ਪੰਜਾਬ,(ਸਮਾਜ ਵੀਕਲੀ)- ਕਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਬਰਬਾਦੀ ਦੇ ਬੂਹੇ ‘ਤੇ ਖੜਾ ਕਰ ਰੱਖਿਆ ਹੈ। ਦੁਨੀਆਂ ਦਾ ਤਕਰੀਬਨ ਹਰ ਦੇਸ਼ ਆਪਣੀ ਬੁੱਧੀ ਮੁਤਾਬਿਕ ਇਸ ਵਾਇਰਸ ‘ਤੇ ਨਕੇਲ ਪਾਉਣ ਲਈ ਕੰਮ ਕਰ ਰਿਹਾ ਹੈ।ਭਾਰਤ ਦੇ ਵੱਖ-ਵੱਖ ਰਾਜ ਵੀ ਲਾਕ ਡਾਉਨ ‘ਤੇ ਅਮਲ ਕਰਵਾਉਨ ਲਈ ਆਪਣਾ ਜ਼ੋਰ ਲਾ ਰਹੇ ਹਨ।
ਚੀਨ ਵਰਗੇ ਅਜਿਹੇ ਦੇਸ਼ ਨੇ ਜਿਸ ਨੂੰ ਕਰੋਨਾ ਵਾਇਰਸ ਨੇ ਸੰਭਲਣ ਦਾ ਮੌਕਾ ਨਹੀਂ ਦਿੱਤਾ, ਪਰ ਕੁਝ ਹੱਦ ਤੱਕ ਚੀਨ ਵੱਲੋਂ ਇਸ ਮਹਾਂਮਾਰੀ ‘ਤੇ ਕਾਬੂ ਪਾ ਲਿਆ ਗਿਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਰੋਨਾ ਵਇਰਸ ਬਹੁਤ ਖ਼ਤਰਨਾਕ ਹੈ ਅਤੇ ਇਸ ਨੂੰ ਅੱਗੇ ਵਧਣ ਤੋਂ ਰੋਕਣ ਦਾ ਇਕੋ ਇਕ ਤਰੀਕਾ ਇਕਾਂਤਵਾਸ ਹੀ ਹੈ, ਜਿਸ ਕਰਕੇ ਸਰਕਾਰ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਹੈ। ਕੁਝ ਲੋਕਾਂ ਵੱਲੋਂ ਇਸ ਲਾਕ ਡਾਊਨ ਦੀ ਪਾਲਣਾ ਨਾ ਕਰਨਾ ਦੇਸ਼ ਹਿੱਤ ਵਿਚ ਨਹੀਂ ਹੈ। ਸੋ ਪੁਲਿਸ ਪ੍ਰਸ਼ਾਸਨ ਵੱਲੋਂ ਲਾਕਡਾਊਨ ਤੋੜਲ ਵਾਲਿਆਂ ‘ਤੇ ਹਲਕੀ ਫੁ਼ਲਕੀ ਜ਼ੋਰ ਅਜ਼ਮਾਇਸ਼ ਕਰਨਾ ਲਾਜ਼ਮੀ ਵੀ ਹੈ। ਪ੍ਰੰਤੂ ਪੁਲਿਸ ਪ੍ਰਸ਼ਾਸਨ ਲੋਕਾਂ ਦੇ ਡੰਡੇ ਮਾਰ ਕੇ ਕਰੋਨਾ ਵਾਇਰਸ ਨੂੰ ਠੱਲ ਪਾਉਣ ਦੀ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਇਖ਼ਲਾਕੀ ਅਤੇ ਕਾਨੂੰਨੀ ਤੌਰ ‘ਤੇ ਗੈਰ-ਸੰਵਿਧਾਨਕ ਹੈ। ਸੋਸ਼ਲ ਮੀਡੀਆ ਅਤੇ ਟੀ. ਵੀ. ਰਿਪੋਰਟਾਂ ਰਾਹੀਂ ਸਾਹਮਣੇ ਆਈਆਂ ਕੁਝ ਤਸਵੀਰਾਂ ਵਾਕਈ ਨਿੰਦਣਯੋਗ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਬਠਿੰਡਾ ਜਿਲ੍ਹੇ ਦੀ ਨਾਮੀਂ ਸੰਸਥਾ ਬਾਬਾ ਫ਼ਰੀਦ ਗਰੁੱਪ ਆਫ ਇੰਸਟੀਚਿਊਸ਼ਨ ਦੇ ਸੀਨੀਅਰ ਓ. ਏ. ਸ਼੍ਰੀ ਹਰਪ੍ਰੀਤ ਸਿੰਘ ਬਰਾੜ ਨੇ ਸਰਕਾਰ ਅੱਗੇ ਪੁਲਿਸ ਪ੍ਰਸ਼ਾਸਨ ਨੂੰ ਲਾਕਡਾਉਨ ਲਾਗੂ ਕਰਵਾਉਣ ਲਈ ਨਿਯਮਾਂ-ਕਾਨੂੰਨਾਂ ਅਤੇ ਇਨਸਾਨੀਯਤ ਨੂੰ ਮੱਦੇ ਨਜਰ ਰੱਖਦੇ ਹੋਏ ਹੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਸ਼੍ਰੀ ਹਰਪ੍ਰੀਤ ਨੇ ਲੋਕਾਂ ਨੂੰ ਲਾਕਡਾਊਨ ਦੀ ਪਾਲਣਾ ਕਰਦੇ ਹੋਏ ਸਰਕਾਰ ਦਾ ਸਾਥ ਦੇਣ ਦੀ ਅਪੀਲ ਅਤੇ ਆਪਣੇ ਗਰੁੱਪ ਦੇ ਤਮਾਮ ਸਾਥੀਆਂ ਦੇ ਨਾਲ ਨਾਲ ਸਮੁੱਚੀ ਮਨੁੱਖਤਾ ਦੀ ਚੰਗੀ ਸਿਹਤ ਲਈ ਅਰਦਾਸ ਕੀਤੀ