ਸਮਾਰਟ ਸਕੂਲ ਨਸਰਾਲਾ ਨੇ ਸਨਮਾਨੇ 90% ਤੋਂ ਵੱਧ ਅੰਕਾਂ ਵਾਲੇ ਵਿਦਿਆਰਥੀ

ਹੁਸ਼ਿਆਰਪੁਰ/ਸ਼ਾਮਚੁਰਾਸੀ  6 ਅਗਸਤ, (ਚੁੰਬਰ)  – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਸਰਾਲਾ ਵਿਖੇ ਅੱਜ ਬਾਰਵੀਂ ਜਮਾਤ ਵਿਚੋਂ 90% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਖਾਸ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਉਚੇਚੇ ਤੌਰ ਤੇ ਮਨਮੋਹਨ ਸਿੰਘ ਸਰਪੰਚ ਨਸਰਾਲਾ ਅਤੇ ਅਸ਼ੋਕ ਕੁਮਾਰ ਮੈਂਬਰ ਪੰਚਾਇਤ ਪਹੁੰਚੇ।

ਇਸ ਮੌਕੇ ਪ੍ਰਿੰ. ਕਰਣ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਨੂੰ ਦੱਸਿਆ ਕਿ ਇਸ ਵਾਰ ਸਮਾਰਟ ਸਕੂਲ ਨਸਰਾਲਾ ਦਾ ਦਸਵੀਂ ਅਤੇ ਬਾਰਵੀਂ ਜਮਾਤ ਦਾ ਨਤੀਜਾ 100% ਰਿਹਾ। ਬਾਰਵੀਂ ਜਮਾਤ ਵਿਚੋਂ ਗਿਆਰਾਂ ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ। ਜਿਨ•ਾਂ ਵਿਚ ਸ਼ੁਸ਼ਮਾ ਅਤੇ ਮਨਜੀਤ ਸਿੰਘ ਨੇ 94.44% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਸ਼ੁਭਮ ਨੇ 90% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਹਾਸਲ ਕੀਤਾ ਅਤੇ ਹਰਦੀਪ ਕੌਰ ਨੇ 93.55% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਪੰਜਾਬੀ ਅਧਿਆਪਕ ਡਾ. ਜਸਵੰਤ ਰਾਏ ਨੂੰ ਸਕੂਲ ਵਿਚ ਵਿਦਿਆਰਥੀਆਂ ਦੇ ਦਾਖਲੇ ‘ਚ ਕੀਤੇ ਵਾਧੇ ਲਈ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਲੈਕ. ਕੁਲਵਿੰਦਰ ਸਿੰਘ, ਬਲਵੀਰ ਚੰਦ, ਸੁਖਦੇਵ ਸਿੰਘ, ਨੀਲਮ, ਸੰਜੀਤ, ਨਵਜੋਤ ਕੌਰ, ਵਿਸ਼ਾਲ, ਵੀਨਾ ਕੁਮਾਰੀ, ਰਜਵਿੰਦਰ ਕੌਰ ਅਤੇ ਸੁਰਜੀਤ ਕੌਰ ਹਾਜ਼ਰ ਸਨ।

Previous articleਪਿੰਡ ਸੀਚੇਵਾਲ ਨੂੰ ਮਿਲੇਗਾ ਦੀਨਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਐਵਾਰਡ
Next articleਖੇਡ ਸਟੇਡੀਅਮ ਨੂੰ ਵੀ ਮਿਲੀ ਪ੍ਰਵਾਨਗੀ