ਸਰਕਾਰੀ ਰਾਜ ਸਕੂਲ ਸੰਗਰੂਰ ਵਿਖੇ ਤਰਕਸ਼ੀਲ ਪਰੋਗਰਾਮ ਹੋਇਆ

ਸੰਗਰੂਰ, (ਰਮੇਸ਼ਵਰ ਸਿੰਘ)- ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਵਿਦਿਆਰਥੀਆਂ ਦਾ ਦ੍ਰਿਸ਼ਟੀਕੋਣ ਵਿਗਿਆਨਕ ਬਣਾਉਣ ਲਈ ਅਜ  ਸਥਾਨਕ ਸਰਕਾਰੀ  ਰਾਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਤਰਕਸ਼ੀਲ ਪਰੋਗਰਾਮ ਪੇਸ਼ ਕੀਤਾ।ਇਸ ਮੌਕੇ   ਤਰਕਸ਼ੀਲ ਆਗੂ ਮਾਸਟਰ ਪਰਮ ਵੇਦ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ  ਅੰਧਵਿਸ਼ਵਾਸ਼ਾਂ,ਵਹਿਮਾਂ ਭਰਮਾਂ, ਲਾਈਲੱਗਤਾ ਤੇ ਰੂੜੀਵਾਦੀ ਵਿਚਾਰਾਂ ਦੀ ਹਨੇਰੀ ਗੁਫਾ  ਵਿਚੋਂ ਨਿਕਲ ਕੇ ਵਿਗਿਆਨਕ  ਵਿਚਾਰਾਂ ਦੇ ਉਜਾਲੇ ਵਿੱਚ ਆਉਣ ਦਾ ਸਿਖਿਆਦਾਇਕ ਸੁਨੇਹਾ ਦਿੱਤਾ।ਉਨਾਂ ਕਿਹਾ ਕਿ ਮਨੁੱਖ ਨੂੰ ਵਿਗਿਆਨਕ ਚੇਤੰਨਤਾ ਤੇ ਨੈਤਿਕ ਕਦਰਾਂ ਕੀਮਤਾਂ ਅਪਣਾ ਕੇ ਆਪਣੀ ਸ਼ਖਸ਼ੀਅਤ ਨੂੰ ਵਿਕਸਤ ਕਰਨਾ ਚਾਹੀਦਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ  ਸਖਤ ਮਿਹਨਤ, ਈਮਾਨਦਾਰੀ, ਪੜ੍ਹਾਈ ਵਿੱਚ ਲਗਾਤਾਰਤਾ, ਕੀ,ਕਿਉਂ ਕਿਵੇਂ ਆਦਿ ਦੇ ਗੁਣ ਅਪਨਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵਿਗਿਆਨਕ ਦ੍ਰਿਸ਼ਟੀ ਨਾਲ ਹਰ ਵਰਤਾਰੇ ਦੀ ਸਚਾਈ ਦੀ ਤਹਿ ਤੱਕ  ਜਾਇਆ ਜਾ ਸਕਦਾ ਹੈ ਤੇ ਇਨਾ  ਦਾ ਲੜ ਫੜ ਕੇ ਮਨੁੱਖ ਸਫਲਤਾ ਦੀ ਬੁਲੰਦੀ ਤੇ ਪਹੁੰਚ ਸਕਦਾ ਹੈ ।ਇਸ ਦੁਨੀਆਂ ਵਿੱਚ ਚਮਤਕਾਰ ਨਾ ਹੋ ਕੇ ਕੁਦਰਤੀ ਜਾਂ ਸਾਮਾਜਿਕ ਵਰਤਾਰੇ ਵਾਪਰਦੇ ਹਨ, ਵਰਤਾਰੇ ਦੇ ਕਾਰਨ ਜਾਨਣਾ ਹੀ ਤਲਕਸ਼ੀਲਤਾ ਹੈ। ਇਸ ਮੌਕੇ ਤਰਕਸ਼ੀਲ ਆਗੂ ਚਰਨ ਕਮਲ ਸਿੰਘ ਨੇ ਵਿਦਿਆਰਥੀ ਚੇਤਨਾ ਪਰੀਖਿਆ ਜਿਹੜੀ 19 ਦਸੰਬਰ ਨੂੰ ਸਾਰੇ ਸੂਬੇ ਵਿੱਚ ਕਰਵਾਈ ਜਾ   ਰਹੀ ਹੈ  ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।  ਉਨਾਂ ਆਪਣੇ ਸੰਬੋਧਨ ਵਿੱਚ ਹਾਜ਼ਰੀਨ ਨੂੰ ਵੱਧ ਤੋਂ ਵੱਧ ਰਜਿਸਟਰੇਸ਼ਨ ਕਰਵਾਉਣ ਦੀ ਅਪੀਲ ਕੀਤੀ।ਸਕੂਲ ਬਰਾਂਚ  ਇੰਚਾਰਜ ਪਰਿੰਸੀਪਲ ਸ਼੍ਰੀ ਮਤੀ ਨਰੇਸ਼ ਸੈਣੀ ਨੇ ਦਿਆਰਥੀਆਂ ਨੂੰ ਆਪਣੀ ਸੋਚ ਨੂੰ ਵਿਗਿਆਨਕ ਬਣਾਉਣ ਦਾ ਸੱਦਾ ਦਿੱਤਾ ਤੇ ਚੇਤਨਾ ਪਰੀਖਿਆ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਪਰੇਰਿਆ।
 ਹਾਂ ਪੱਖੀ ਵਿਗਿਆਨਕ ਸੋਚ ਦਾ ਸੁਨੇਹਾ ਲੈ ਕੇ ਵਿਦਿਆਰਥੀਆਂ ਦੇ ਰੁ ਬਰੂ ਹੋਣ ਲਈ ਤਰਕਸ਼ੀਲ ਟੀਮ ਦਾ ਧੰਨਵਾਦ  ਵੀ ਕੀਤਾ। ਸਵਾਲ ਜਵਾਬ ਸ਼ੈਸਨ ਵਿੱਚ ਲੈਕਚਰਾਰ ਕੁਲਦੀਪ ਕੌਰ, ਰੇਨੂੰ ਬਾਲਾ, ਅਨੀਤਾ ਰਾਣੀ, ਪਰੀਤਇੰਦਰ ਕੌਰ,ਰਮਨੀਕ ਸੋਹੀ, ਵਰਿੰਦਰ ਸਿੰਘ ਭੁਪਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਬਹੁਤ ਸਾਰੇ ਵਿਦਿਆਰਥੀਆਂ ਨੇ ਚੇਤਨਾ ਪਰੀਖਿਆ ਦੀ ਰਜਿਸਟਰੇਸ਼ਨ ਕਰਵਾਈ ਤੇ ਪਰੀਖਿਆ ਸੰਬੰਧੀ ਵਿਗਿਆਨਕ ਸਮਝ ਸਿਲੇਬਸ ਪੁਸਤਕਾਂ ਲਈਆਂ ।ਤਰਕਸ਼ੀਲਾਂ ਵੱਲੋਂ ਵਧੀਆ ਸਿਖਿਆਦਾਇਕ ਮਹੌਲ ਸਿਰਜਿਆ ਗਿਆ।
Previous articleਇਲਤੀਨਾਮਾ-੧
Next articleजम्मू एवं कश्मीर: कुलगाम में आतंकवादियों और सुरक्षा बलों के बीच मुठभेड़, 1 आतंकी ढेर