ਸਰਕਾਰ ਜ਼ਿੱਦ ਛੱਡ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰੇ: ਕਾਂਗਰਸ

ਨਵੀਂ ਦਿੱਲੀ (ਸਮਾਜ ਵੀਕਲੀ) : ਕਿਸਾਨ ਆਗੂਆਂ ਅਤੇ ਕੇਂਦਰ ਵਿਚਾਲੇ ਪੰਜਵੇਂ ਗੇੜ ਦੀ ਗੱਲਬਾਤ ਦਰਮਿਆਨ ਕਾਂਗਰਸ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਸਰਕਾਰ ਨੂੰ ਜ਼ਿੱਦ ਛੱਡ ਕੇ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਰਾਹੀਂ ਦੇਸ਼ ਦੇ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਅਤੇ ਮੰਡੀਆਂ ਵਿਹੂਣੇ ਹਾਲਾਤ ਵਲ ਧੱਕ ਦਿੱਤਾ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ ਕਿ ਮੋਦੀ ਜੀ, ਰਾਜ ਹੱਠ ਛੱਡੋ, ਰਾਜ ਧਰਮ ਨਿਭਾਓ, ਅੰਨਦਾਤਾ ਦੀ ਸੁਣੋ, ਕਾਲੇ ਕਾਨੂੰਨਾਂ ਨੂੰ ਰੱਦ ਕਰੋ। ਨਹੀਂ, ਤਾਂ ਇਤਿਹਾਸ ਨੇ ਕਦੇ ਵੀ ਹੰਕਾਰ ਨੂੰ ਮੁਆਫ਼ ਨਹੀਂ ਕੀਤਾ।

Previous articleਸਿੰਘੂ ਬਾਰਡਰ ’ਤੇ ਗੂੰਜੇ ਪੰਜਾਬ ਹਰਿਆਣਾ ਭਾਈ-ਭਾਈ ਦੇ ਨਾਅਰੇ
Next articleਕਿਸਾਨ ਅੰਦੋਲਨ ਨੂੰ ਬੌਲੀਵੁੱਡ ਤੋਂ ਲੋੜੀਂਦਾ ਸਮਰਥਨ ਨਾ ਮਿਲਣ ਤੋਂ ਗਿੱਪੀ ਗ੍ਰੇਵਾਲ ਨਿਰਾਸ਼