ਹੁਸੈਨਪੁਰ (ਸਮਾਜ ਵੀਕਲੀ) ( ਕੌੜਾ)- ਸਰਕਾਰ ਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲ੍ਹੇਰਖਾਨਪੁਰ ਵਿੱਖੇ ਸੀ.ਐਚ.ਸੀ ਬਲ੍ਹੇਰਖਾਨਪੁਰ ਦੇ ਆਰ.ਐਮ.a ਮੈਡਮ ਹਰਜਿੰਦਰ ਕੌਰ ਤੇ ਪ੍ਰਿੰਸੀਪਲ ਮੈਡਮ ਰਵਿੰਦਰ ਕੌਰ ਦੀ ਅਗਵਾਈ ਹੇਠ ਸਮੁੱਚੇ ਸਕੂਲੀ ਸਟਾਫ ਦੇ ਕੋਰੋਨਾ ਸੈਂਪਲਿੰਗ ਲਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਕਲੱਸਟਰ ਸਕੂਲ਼ ਸਮਿਸ ਸੁੰਨੜਵਾਲ ਤੇ ਸਮਿਸ ਸਿੱਧਪੁਰ ਦਾ ਸਟਾਫ ਵੀ ਮੌਜੂਦ ਸੀ॥
ਇਸ ਮੌਕੇ ਪ੍ਰਿੰਸੀਪਲ ਰਵਿੰਦਰ ਕੌਰ ਨੇ ਦੱਸਿਆ ਕਿ ਸੀ.ਐਚ.ਸੀ ਬਲ੍ਹੇਰਖਾਨਪੁਰ ਵਲੋਂ ਤਿੰਂਨ੍ਹਾਂ ਸਕੂਲਾਂ ਦੇ ਸਟਾਫ ਦੇ ਜੋ ਰੈਪਿਡ ਨਾਲ ਕੋਰੋਨਾ ਸੈਪਲਿੰਗ ਲਏ ਗਏ ਸਨ , ਜੋ ਕਿ ਸਾਰੇ ਹੀ ਨੈਗਟਿਵ ਪਾਏ ਗਏ, ਇਸ ਦੇ ਨਾਲ ਹੀ ਪ੍ਰਿੰਸੀਪਲ ਰਵਿੰਦਰ ਕੌਰ ਨੇ ਕਿਹਾ ਕਿ ਕੋਰੋਨਾ ਦਾ ਪ੍ਰਕੋਪ ਅਜੇ ਘੱਟਿਆ ਹੈ ਪਰ ਖਤਮ ਨਹੀਂ ਹੋਇਆ। ਇਸ ਲਈ ਸਮੁੱਚਾ ਸਟਾਫ ਤੇ ਵਿਦਿਆਰਥੀ ਕੋਵਿਡ ੧੯ ਤੋਂ ਬਚਣ ਲਈ ਸਿਹਤ ਵਿਭਾਗ ਵਲੋਂ ਜਾਰੀ ਕੀਤੀ ਐਡਵਾਈਜਰੀ ਦੀ ਪਾਲਣਾ ਕਰਨ।
ਇਸ ਮੌਕੇ ਸ਼੍ਰੀਮਤੀ ਰਾਜਵਿੰਦਰ ਕੌਰ , ਸ. ਧਿਆਨ ਸਿੰਘ, ਲੈਕਚਰਾਰ ਮਨਜੀਤ ਕੌਰ, ਲੈਕਚਰਾਰ ਸੰਤੋਖ ਸਿੰਘ , ਸੁਖਦਿਆਲ ਸਿੰਘ ਝੰਡ, ਸ਼੍ਰੀ ਮਨੂੰ ਕੁਮਾਰ ਪ੍ਰਾਸ਼ਰ, ਸ਼੍ਰੀਮਤੀ ਰਮਨ ਵਾਲੀਆ, ਸ਼੍ਰੀਮਤੀ ਅਰਵਿੰਦ ਕੌਰ ਝੰਡ, ਸ਼੍ਰੀ ਤਰਸੇਮ ਲਾਲ, ਸ਼੍ਰੀ ਦਵਿੰਦਰ ਸ਼ਰਮਾ, ਸ: ਕੁਲਦੀਪ ਸਿੰਘ, ਸ਼੍ਰੀਮਤੀ ਅਨੁਸ਼ੀਲ, ਸ: ਨਰਿੰਦਰ ਸਿੰਘ, ਸ਼੍ਰੀਮਤੀ ਰਾਜਬੀਰ ਕੌਰ ਚੰਦੀ, ਸ਼੍ਰੀਮਤੀ ਪਰਮਜੀਤ ਕੌਰ, ਸ਼੍ਰੀਮਤੀ ਪਰਵਿੰਦਰਜੀਤ ਕੌਰ, ਸ਼੍ਰੀਮਤੀ ਸੁਮਨ ਤੇਜੀ, ਸ਼੍ਰੀ ਮਨੋਹਰ ਲਾਲ, ਸ: ਰਵਿੰਦਰ ਸਿੰਘ, ਸ਼੍ਰੀਮਤੀ ਨਿਸ਼ਾ ਸ਼ਰਮਾ, ਸ਼੍ਰੀਮਤੀ ਕਮਲਪ੍ਰੀਤ ਕੌਰ, ਸ: ਹਰਜਿੰਦਰ ਸਿੰਘ, ਸ਼੍ਰੀ ਸੂਰਜ ਵਰਮਾ, ਸ਼੍ਰੀਮਤੀ ਮਨਜਿੰਦਰ ਕੌਰ ਤੇ ਸ਼੍ਰੀਮਤੀ ਗਿਆਨ ਕੌਰ ਹਾਜਰ ਸਨ।