*ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾਖਾ ਲੜਕੇ ਵਿਖੇ ਸਕੂਲ ਦਰਸ਼ਨ ਪ੍ਰੋਗਰਾਮ ਦਾ ਸਫਲ ਆਯੋਜਨ

ਦਾਖਾ( ਵਰਮਾ ) (ਸਮਾਜ ਵੀਕਲੀ): ਵਿਭਾਗੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਡਾ. ਜਸਵਿੰਦਰ ਕੌਰ ਮਾਂਗਟ ਦੀ ਰਹਿਨਮਾਈ ਦੇ ਵਿੱਚ ਸ਼ਹੀਦ ਕਰਨਲ ਹਰਚਰਨ ਸਿੰਘ ਸੇਖੋਂ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾਖਾ ਵਿਖੇ ‘ਸਕੂਲ-ਦਰਸ਼ਨ’ ਪ੍ਰੋਗਰਾਮ  ਸਫਲਤਾਪੂਰਵਕ ਕਰਵਾਇਆ ਗਿਆ।ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ  ਵਿਸ਼ੇਸ਼ ਦਿਲਚਸਪੀ ਦਿਖਾਈ ਅਤੇ ਸ਼ਿਰਕਤ ਕੀਤੀ। ਬੀ .ਐਮ. ਸ੍ਰੀ ਅਮਨਦੀਪ ਸਿੰਘ ਵੀ ਇਸ ਮੌਕੇ ਮੌਜੂਦ ਸਨ।

ਇਸ ਪ੍ਰੋਗਰਾਮ ਦਾ ਉਦੇਸ਼ ਸਰਕਾਰ ਵੱਲੋਂ ਸਕੂਲਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਸਹੂਲਤਾਂ ਅਤੇ ਸਕੂਲ ਦੀਆਂ ਵਿਸ਼ੇਸ਼ ਪ੍ਰਾਪਤੀਆਂ ਦਾ ਜ਼ਿਕਰ ਵਿਦਿਆਰਥੀਆਂ ਦੇ ਮਾਪਿਆਂ ਅਤੇ ਪਤਵੰਤਿਆਂ ਨਾਲ ਸਾਂਝਾ ਕਰਨਾ ਸੀ ; ਜੋ ਕੇ ਪੂਰਨ ਰੂਪ ਵਿਚ ਸਫਲ ਰਿਹਾ। ਮਾਪਿਆਂ ਅਤੇ ਪਤਵੰਤੇ ਸੱਜਣਾਂ ਨੂੰ ਸਮਾਰਟ ਕਲਾਸ ਰੂਮਜ਼, ਫੌਜ ਪੁਲਿਸ ਭਰਤੀ ਟ੍ਰੇਨਿੰਗ ਸੈਂਟਰ, ਲੈਬਜ਼,ਸਕੂਲ ਦਾ ਮਸ਼ਾਲ ਸਟੂਡੀਓ ਅਤੇ  ਬਾਲਾ ਵਰਕ ਦਿਖਾਇਆ ਗਿਆ। ਸਿੱਖਿਆ ਵਿਭਾਗ ਵੱਲੋਂ ਕੀਤੇ ਇਸ ਖ਼ਾਸ ਉਪਰਾਲੇ ਨਾਲ ਸਰਕਾਰੀ ਸਕੂਲਾਂ ਦੇ ਵਿੱਚ ਤੇਜ਼ੀ ਨਾਲ਼ ਚੱਲ ਰਹੇ ਦਾਖ਼ਲੇ ਨੂੰ ਹੋਰ ਵੱਡਾ ਹੁੰਗਾਰਾ ਮਿਲਣ ਦੀ ਸੰਭਾਵਨਾ ਪ੍ਰਬਲ ਹੈ।

Previous articleਮਾਪਿਆਂ ਨੂੰ ਸਕੂਲ ਦਰਸ਼ਨ ਲਈ ਸੱਦਾ
Next articleਦੁਬਈ ਵਿਚ ਗੁਰੂ ਰਵਿਦਾਸ ਗੁਰੂ ਘਰ ਦੀ ਜ਼ਮੀਨ ਦਾ ਪ੍ਰਬੰਧਕਾਂ ਨੂੰ ਮਿਲਿਆ ਲਾਈਸੈਂਸ