ਸਮੇਂ ’ਤੇ ਹੋ ਸਕਦਾ ਹੈ ਸੰਸਦ ਦਾ ਮੌਨਸੂਨ ਸੈਸ਼ਨ: ਬਿਰਲਾ

(ਸਮਾਜਵੀਕਲੀ) : ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੰਸਦ ਦੇ ਮੌਨਸੂਨ ਸੈਸ਼ਨ ਦੇ ਸਮੇਂ ’ਤੇ ਹੋਣ ਦੀ ਆਸ ਪ੍ਰਗਟਾਈ ਹੈ। ਵਰਨਣਯੋਗ ਹੈ ਕਿ ਆਮ ਤੌਰ ’ਤੇ ਸੰਸਦ ਦਾ ਮੌਨਸੂਨ ਸੈਸ਼ਨ ਜੂਨ ਦੇ ਅਖੀਰ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋ ਜਾਂਦਾ ਹੈ। ਸਪੀਕਰ ਨੇ ਕਿਹਾ,‘ ਭਾਵੇਂ ਦੇਸ਼ ਵਿੱਚ ਕਰੋਨਾ ਕਾਰਨ ਗੰਭੀਰ ਸੰਕਟ ਹੈ ਪਰ ਇਸ ਮੈਨੂੰ ਆਸ ਹੈ ਕਿ ਸੰਸਦ ਦਾ ਮੌਨਸੂਨ ਸੈਸ਼ਨ ਸਮੇਂ ’ਤੇ ਹੋ ਸਕਦਾ ਹੈ। ਇਸ ਦੇ ਬਾਵਜੂਦ ਮੇਰਾ ਇਹ ਵੀ ਮੰਨਣਾ ਹੈ ਕਿ ਸਭ ਕੁੱਝ ਹਾਲਾਤ ’ਤੇ ਨਿਰਭਰ ਕਰੇਗਾ।
Previous articleਬਠਿੰਡਾ ਤੇ ਅੰਮਿ੍ਰਤਸਰ ਤੋਂ ਗੱਡੀਆਂ ਯੂਪੀ,ਬਿਹਾਰ ਤੇ ਝਾਰਖੰਡ ਨੂੰ ਰਵਾਨਾ
Next articleਲਾਊਡ ਸਪੀਕਰਾਂ ਰਾਹੀਂ ਅਜ਼ਾਨ ਦੇਣੀ ਬੰਦ ਹੋਵੇ: ਜਾਵੇਦ ਅਖ਼ਤਰ