ਸਰਕਾਰਾਂ ਮਾੜੀਆਂ ਨੇ

ਪਰਮਜੀਤ ਲਾਲੀ

(ਸਮਾਜ ਵੀਕਲੀ)

ਗਰੀਬਾਂ ਦੀਆਂ ਗਰੀਬੀਆਂ ਤੇ
  ਵਜਦੀਆਂ ਤਾੜੀਆਂ ਨੇ,
ਹੰਡਾਉਣ ਨਰਕਾਂ ਜੇਹੀ ਜੂਨ,
ਕਹਿਣ ਕਿਸਮਤਾਂ ਮਾੜੀਆਂ ਨੇ,
ਮੁੱਠੀ ਭਰ ਲੁੱਟੇਰੇ ਲੁੱਟਦੇ,
ਸੋਣੀਆਂ ਤੇ ਹਾੜੀਆਂ ਨੇ,
 ਲੋਕ ਨੀ ਮਾੜੇ,
ਸਰਕਾਰਾਂ ਮਾੜੀਆਂ ਨੇ,
ਲੋਕ ਨੀ ਮਾੜੇ ਸਰਕਾਰਾਂ………
ਇਹਨਾਂ ਪਿਛੇ ਲੱਗ ਅਸੀਂ,
ਫਸਲਾਂ ਤੇ ਨਸਲਾਂ ਉਜਾੜਿਆਂ ਨੇ,
ਲੁੱਟਕੇ ਖਾ ਗਏ ਖੂਨ ਪਸੀਨੇ ਦੀਆਂ,
ਕਮਾਈਆਂ ਗਾੜਿਆਂ ਨੇ,
ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਨਾਲ,
 ਸਦਾ ਰੋਟੀਆਂ ਹੀ ਰਾੜੀਆਂ ਨੇ,
ਲੋਕ ਨੀ ਮਾੜੇ ਸਰਕਾਰਾਂ ਮਾੜੀਆਂ ਨੇ..
ਪਿਛੋਂ ਡੰਗ ਨੇ ਚਲਾਉਂਦੇ,
ਵੋਟਾਂ ਵੇਲੇ ਸੰਤਰੇ ਦੀਆਂ ਫਾੜੀਆਂ ਨੇ,
ਇਹਨਾਂ ਹੱਥੀਂ ਅਸੀਂ ਕਿਉਂ ,
ਫੜਾਇਆ ਅਪਣੀਆਂ ਦਾੜ੍ਹੀਆਂ ਨੇ,
 ਆਪਣੇ ਪੈਰਾਂ ਤੇ ਆਪ,
 ਮਾਰਿਆ ਕੁਹਾੜੀਆਂ ਨੇ,
ਲੋਕ ਨੀ ਮਾੜੇ ਸਰਕਾਰਾਂ ਮਾੜੀਆਂ ਨੇ,
ਲੋਕ ਨੀ ਮਾੜੇ ਸਰਕਾਰਾਂ ਮਾੜੀਆਂ ਨੇ..
 ਪਰਮਜੀਤ ਲਾਲੀ
Previous articleਯੂਨੀਵਰਸਿਟੀ ਕਾਲਜ ਫੱਤੂ ਢੀਂਗਾ ਵਿਖੇ ਕਰਾਈਆਂ ਗਈਆਂ ਰਚਨਾਤਮਕ ਕਿਰਿਆਵਾਂ
Next articleਬਹਿਬਲ ਗੋਲੀ ਕਾਂਡ ਦੀ ਸੁਣਵਾਈ 18 ਮਈ ਤੱਕ ਮੁਲਤਵੀ