ਸਰਕਾਰ ਅੱਜ ਲਿਖੇਗੀ ਬਠਿੰਡਾ ਥਰਮਲ ਦੇ ਭਾਗ

ਕੈਪਟਨ ਸਰਕਾਰ ‘ਬਠਿੰਡਾ ਥਰਮਲ’ ਦੇ ਭਾਗ ਅੱਜ ਲਿਖੇਗੀ। ਬਠਿੰਡਾ ਥਰਮਲ ਦੀ ਜ਼ਮੀਨ ’ਤੇ ਹੁਣ ਕੀ ਉੱਗੇਗਾ, ਇਸ ਬਾਰੇ ਫ਼ੈਸਲਾ ਅੱਜ ਮੁੱਖ ਮੰਤਰੀ ਲੈਣਗੇ। ਪੰਜਾਬ ਹਕੂਮਤ ਨੇ 1 ਜਨਵਰੀ 2018 ਨੂੰ ਥਰਮਲ ਨੂੰ ਜਿੰਦਰਾ ਲਾਇਆ ਸੀ ਅਤੇ ਉਦੋਂ ਤੋਂ ਹੀ ਸਰਕਾਰ ਦੀ ਅੱਖ ਥਰਮਲ ਦੀ ਜ਼ਮੀਨ ’ਤੇ ਟਿੱਕੀ ਹੋਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ 22 ਜੁਲਾਈ ਨੂੰ ਉੱਚ ਪੱਧਰੀ ਮੀਟਿੰਗ ਹੋ ਰਹੀ ਹੈ ਜਿਸ ਵਿਚ ਮੁੱਖ ਏਜੰਡਾ ਬਠਿੰਡਾ ਥਰਮਲ ਦੀ ਜ਼ਮੀਨ ਦੀ ਵਪਾਰਕ ਵਰਤੋਂ ਦਾ ਹੈ। ਸਰਕਾਰ ਥਰਮਲ ਦੀ ਜ਼ਮੀਨ ’ਤੇ ਰਿਹਾਇਸ਼ੀ ਕਲੋਨੀ ਜਾਂ ਫਿਰ ਕੋਈ ਸ਼ਾਪਿੰਗ ਮਾਲ ਵਗੈਰਾ ਬਣਾਏ ਜਾਣ ਦੀ ਤਜਵੀਜ਼ ਪੇਸ਼ ਕਰ ਸਕਦੀ ਹੈ।
ਵੇਰਵਿਆਂ ਅਨੁਸਾਰ ਉੱਚ ਪੱਧਰੀ ਮੀਟਿੰਗ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਸ਼ਾਮਲ ਹੋਣਗੇ ਜਿਸ ਤੋਂ ਇਹੋ ਟੇਵੇ ਲੱਗ ਰਹੇ ਹਨ ਕਿ ਬਠਿੰਡਾ ਥਰਮਲ ਦੀ ਜ਼ਮੀਨ ਦਾ ਸਰਕਾਰ ਮੁੱਲ ਵੱਟੇਗੀ। ਮੀਟਿੰਗ ਵਿਚ ਬਠਿੰਡਾ ਥਰਮਲ ਦੇ ਇੱਕ ਯੂਨਿਟ ਨੂੰ ਪਰਾਲੀ ਨਾਲ ਚਲਾਏ ਜਾਣ ’ਤੇ ਵੀ ਵਿਚਾਰ ਹੋਣਾ ਹੈ।

Previous articleਅਮਰੀਕਾ ਪੁੱਜੇ ਇਮਰਾਨ ਦਾ ਫਿੱਕਾ ਸਵਾਗਤ
Next articleਘੱਗਰ ਬੇਮੁਹਾਰਾ, ਪ੍ਰਸ਼ਾਸਨ ਬੇਵੱਸ