ਸਰਕਾਰੀ ਹਾਈ ਸਮਾਰਟ ਸਕੂਲ ਮੁਹੇਮ ਵਿਖੇ ਮਨਾਇਆ ਸਲਾਨਾ ਖੇਡ ਦਿਵਸ

(ਸਮਾਜ ਵੀਕਲੀ)ਮਹਿਤਪੁਰ / ਹਰਜਿੰਦਰ ਸਿੰਘ ਚੰਦੀ/ਸਰਕਾਰੀ ਹਾਈ ਸਮਾਰਟ ਸਕੂਲ ਮੁਹੇਮ (ਬਲਾਕ-ਨਕੋਦਰ 1) ਦੇ ਸਰੀਰਿਕ ਸਿੱਖਿਆ ਅਧਿਆਪਕ ਸ੍ਰੀ ਮੱਖਣ ਲਾਲ ਬੰਗੜ ਜੀ ਦੀ ਅਗਵਾਈ ਵਿੱਚ ਸਲਾਨਾ ਖੇਡ ਦਿਵਸ ਉਤਸ਼ਾਹਪੂਰਵਕ ਮਨਾਇਆ ਗਿਆ। ਪ੍ੋਗਰਾਮ ਦੀ ਸ਼ੁਰੂਆਤ ਬੱਚਿਆਂ ਵੱਲੋਂ ਕੀਤੇ ਗਏ ਮਾਰਚ ਪਾਸਟ ਨਾਲ ਹੋਈ। ਮਾਰਚ ਪਾਸਟ ਤੋਂ ਤੁਰੰਤ ਬਾਅਦ ਹੀ ਮੁਹੇਮ ਸਕੂਲ ਦੇ ਸਟੇਟ ਪੱਧਰ ਦੇ ਫੁੱਟਬਾਲ ਖਿਡਾਰੀਆਂ ਨੇ ਟਾਰਚ ਸੈਰਾਮਨੀ ਦੀ ਰਸਮ ਅਦਾ ਕੀਤੀ। ਇਸ ਮੌਕੇ ਛੇਵੀਂ ਤੋਂ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਸਲਾਨਾ ਖੇਡ ਦਿਵਸ ਵਿੱਚ ਵੱਧ ਚ੍ਹੜ ਕੇ ਹਿੱਸਾ ਲਿਆ। ਖੇਡ ਦਿਵਸ ਵਿੱਚ ਟਰੈਕ ਈਵੈਂਟਸ ਵਿੱਚ ਬੱਚਿਆਂ ਦੀਆਂ ਮੁੱਖ ਦੌੜਾਂ 100 ਮੀਟਰ, 200, 400, 800,1500 ਅਤੇ 3000 ਮੀਟਰ ਕਰਵਾਈਆਂ ਗਈਆਂ। ਫੀਲਡ ਈਵੈਂਟਸ ਵਿੱਚ ਲੰਬੀ ਛਾਲ,ਉੱਚੀ ਛਾਲ, ਗੋਲਾ ਸੁੱਟਣਾ,ਡਿਸਕਸ ਸੁੱਟਣਾ ਕਰਵਾਏ ਗਏ 100 ਮੀਟਰ ਦੌੜ ਵਿੱਚ ਹਰਮਨ ਸਿੰਘ ਹੰਸ ਨੇ ਪਹਿਲਾ ਸਥਾਨ,ਸੁਰਿੰਦਰ ਸਿੰਘ ਨੇ ਦੂਸਰਾ ਅਤੇ ਸੁੱਖਜਿੰਦਰ ਸਿੰਘ ਨੇ ਤੀਸਰਾ ਸਥਾਨ ਪ੍ਾਪਤ ਕੀਤਾ। 100 ਮੀਟਰ ਦੌੜ ਲੜਕੀਆਂ ਵਿੱਚ ਰਮਨਾ ਕੁਮਾਰੀ ਨੇ ਪਹਿਲਾ,ਅਰਸ਼ਦੀਪ ਨੇ ਦੂਸਰਾ ਅਤੇ ਕੋਮਲਪ੍ਰੀਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਦੌੜ ਵਿੱਚ ਸਾਗਰ ਨੇ ਪਹਿਲਾ ਸਥਾਨ,ਹੇਮਨ ਕੁਮਾਰ ਨੇ ਦੂਸਰਾ ਅਤੇ ਅਕਾਸ਼ਦੀਪ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਦੌੜ ਲੜਕੀਆਂ ਵਿੱਚ ਪ੍ਰੀਤੀ ਨੇ ਪਹਿਲਾ ਸਥਾਨ,ਰਾਜਵਿੰਦਰ ਕੌਰ ਨੇ ਦੂਸਰਾ ਅਤੇ ਚਰਨਪ੍ਰੀਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਵਿੱਚ ਰਾਜਵਿੰਦਰ ਕੌਰ ਨੇ ਪਹਿਲਾ ਸਥਾਨ,ਦੀਸ਼ਾ ਰਾਣੀ ਨੇ ਦੂਸਰਾ ਅਤੇ ਸੋਨੀਆ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਮੁਡਿਆਂ ਵਿੱਚ ਹਿਮਾਸ਼ੂ ਨੇ ਪਹਿਲਾ ਸਥਾਨ,ਸਾਹਿਲ ਨੇ ਦੂਸਰਾ ਅਤੇ ਚੇਤਨ ਤੇ ਰੋਹਿਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਜਿਸਦੇ ਮੁੱਖ ਮਹਿਮਾਨ ਮੇਰੇ ਸਤਿਕਾਰਯੋਗ ਗੁਰੂ ਸ.ਇਕਬਾਲ ਸਿੰਘ ਰੰਧਾਵਾ ਜੀ ਡੀ. ਐਮ. ਸਪੋਰਟਸ ਅਤੇ ਅਤੇ ਮੇਰੇ ਸਤਿਕਾਰਯੋਗ ਸਟੇਟ ਅਵਾਰਡੀ ਸ੍ਰੀ ਹਰਮੇਸ਼ ਲਾਲ ਜੀ ਵੀ ਉਚੇਚੇ ਤੌਰ ਤੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਸਰਕਾਰੀ ਹਾਈ ਸਮਾਰਟ ਸਕੂਲ ਮੁਹੇਮ ਵਿਖੇ ਪਹੁੰਚੇ ਔਰ ਜਿਨ੍ਹਾਂ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਔਰ ਖਿਡਾਰੀਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਦੱਸਿਆ ਕਿ ਖੇਡਾਂ ਸਾਡੀ ਜ਼ਿੰਦਗੀ ਦਾ ਹਿੱਸਾ ਹਨ ਕਿਉਂਕਿ ਖੇਡਾਂ ਨਾਲ ਸਬੰਧਤ ਜੇਕਰ ਅਸੀਂ ਬੀ ਪੀ ਈ,ਬੀ ਪੀ ਐਡ, ਐਮ ਪੀ ਐੱਡ, ਐਮ ਫਿਲ ਕੋਰਸ ਕਰ ਲੈਂਦੇ ਹਾਂ ਤਾਂ ਖੇਡਾਂ ਦੇ ਖੇਤਰ ਵਿੱਚ ਅਸੀਂ ਆਪਣਾ ਕਰੀਅਰ ਬਣਾ ਸਕਦੇ ਹਾਂ ਡੀ ਐਮ ਸਪੋਰਟਸ ਸਰਦਾਰ ਇਕਬਾਲ ਸਿੰਘ ਰੰਧਾਵਾ ਜੀ ਨੇ ਅਥਲੈਟਿਕ ਮੀਟ ਦੇ ਜੋ ਇਵੈਂਟਸ ਹੋਏ ਸਨ ਸੋ ਹਰੇਕ ਖਿਡਾਰੀ ਨੂੰ ਹਰੇਕ ਵਿਦਿਆਰਥੀ ਨੂੰ ਮੈਡਲ ਅਤੇ ਸਰਟੀਫਿਕੇਟਸ ਦੇ ਕੇ ਖੇਡਾਂ ਵਿੱਚ ਭਾਗ ਲੈਣ ਲਈ ਹੋਰ ਉਤਸ਼ਾਹਿਤ ਕੀਤਾ ਗਿਆ ।ਇਸ ਤੋਂ ਇਲਾਵਾ ਮੇਰੇ ਸਤਿਕਾਰਯੋਗ ਗੁਰੂ ਸਰਦਾਰ ਸਰਬਜੀਤ ਸਿੰਘ ਲੈਕਚਰਾਰ ਸਰੀਰਕ ਸਿੱਖਿਆ ਅਤੇ ਮੈਡਮ ਜਸਵਿੰਦਰ ਕੌਰ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ, ਬੀ ਐਮ ਨਰਿੰਦਰ ਕੁਮਾਰ, ਬੀ ਐੱਮ ਰਾਹੁਲ ਸ਼ਰਮਾ,ਸ.ਮੇਜਰ ਸਿੰਘ ਪੀ ਟੀ ਆਈ,ਸ. ਹਰਜਾਪ ਸਿੰਘ ਪੀ ਟੀ ਆਈ,ਮੈਡਮ ਲਵਪ੍ਰੀਤ ਕੌਰ ਵੀ ਮੇਰੇ ਨਿੱਘੇ ਸੁਨੇਹੇ ਤੇ ਸਰਕਾਰੀ ਹਾਈ ਸਮਾਰਟ ਸਕੂਲ ਮੁਹੇਮ ਵਿਖੇ ਪਹੁੰਚੇ। ਜਿਨ੍ਹਾਂ ਨੇ ਮੇਰੇ ਨਾਲ ਮੇਰੇ ਸਕੂਲ ਦੇ ਸਾਲਾਨਾ ਖੇਡ ਦਿਵਸ ਵਿਚ ਆਪਣਾ ਯੋਗਦਾਨ ਪਾਇਆ ਔਰ ਹਰ ਈਵੈਂਟ ਕਰਵਾਉਣ ਦੇ ਵਿੱਚ ਮੇਰੀ ਹੈਲਪ ਕੀਤੀ ਜਿਸਦੇ ਨਾਲ ਸਾਡਾ ਇਹ ਖੇਡ ਮੇਲਾ ਬਹੁਤ ਹੀ ਵਧੀਆ ਰਿਹਾ ਔਰ ਸਾਰੇ ਪਿੰਡ ਨੇ ਸਾਰੇ ਨਗਰ ਨੇ ਇਸ ਦੀ ਬਹੁਤ ਸ਼ਲਾਘਾ ਕੀਤੀ ਕਿ ਸਾਡੇ ਨੌਜਵਾਨਾਂ ਲਈ ਇਕ ਬਹੁਤ ਹੀ ਵਧੀਆ ਪਲੇਟਫਾਰਮ ਹੈ ਜਿਸ ਨਾਲ ਉਹ ਆਪਣੀ ਜ਼ਿੰਦਗੀ ਵਿੱਚ ਬੁਲੰਦੀਆਂ ਨੂੰ ਛੂਹ ਸਕਦੇ ਹਨ ਉਹ ਨਸ਼ਿਆਂ ਤੋਂ ਦੂਰ ਹੋ ਕੇ ਖੇਡਾਂ ਵਿੱਚ ਭਾਗ ਲੈਣ ।ਸਾਲਾਨਾ ਖੇਡ ਦਿਵਸ ਤੇ ਐੱਸ.ਐੱਮ.ਸੀ ਕਮੇਟੀ ਵੀ ਉਚੇਚੇ ਤੌਰ ਤੇ ਪਹੁੰਚੀ ਜਿਸ ਦੇ ਵਿਚ ਸ੍ਰੀ ਯੋਗਰਾਜ ਜੀ ਚੇਅਰਮੈਨ,ਸ੍ਰੀ ਗੁਰਮੇਜ ਲਾਲ ਜੀ,ਸ੍ਰੀ ਸੋਮਨਾਥ ਜੀ,ਹਰਪ੍ਰੀਤ ਸਿੰਘ ਹੈਪੀ ਫੁਟਬਾਲਰ,ਗਰਾਮ ਪੰਚਾਇਤ ਪਿੰਡ ਮੁਹਿੰਮ ਤੋਂ ਸ੍ਰੀ ਜਗਦੀਸ਼ ਰਲ ਸਰਪੰਚ ਸਾਹਿਬ ਵੀਹ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਸਾਡੇ ਸਕੂਲ ਦੀ ਸਾਲਾਨਾ ਅਥਲੈਟਿਕ ਮੀਟ ਵਿੱਚ ਪਹੁੰਚੇ।

Previous articleਸੇਂਟ ਜੂਡਸ ਕਾਨਵੈਂਟ ਸਕੂਲ ਮਹਿਤਪੁਰ ਵਿਖੇ ਬਾਲ ਦਿਵਸ ਮਨਾਇਆ ਗਿਆ।
Next articleਪ੍ਰਿੰਸੀਪਲ ਚਰਨਜੀਤ ਕੌਰ ਆਹੂਜਾ ਨੇ ਹੱਥ ਲਿਖਤ ਮੈਗਜ਼ੀਨ “ਨਵੀਂ ਸੋਚ” ਦਾ ਅੱਠਵਾਂ ਅੰਕ ਕੀਤਾ ਰਿਲੀਜ਼