ਮਹਿਤਪੁਰ -(ਸਮਾਜ ਵੀਕਲੀ)(ਨੀਰਜ ਵਰਮ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ਦੇ ਅਧਿਆਪਕ ਪ੍ਰਿੰਸੀਪਲ ਹਰਜੀਤ ਸਿੰਘ ਜੀ ਦੀ ਅਗਵਾਈ ਹੇਠ ਸਕੂਲ ਬੰਦ ਹੋਣ ਕਾਰਨ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾ ਰਹੇ ਹਨ ।ਇਸ ਮੌਕੇ ਪ੍ਰਿੰਸੀਪਲ ਹਰਜੀਤ ਸਿੰਘ ਜੀ ਨੇ ਦੱਸਿਆ ਕਿ ਕਰੋਨਾ ਵਾਇਰਸ ਵਰਗੀ ਮਹਾਂਮਾਰੀ ਫੈਲਣ ਕਾਰਨ ਸਕੂਲ ਬੰਦ ਹਨ, ਪਰ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੁੱਖ ਰੱਖਦਿਆਂ ਮਾਣਯੋਗ ਸਿੱਖਿਆ ਸਕੱਤਰ ਜੀ ਦੀਆਂ ਹਦਾਇਤਾਂ ਅਨੁਸਾਰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ ।ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੇ ਆਨਲਾਈਨ ਪੜ੍ਹਾਈ ਵਿੱਚ ਭਾਗ ਲੈ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਰ ਚੁਣੌਤੀ ਲਈ ਤਿਆਰ ਹਨ ।ਵਿਦਿਆਰਥੀਆਂ ਨੂੰ ਸਮੂਹ ਵਿਸ਼ਾ ਅਧਿਆਪਕਾਂ ਦੁਆਰਾ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਲੈਕਚਰ ਤਸਵੀਰਾਂ ਅਤੇ ਵੀਡੀਓ ਦੇ ਰੂਪ ਵਿੱਚ ਭੇਜੇ ਜਾ ਰਹੇ ਹਨ ।
HOME ਸਰਕਾਰੀ ਕੰਨਿਆ ਸਕੂਲ ਮਹਿਤਪੁਰ ਦੇ ਅਧਿਆਪਕਾਂ ਦੁਆਰਾ ਬੱਚਿਆਂ ਨੂੰ ਕਰਵਾਈ ਜਾ ਰਹੀ...