ਸਰਕਾਰੀ ਹਸਪਤਾਲ ‘ਚ ਸਫ਼ਾਈ ਸੇਵਕ ਹੀ ਕਰੀ ਜਾਂਦੇ ਜਣੇਪੇ ਵਰਗੇ ਅਤਿਅੰਤ ਜੋਖ਼ਮ ਭਰੇ ਕਾਰਜ – ਅਸ਼ੋਕ ਸੰਧੂ ਨੰਬਰਦਾਰ

ਸ਼ਾਮ ਹੋਣ ਉਪਰੰਤ ਬੰਦ ਹਸਪਤਾਲ ਦੇ ਕਬਾੜ ਦਿਖਾਉਂਦੇ ਅਸ਼ੋਕ ਸੰਧੂ ਨੰਬਰਦਾਰ, ਬਬਿਤਾ ਸੰਧੂ, ਵਰਿੰਦਰ ਕੋਹਲੀ, ਦਿਨਕਰ ਸੰਧੂ ਅਤੇ ਵਿਸ਼ਾਲ ਭੰਗੂ।
ਨੂਰਮਹਿਲ – (ਹਰਜਿੰਦਰ ਛਾਬੜਾ) ਮਾਰਚ ਮਹੀਨੇ ਵਿੱਚ ਸਰਕਾਰੀ ਹਸਪਤਾਲ ਨੂਰਮਹਿਲ ਦੀ ਦੁਰਦਸ਼ਾ ਦਾ ਮੁੱਦਾ ਨੰਬਰਦਾਰ ਯੂਨੀਅਨ ਨੇ ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਦੀ ਅਗਵਾਈ ਵਿੱਚ ਉਠਾਇਆ ਸੀ ਅਤੇ ਅਪ੍ਰੈਲ ਮਹੀਨੇ ਵਿੱਚ ਇਸ ਮੁੱਦੇ ਨੂੰ ਲੈ ਕੇ ਸ਼ਹਿਰ ਦੀਆਂ ਉਸਾਰੂ ਸੋਚ ਵਾਲੀਆਂ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰੀ ਹਸਪਤਾਲ ਨੂਰਮਹਿਲ ਵਿਖੇ ਇਕੱਠੇ ਹੋਕੇ ਮੀਡੀਆ ਅਤੇ ਐਸ. ਐਮ. ਓ ਨੂਰਮਹਿਲ ਦੇ ਸਾਹਮਣੇ ਹਸਪਤਾਲ ਦੀਆਂ ਸਮੱਸਿਆਵਾਂ ਬਾਰੇ ਜਾਣੂੰ ਕਰਵਾਇਆ ਸੀ। ਐਸ. ਐਮ. ਓ ਸਾਹਿਬ ਨੇ ਕਿਹਾ ਸੀ ਕਿ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਜਲਦੀ ਹੀ ਹਸਪਤਾਲ ਵਿੱਚ ਡਾਕਟਰਾਂ, ਸਟਾਫ਼, ਸਫ਼ਾਈ ਸੇਵਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰ ਦਿੱਤਾ ਜਾਵੇਗਾ ਅਤੇ ਜਰੂਰੀ ਮਸ਼ੀਨਾਂ ਵੀ ਉਪਲਬਧ ਕਾਰਵਾਈਆਂ ਜਾਣਗੀਆਂ। ਪਰ ਅੱਜ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਜੋ ਇੱਕ ਦੋ ਡਾਕਟਰ ਹਨ ਉਹ ਸ਼ਾਮ ਹੁੰਦੇ ਹੀ ਆਪੋ ਆਪਣੇ ਘਰ ਦੌੜ ਜਾਂਦੇ ਹਨ ਜਦਕਿ ਸ਼ਾਮ ਬਾਅਦ ਹੀ ਡਾਕਟਰ ਸਾਹਿਬਾਨਾਂ ਦੀ ਸਖ਼ਤ ਜ਼ਰੂਰਤ ਹੁੰਦੀ ਹੈ।
                       ਹਾਲਾਤ ਇਸ ਤਰਾਂ ਬਦਤਰ ਹੋ ਗਏ ਹਨ ਜੋ ਡਾਕਟਰ ਹਨ ਉਹ ਨਿਯਮਾਂ ਨੂੰ ਛਿੱਕੇ ਟੰਗ ਕੇ ਘਰ ਚਲੇ ਜਾਂਦੇ ਮਗਰੋਂ ਔਰਤਾਂ ਦੇ ਜਣੇਪੇ ਵਰਗੇ ਸੰਵੇਦਨਸ਼ੀਲ ਅਤੇ ਜੋਖ਼ਮ ਭਰੇ ਕਾਰਜ ਹਸਪਤਾਲ ਦੇ ਸਫ਼ਾਈ ਸੇਵਕ ਹੀ ਰਲ ਮਿਲ ਕਰੀ ਜਾਂਦੇ ਹਨ ਬਿਨਾਂ ਸ਼ੱਕ ਉਸ ਵਕਤ ਸਟਾਫ਼ ਨਰਸ ਵੀ ਮੌਜੂਦ ਹੁੰਦੀ ਹੈ ਜਦਕਿਿ ਇਹੋ ਜਿਹੇ ਕਾਰਜ ਵਾਸਤੇ ਘੱਟੋ ਘੱਟ ਇੱਕ ਐਮ. ਐਸ ਡਾਕਟਰ ਦਾ ਹੋਣਾ ਜਰੂਰੀ ਹੁੰਦਾ ਹੈ ਪਰ ਇਲਾਕੇ ਦੇ 84 ਪਿੰਡਾਂ ਨਾਲ ਸੰਪਰਕ ਰੱਖਦਾ ਸਰਕਾਰੀ ਹਸਪਤਾਲ ਇੱਕ ਲਾਵਾਰਿਸ ਹਸਪਤਾਲ ਬਣ ਚੁੱਕਾ ਹੈ। ਕੋਈ ਵੀ ਸਾਰ ਲੈਣ ਵਾਲਾ ਨਹੀਂ ਹੈ। ਜ਼ਿਲਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਸਮੇਤ ਲਾਇਨ ਬਬਿਤਾ ਸੰਧੂ, ਵਰਿੰਦਰ ਕੋਹਲੀ, ਦਿਨਕਰ ਸੰਧੂ, ਵਿਸ਼ਾਲ ਭੰਗੂ, ਸੰਨੀ ਕੋਹਲੀ ਅਤੇ ਸ਼ਿਵ ਸੇਨਾ ਆਗੂਆਂ ਨੇ ਮਰੀਜਾਂ ਦੀ ਰੋਜ਼ਾਨਾ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਜਾਂ ਤਾਂ ਹਸਪਤਾਲ ਨੂੰ ਲੋੜੀਂਦਾ ਅਮਲਾ ਪੂਰਾ ਕਰ ਦਿਓ ਜਾਂ ਫਿਰ ਇਸ ਹਸਪਤਾਲ ਨੂੰ ਜ਼ਿੰਦਾ ਲਗਾ ਦਿਓ, ਪ੍ਰਸ਼ਾਸਨ ਨੂੰ ਕੋਈ ਅਧਿਕਾਰ ਨਹੀਂ ਕਿ ਜੱਚੇ-ਬੱਚੇ ਦੀਆਂ ਜਾਨਾਂ ਨਾਲ ਰੋਜ਼ਾਨਾ ਖਿਲਵਾੜ ਹੁੰਦਾ ਦੇਖਕੇ ਅੱਖਾਂ ਬੰਦ ਕਰ ਬੈਠਾ ਰਹੇ। ਹਸਪਤਾਲ ‘ਚ “ਐਮਰਜੈਂਸੀ 24 ਘੰਟੇ ਸੇਵਾਵਾਂ” ਲਿਖਣਾ ਅਤੇ ਹੋਰ ਇਹੋ ਜਿਹੇ ਝੂਠੇ ਭਰਮਾਉਣ ਵਾਲੇ ਸ਼ਬਦ ਅੰਕਿਤ ਕਰਨਾ ਇਲਾਕੇ ਦੇ ਲੋਕਾਂ ਨਾਲ ਕੋਝਾ ਮਜ਼ਾਕ ਹੈ। ਸ਼ਿਵ ਸੇਨਾ ਬਾਲ ਠਾਕਰੇ ਸਮੇਤ ਹੋਰ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਜੇਕਰ ਜਲਦੀ ਹੀ ਖਾਲੀ ਅਸਾਮੀਆਂ ਨਾ ਭਰੀਆਂ ਗਈਆਂ ਤਾਂ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਮਜ਼ਬੂਰੀ ਹੋਵੇਗੀ ਜਿਸਦਾ ਸਿੱਧੇ ਤੌਰ ਤੇ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ
Previous article737 MAX crisis is ‘defining moment’ for Boeing: CEO
Next articleMark Zuckerberg set to face leadership vote