ਸਮਾਰਟ ਸਕੂਲ ਨਸਰਾਲਾ ਦਾ ਈ ਪ੍ਰੌਸਪੈਕਟ ਲੋਕ ਅਰਪਣ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਸਰਾਲਾ ਦਾ ਈ ਪ੍ਰੌਸਪੈਕਟ ਲੋਕ ਅਰਪਣ ਕੀਤਾ ਗਿਆ। ਜਿਸ ਵਿਚ ਸਕੂਲ ਪ੍ਰਿੰ. ਸ਼੍ਰੀ ਕਰੁਣ ਸ਼ਰਮਾ ਅਤੇ ਸਮੂਹ ਸਟਾਫ ਨੇ ਭਾਗ ਲਿਆ। ਇਸ ਸਬੰਧੀ ਪ੍ਰਿੰ. ਸ਼ਰਮਾ ਅਤੇ ਡਾ. ਜਸਵੰਤ ਰਾਏ ਨੇ ਦੱਸਿਆ ਕਿ ਇਸ ਪ੍ਰੌਸਪੈਕਟ ਨੂੰ ਲੋਕ ਅਰਪਣ ਕਰਨ ਦਾ ਮੁੱਖ ਮਕਸਦ ਸਕੂਲ ਵਿਚ ਚੱਲ ਰਹੇ ਨਵੇਂ ਸ਼ੈਸ਼ਨ ਦੌਰਾਨ ਦਾਖਲੇ ਵਿਚ ਵਾਧਾ ਕਰਨਾ ਹੈ।

ਇਸ ਦੇ ਨਾਲ ਹੀ ਸਮਾਰਟ ਸਕੂਲ ਦੀਆਂ ਗਤੀਵਿਧੀਆਂ ਮੁਫ਼ਤ ਕਿਤਾਬਾਂ, ਕੰਪਿਊਟਰ ਸਿੱਖਿਆ, ਵਜੀਫਾ, ਮਿਡ ਡੇ ਮੀਲ, ਸਮਾਰਟ ਸਕੂਲ ਵਿਚ ਸਮਾਰਟ ਜਮਾਤ ਦੇ ਕੈਮਰੇ, ਪ੍ਰੋਜੈਕਟਰ ਰਾਹੀਂ ਪੜ੍ਹਾਈ, ਮੁਫ਼ਤ ਵਰਦੀਆਂ, ਵਿਦਿਅਕ ਟੂਰ, ਐਨ ਐਸ ਐਸ ਗਾਇਡੈਂਸ ਅਤੇ ਕੌਂਸÇਲੰਗ, ਖੇਡ ਦਾ ਮੈਦਾਨ, ਜੈਨਰੇਟਰ ਆਦਿ ਦਾ ਮਾਪਿਆਂ ਤੱਕ ਸੁਨੇਹਾ ਲਾਉਣਾ ਹੈ। ਇਸ ਮੌਕੇ ਲੈਕ. ਕੁਲਵਿੰਦਰ ਸਿੰਘ, ਸੁਖਦੇਵ ਸਿੰਘ, ਬਲਵੀਰ ਚੰਦ, ਨੀਲਮ, ਨਵਜੋਤ ਕੌਰ, ਸੰਜੀਤ, ਗੁਰਦਰਸ਼ਨ ਕੌਰ, ਪਰਮਿੰਦਰ ਕੌਰ, ਬਨੀਤਾ ਰਾਣੀ, ਮੰਜੂ ਅਰੋੜਾ, ਰਵਿੰਦਰ ਕੁਮਾਰ, ਬਲਜੀਤ ਸਿੰਘ, ਸ਼ੁਰੇਸ਼ ਕੁਮਾਰ, ਸੰਜੀਵ ਕੁਮਾਰ, ਰਾਜਵਿੰਦਰ ਕੌਰ, ਵੀਨਾ ਕੁਮਾਰੀ ਸਮੇਤ ਕਈ ਹੋਰ ਹਾਜ਼ਰ ਸਨ। ਸਟੇਜ ਦਾ ਸੰਚਾਲਨ ਡਾ. ਜਸਵੰਤ ਰਾਏ ਸਟੇਟ ਅਵਾਰਡੀ ਅਧਿਆਪਕ ਨੇ ਕੀਤਾ।

Previous articleਗਾਇਕ ਆਸ਼ੂ ਸਿੰਘ ਟਰੈਕ ਲੈ ਕੇ ਹਾਜ਼ਰ ਹੋਇਆ ‘ਧੀਆਂ’
Next articleਪੋਸਨ ਸਬੰਧੀ ਜਾਗਰੂਕਤਾ ਕੈਂਪ ਦਾ ਪਿੰਡ ਚੱਕੋਵਾਲ ਵਿਖੇ ਆਯੋਜਨ