‘ਸਮੇਂ ਦੀਆਂ ਸੱਚਾਈਆਂ’ ਲੈ ਕੇ ਹਾਜ਼ਰ ਹੋਇਆ ਗਾਇਕ ਵਿੱਕ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਆਪਣਾ ਨਵਾਂ ਧਾਰਿਮਕ ਗੀਤ ‘ਸਮੇਂ ਦੀਆਂ ਸੱਚਾਈਆਂ’ ਲੈ ਕੇ ਹਾਜ਼ਰ ਹੋਇਆ ਹੈ ਗਾਇਕ ਵਿੱਕ। ਜਿਸ ਦੀ ਜਾਣਕਾਰੀ ਦਿੰਦਿਆਂ ਗਾਇਕ ਵਿੱਕ ਨੇ ਦੱਸਿਆ ਕਿ ਜੀਤ ਰਿਕਾਰਡਸ ਵਲੋਂ ਇਸ ਟਰੈਕ ਨੂੰ ਲਾਂਚ ਕੀਤਾ ਗਿਆ। ਇਸ ਦੇ ਪ੍ਰੋਡਿਊਸਰ ਬਲਜਿੰਦਰ ਕੇ ਢੇਸੀ ਅਤੇ ਡਾ. ਰਾਜ ਝੱਮਟ ਯੂ ਐਸ ਏ, ਨਿਤਿਸ਼ ਝੱਮਟ ਹਨ।

ਬਿੱਟੂ ਲਾਡੋਵਾਲੀਆ ਨੇ ਇਸ ਟਰੈਕ ਨੂੰ ਕਲਮਬੱਧ ਕੀਤਾ ਹੈ। ਜਦਕਿ ਬੀਟ ਬ੍ਰੈਕਰਸ ਦੇ ਸੰਗੀਤ ਨਾਲ ਸ਼ਿੰਗਾਰੇ ਇਸ ਗੀਤ ਨੂੰ ਮੁਨੀਸ਼ ਠੁਕਰਾਲ ਵਲੋਂ ਸ਼ਾਨਦਾਰ ਢੰਗ ਨਾਲ ਫਿਲਮਾਇਆ ਗਿਆ ਹੈ। ਭਗਤ ਰਸ ਪ੍ਰਦਾਨ ਕਰਦੇ ਇਸ ਟਰੈਕ ਲਈ ਉਕਤ ਗਾਇਕ ਨੇ ਐਸ ਪੀ ਸਿੰਘ ਖੇੜਾ, ਸਤਵਿੰਦਰ ਬਾਵਾ, ਸੋਢੀ ਫਗਵਾੜਾ, ਮਨੋਜ ਸਿੰਘ ਹੈਪੀ ਯੂ ਐਸ ਏ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ। ਯੂ ਟਿਊਬ ਚੈਨਲ ਤੇ ਇਸ ਟਰੈਕ ਨੂੰ ਸੰਗਤਾਂ ਵਲੋਂ ਭਰਪੂਰ ਪਿਆਰ ਮਿਲ ਰਿਹਾ ਹੈ।

Previous articleਸੰਤ ਨਿਰੰਜਣ ਦਾਸ ਜੀ ਨੇ ਉਂਕਾਰ ਜੱਸੀ ਨੂੰ ਆਸ਼ੀਰਵਾਦ ਦਿੰਦਿਆਂ ਕੀਤਾ ਪੋਸਟਰ ਰਿਲੀਜ਼
Next articleK’taka BJP ‘rebel’ MLA sets deadline for job quota