵਰਣ ਦੀ ਸਾਂਭ-ਸੰਭਾਲ ਲਈ ਵਡੇਰੇ ਯੋਗਦਾਨ ਦਾ ਸਿਰ ਨਿਵਾਂ ਕੇ ਸਤਿਕਾਰ ਕੀਤਾ ਹੈ । ਉਹਨਾਂ ਕਿਹਾ ਅੱਜ ਦੇ ਵਿਸ਼ਵ ਵਿਆਪੀ ਵਾਤਾਵਰਣ ਦਿਵਸ ਦੀ ਮੈਂ ਵਧਾਈ ਇਕ ਅੱਖ ਨਾਲ ਦਿੰਦਾ ਹਾਂ ।
ਦੁਸਰੀ ਅੱਖ ਨਾਲ ਜੋਂ ਵਾਤਾਵਰਣ ਨੂੰ ਵਿਗੜਨ ਨਾਲ ਅਣਮੂੱਲੀਆ ਜਾਨਾਂ ਭਿਅੰਕਰ ਮਾਹੌਲ ਕਾਰਨ ਚਲੀਆਂ ਗਈਆਂ ਹਨ । ਮੈ ਉਹਨਾਂ ਨੂੰ ਨਮ ਹੋ ਕੇ ਭਾਵਭਿੰਨੀ ਸ਼ਰਧਾਂਜਲੀ ਭੇਟ ਕਰਦਾ ਹਾਂ । ਇਸ ਸਮੇ ਵਿਸ਼ਵ ਪ੍ਰਸਿੱਧ ਗਾਇਕੀ ਘਰਾਣੇ ਦੇ ਸੁਰੀਲੇ ਗਾਇਕ ਸਤਿਕਾਰਯੋਗ ਸ਼੍ਰੀ ਸੁਰੇਸ਼ ਯਮਲਾ ਜੀ , ਉਸਤਾਦ ਯਮਲਾ ਜੱਟ ਜੀ ਦੇ ਲਾਡਲੇ ਸ਼ਾਗਿਰਦ ਸਤਿਕਾਰਯੋਗ ਸ਼੍ਰੀ ਸਤਪਾਲ ਸੋਖਾ ਜੀ , ਲੋਕ ਨਾਚ ਭੰਗੜੇ ਦੇ ਉਸਤਾਦ ਸਤਿਕਾਰਯੋਗ ਸ਼੍ਰੀ ਰਾਮ ਕ੍ਰਿਸ਼ਨ ਬੱਗਾ ਜੀ ਭੱਟੀਆਂ ਵਾਲੇ , ਗੁਰਚਰਨ ਚੰਨਾ ਜੀ , ਖ਼ੋਜੀ ਵਿਦਵਾਨ ਸਤਿਕਾਰਯੋਗ ਸ਼੍ਰੀ ਅਮਰਜੀਤ ਚੰਦਰ ਜੀ ਤੋਂ ਇਲਾਵਾ ਹੋਰ ਅਨੇਕਾਂ ਇਲਾਕੇ ਦੇ ਲੋਕਾਂ ਨੇ ਆਏ ਮਹਿਮਾਨਾਂ ਨੂੰ ਬੂਕੇ ਭੇਟ ਕਰਕੇ ਹਾਰਦਿਕ ਸਵਾਗਤ ਕੀਤਾ ਹੈ ।
ਮਹਿਮਾਨਾਂ ਸਮੇਤ ਸਭ ਨੇ ਸਤਿਕਾਰਯੋਗ ਸ਼੍ਰੀ ਜਸਵੀਰ ਘੁਲਾਲ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ । ਸ਼੍ਰੀ ਘੁਲਾਲ ਨੇ ਕਿਹਾ ਜਦੋਂ ਤੱਕ ਮੇਰੇ ਸਾਹ ਹਨ ਮੈਂ ਰੁੱਖ ਲਗਾਉ ਅਤੇ ਵਾਤਾਵਰਣ ਬਚਾਓ ਦਾ ਕਾਰਜ ਡੱਟ ਕੇ ਕਰਦਾ ਰਹਾਂਗਾ । ਉਹਨਾਂ ਕਿਹਾ ਤੁਸੀਂ ਸਭ ਮੇਰੀਆਂ ਬਾਹਵਾਂ ਹੋ , ਹਰ ਮਨੁੱਖ ਪੰਜ ਬੂਟੇ ਲਗਾਵੇ । ਇਨਾਂ ਨੂੰ ੨੫ ਦਿਨ ਲਗਾਤਾਰ ਪਾਣੀ ਦੀ ਸਪਲਾਈ ਕਰਨੀ ਜ਼ਰੂਰੀ ਹੈ । ਇਹ ਤੁਹਾਡੇ ਵਲੋਂ ਲਗਾਏ ਪੌਦੇ ਮਨੁੱਖ ਲਈ ਸਾਹਾਂ ਦੀ ਮਣਾਂ ਮੂੰਹੀਂ ਖਾਨ ਹੈ । ਜੋਂ ਕਦੇ ਖਤਮ ਨਹੀਂ ਹੁੰਦੀ ਹੈ । ਉਹਨਾਂ ਨੇ ਸਭ ਦਾ ਧੰਨਵਾਦ ਕੀਤਾ ਅਤੇ ਫੇਰ ਮਿਲਣ ਦਾ ਵਾਅਦਾ ਕੀਤਾ ਹੈ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly