ਸਮਾਜ ਸੇਵੀ ਜਥੇਬੰਦੀਆਂ ਦਾ ਕੱਚ ਤੇ ਸੱਚ

ਨੇਹਾ-ਜਮਾਲ

(ਸਮਾਜ ਵੀਕਲੀ)

ਐਨ. ਜੀ. ਓ. ਅੰਗਰੇਜ਼ੀ ਭਾਸ਼ਾ ਦਾ ਸ਼ਬਦ ਲੈ ਕੇ ਲੋਕਾਂ ਦੀ ਵੱਖ ਵੱਖ ਤਰੀਕੇ ਨਾਲ ਸੇਵਾ ਕਰਦੇ ਹੋਇਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਫੇਸਬੁੱਕ ਉੱਤੇ ਪੜ੍ਹਨ ਦੇਖਣ ਨੂੰ ਮਿਲਦੀ ਹੈ ਧਨ ਰੂਪੀ ਸਹਾਇਤਾ ਕਰਨ ਵਾਲੇ ਵੀ ਉਨ੍ਹਾਂ ਲਈ ਨੋਟਾਂ ਦਾ ਢੇਰ ਲਗਾਉਣ ਲਈ ਤਿਆਰ ਬਰ ਤਿਆਰ ਸੋਸ਼ਲ ਮੀਡੀਆ ਤੇ  ਫੇਸਬੁੱਕ ਉੱਤੇ ਪੋਸਟ ਦੇ ਥੱਲੇ ਆਪਣੇ ਵਿਚਾਰ ਲਿਖਦੇ ਹਨ ਸਮਾਜ ਸੇਵਾ ਕਰਨਾ ਉਪਰਾਲਾ ਬਹੁਤ ਵਧੀਆ ਹੈ ਪਰ ਸਾਰਥਿਕ ਰੂਪ ਵਿੱਚ ਸੇਵਾ ਕਿਸੇ ਦੀ ਹੁੰਦੀ ਹੈ ਕਿ ਵਿਖਾਵਾ ਹੈ ?

ਇਸ ਬਾਰੇ ਆਪਾਂ ਜਾਨਣ ਦੀ ਕੋਸ਼ਿਸ਼ ਨਹੀਂ ਕਰਦੇ ਕਰੋਨਾ ਮਹਾਂਮਾਰੀ ਦੇ ਨਾਲ ਖੁੰਭ ਵਾਂਗ ਸਮਾਜ ਸੇਵੀ ਜੱਥੇਬੰਦੀਆਂ ਨੇ ਸਿਰ ਚੁੱਕੇ ਕਿਤੇ ਆਟਾ ਦਾਲ ਵੰਡਦੇ ਹੋਏ ਕਿੱਤੇ ਬਣਿਆ ਹੋਇਆ ਖਾਣਾ ਦਿੰਦੇ ਹੋਇਆਂ ਦੀਆਂ ਫੋਟੋਆਂ ਦੇਖਣ ਨੂੰ ਮਿਲੀਆਂ ਮੇਰੇ ਖਿਆਲ ਅਨੁਸਾਰ ਜਿਵੇਂ ਜਿਵੇਂ ਬੇਰੁਜ਼ਗਾਰੀ ਆਪਣਾ ਸਿਰ ਚੁੱਕਦੀ ਆ ਰਹੀ ਹੈ ਉਸੇ ਤਰ੍ਹਾਂ ਸਮਾਜ ਸੇਵੀ ਜਥੇਬੰਦੀਆਂ ਸੋਸ਼ਲ ਮੀਡੀਆ ਤੇ  ਫੇਸਬੁੱਕ ਉੱਤੇ ਧੜਾ ਧੜ ਸਿਰ ਚੁੱਕਦੀਆਂ ਦਿਖਾਈ ਦਿੰਦੀਆਂ ਹਨ ਫੇਸਬੁੱਕ ਜ਼ਿਆਦਾ ਲੋਕ ਇਸ ਦੀ ਕਿਉਂ ਵਰਤੋਂ ਕਰਦੇ ਹਨ

ਇਸ ਸਬੰਧੀ ਮੈਂ ਲੇਖ ਲਿਖਣ ਲਈ ਫੇਸਬੁੱਕ ਤੇ ਆਪਣੀ ਆਈ – ਡੀ ਬਣਾਈ ਤੇ ਫੇਸਬੁੱਕ ਵਿੱਚ ਕੀ ਸਹੀ ਤੇ ਕੀ ਗਲਤ ਇਸ ਸਬੰਧੀ ਮੈਂ ਆਪਣੀ ਰਚਨਾ ਪੂਰੀ ਕਰ ਲਈ ਪਰ ਐਨਜੀਓ ਸਮਾਜ ਸੇਵੀ ਜਥੇਬੰਦੀਆਂ ਧੜਾ –  ਧੜ ਉੱਭਰਦੀਆਂ ਵੇਖ ਕੇ ਫੇਸਬੁੱਕ ਨੂੰ ਆਪਣਾ ਆਧਾਰ ਬਣਾ ਕੇ ਜੋ ਖੋਜ ਕੀਤੀ ਉਹ ਪਾਠਕਾਂ ਨਾਲ ਸਾਂਝੀ ਕਰ ਰਹੀ ਹਾਂ ਕਰੋਨਾ ਮਹਾਂਮਾਰੀ  ਦੌਰਾਨ ਮੁੱਖ ਰੂਪ ਵਿੱਚ ਪੁਲੀਸ ਤੇ ਕਈ ਹੋਰ ਲੋਕ ਕਿਸੇ ਦਾ ਘਰ ਬਣਾਉਂਦੇ ਹੋਏ ਕਿਸੇ ਦੀ ਬਿਮਾਰੀ ਦਾ ਇਲਾਜ ਕਰਵਾਉਂਦੇ ਹੋਏ ਵਿਖਾਈ ਦਿੱਤੇ ਸਿਰਫ਼ ਸੇਵਾ ਕਰਨਾ ਉਹ ਵੀ ਸਰਕਾਰੀ ਪਹਿਰਾਵਾਂ ਪਹਿਨ ਕੇ ਮੇਰੇ ਖਿਆਲ ਅਨੁਸਾਰ ਸੰਵਿਧਾਨ ਦੇ ਕਾਨੂੰਨਾਂ ਦੀ ਉਲੰਘਣਾ ਹੈ

ਪਹਿਲਾਂ ਤਾਂ ਇਹ ਫ਼ੇਸਬੁੱਕ ਤੇ ਆਪਣੀਆਂ ਆਈ -ਡੀ ਬਣਾਉਦੇ ਹਨ। ਜਿਨ੍ਹਾਂ ਵਿੱਚ ਇਨ੍ਹਾਂ ਦਾ ਵਟਸਐਪ ਨੰਬਰ ਮੌਜੂਦ ਹੁੰਦਾ ਹੈ।  ਕਰੋਨਾ ਦੌਰਾਨ ਬਹੁਤ ਸਾਰੇ  ਲੋਕਾਂ ਦੀਆਂ ਦੁਕਾਨਾਂ ਤੇ ਵਿਉਪਾਰ ਦਾ ਕੰੰਮ ਠੱਪ ਹੋਇਆ ਸੀ ਅਜਿਹੀ ਗ਼ਰੀਬੀ ਦੇ ਵਿੱਚ ਮੇਰੇ ਕੋਲੋ ਇਕ ਪੜੀ ਲਿਖੀ ਕੁੜੀ ਹੋਣ ਕਾਰਨ ਉਨ੍ਹਾਂ ਨੇ ਮੈਨੂੰ ਆਪਣੀ ਘਰਦੀ ਸਮੱਸਿਆ ਦੱਸੀ ਤੇ ਇਸ ਕੋਰੋਨਾ ਦੌਰਾਨ ਹੋਣ ਵਾਲੀ ਪ੍ਰੇਸ਼ਾਨੀ ਮੇਰੇ ਨਾਲ ਸਾਂਝੀ ਕੀਤੀ ਤੇ ਮੈਨੂੰ ਆਪਣੀਆਂ ਇਨ੍ਹਾਂ ਸਮੱਸਿਆਵਾ ਦਾ ਹੱਲ ਪੁੱਛਿਆ ਤਾਂ ਮੇਰੇ ਸਾਹਮਣੇ ਇੱਕ ਐਨਜੀਓ ਜੋ ਅਰਬ ਦੇਸ਼ਾਂ ਵਿੱਚ ਲੋਕਾਂ ਦੀ ਮਦਦ ਕਰਦੀ ਹੈ

ਓਹਨਾ ਦਾ ਵਿਚਾਰ ਆਇਆ ਤੇ ਮੈਂ ਉਨ੍ਹਾਂ ਨੂੰ ਉਸ ਐਨ.ਜੀ .ਓ ਦਾ ਨੰਬਰ ਦਿੱਤਾ ਤੇ ਕਈ ਹੋਰ ਐਨ.ਜੀ .ਓ ਦੇ ਨੰਬਰ ਦਿੱਤੇ ਤੇ ਮੈਂ ਆਪਣੇ ਵੱਲੋਂ ਵੀ ਵੇਰਵਾ ਲਿਖ ਕੇ ਸਹਾਇਤਾ ਕਰਨ ਲਈ ਉਨ੍ਹਾਂ ਨੂੰ ਬੇਨਤੀ ਕੀਤੀ ਪਰ ਕਿਸੇ ਵੱਲੋਂ ਵੀ ਕੋਈ ਹੁੰਗਾਰਾ ਨਹੀਂ ਮਿਲਿਆ ਫੇਸਬੁੱਕ ਤੇ ਭਾਸ਼ਣ ਦੇ ਕੇ ਡੀਂਗਾਂ ਮਾਰਨ ਦਾ ਕੀ ਫਾਇਦਾ ਹੈ ਜਦੋਂ ਜ਼ਰੂਰਤ ਮੰਦ ਵਿਅਕਤੀ ਨਾਲ ਸਹਾਇਤਾ ਤਾਂ ਦੂਰ ਦੀ ਗੱਲ ਦੁੱਖ ਸੁੱਖ ਵੀ ਨਾ ਪੁੱਛਿਆ ਗਿਆ ਅਰਬ ਦੇਸ਼ਾਂ ਵਿੱਚ ਜਾਨ ਬਚਾਉਣ ਵਾਲਿਆਂ ਦੇ ਅੱਜ ਕੱਲ੍ਹ ਦਰਸ਼ਨ ਨਹੀਂ ਹੋ ਰਹੇ ਤੇ ਉਨ੍ਹਾਂ ਸੇਵਾਦਾਰਾਂ ਦੀ ਸੋਸ਼ਲ ਮੀਡੀਆ ਤੇ ਆਲੋਚਨਾ ਹੋ ਰਹੀ ਹੈ ਕਿ ਲੱਖਾਂ ਕਰੋੜਾਂ ਕਮਾ ਕੇ ਗੱਡੀਆਂ ਖਰੀਦ ਰਹੇ ਹਨ ਅਤੇ ਉਨ੍ਹਾਂ ਨੇ ਅਰਬਾਂ ਖਰਬਾਂ ਰੁਪਿਆ ਪੈਸੇ ਵਿਦੇਸ਼ੀ ਰਹਿੰਦੇ ਆਪਣੇ ਭੈਣਾਂ ਭਰਾਵਾਂ ਤੋਂ ਵਸੂਲ ਕੀਤਾ ਹੈ।

ਐੱਨਜੀਓ  ਕਰੋਨਾ ਮਹਾਂਮਾਰੀ ਤੋਂ ਪਹਿਲਾਂ ਔਰਤ ਵਰਗ ਨੇ ਪਹਿਲ ਕੀਤੀ ਕਿਤੇ ਗਰੀਬਾਂ ਦੀ ਸਹਾਇਤਾ ਕਰਨਾ ਜਾਂ ਗਰੀਬ ਬੱਚਿਆਂ ਨੂੰ ਪੜ੍ਹਾਉਣਾ ਵਿਦੇਸ਼ਾਂ ਵਿੱਚ ਰਹਿੰਦੀ ਸਾਡੀ ਨੌਜਵਾਨ ਪੀੜ੍ਹੀ ਦੋ ਕੁ ਐਨਜੀਓ ਚਲਾਉਂਦੀਆਂ ਕੁੜੀਆਂ ਲਈ ਧਨ ਇਕੱਠਾ ਕਰਨ ਵਿੱਚ ਪਹਿਲ ਦਿਖਾਉਣ ਲੱਗੇ ਜੇ ਕੁਝ ਕੋਈ ਉਨ੍ਹਾਂ ਦੇ ਬਾਰੇ ਗਲਤ ਬੋਲਦਾ ਜਾਂ ਲਿਖਦਾ ਸੀ ਤਾਂ ਉਸਨੂੰ ਗਾਲ੍ਹਾਂ ਦੀ ਬੁਛਾੜ ਖੜ੍ਹੀ ਹੋ ਜਾਂਦੀ ਸੀ ਮੈਂ ਵੀ ਆਪਣੇ ਕੁਝ ਵਿਚਾਰ ਲਿਖ ਦਿੱਤੇ ਤਾਂ ਮੈਨੂੰ ਵਿਦੇਸ਼ਾਂ ਤੋਂ ਨੌਜਵਾਨਾਂ ਦੇ ਫ਼ੋਨ ਆਏ ਜ਼ਿਆਦਾਤਰ ਨੌਜਵਾਨਾਂ ਦਾ ਇਹ ਕਹਿਣਾ ਹੁੰਦਾ ਸੀ ਕਿ ਮੈਂ ਇਸ ਲੜਕੀ ਨਾਲ ਸ਼ਾਦੀ ਕਰਨੀ ਹੈ

ਤੁਸੀਂ ਚੁੱਪ ਹੋ ਜਾਓ ਲੜਕੀ ਵਿਚਾਰੀ ਇੱਕ ਸੀ ਤੇ ਵਿਆਹ ਕਰਵਾਉਣ ਵਾਲੇ ਦਰਜਨ ਕੁ ਨੌਜਵਾਨ ਸਨ ਜਦੋਂ ਮੈਂ ਇਸ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ ਤਾਂ ਜਿੱਥੇ ਉਨ੍ਹਾਂ ਨੇ ਆਪਣੇ ਸੰਗਠਨ ਸਥਾਪਿਤ ਕੀਤਾ ਹੋਇਆ ਸੀ ਉਥੋਂ ਦੇ ਲੋਕਾਂ ਤੋਂ ਜਾਣਕਾਰੀ ਮਿਲੀ ਕਿ ਇਹ ਦੋ ਚਾਰ ਬੱਚਿਆਂ ਨਾਲ ਫੋਟੋਆਂ ਹੀ ਹੁੰਦੀਆਂ ਹਨ ਇਹ ਬੱਚੇ ਸਕੂਲ ਜਾਂਦੇ ਹਨ ਬੱਸ ਇਹਨਾਂ ਨੂੰ ਕੁਝ ਤੋਹਫੇ ਤੇ ਜਨਮ ਦਿਨ ਮਨਾਉਣ ਦਾ ਢੌਂਗ ਰਚਿਆ ਜਾਂਦਾ ਹੈ ਕੁਝ ਅਮੀਰ ਘਰਾਂ ਦੇ ਲੜਕੇ ਆ ਕੇ ਕੁਝ ਕੁ ਬੱਚਿਆਂ ਵਿੱਚ ਆਪਣੇ ਜਨਮ ਦਿਨ ਦਾ ਕੇਕ ਕੱਟਦੇ ਦਿਖਾਈ ਦਿੰਦੇ ਹਨ ਐਨਜੀਓ ਦਾ ਉੱਭਰ ਰਿਹਾ ਹੁਲਾਰਾ ਵੇਖ ਕੇ ਗੈਂਗਸਟਰ ਤੋਂ ਬਣੇ ਇੱਕ ਸਮਾਜਵਾਦੀ ਨੌਜਵਾਨ ਨੇ ਇਹ ਜਾਣਕਾਰੀ ਜਾ ਕੇ ਪ੍ਰਾਪਤ ਕੀਤੀ ਉਸ ਨੇ ਘਰ ਵਾਲਿਆਂ ਤੋਂ ਬਾਗੀ ਹੋ ਕੇ ਨਕਲੀ ਰੂਪ ਵਿੱਚ ਆਪਣਾ ਐੱਨਜੀਓ ਸਥਾਪਤ ਕੀਤਾ ਹੋਇਆ ਸੀ

ਕਾਗਜ਼ ਰੂਪੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣਾ ਸਭ ਕੁਝ ਕਾਗਜ਼ੀ ਤੌਰ ਤੇ ਪਾਸ ਕਰਵਾਇਆ ਹੋਇਆ ਸੀ ਪਰ ਅਸਲੀਅਤ ਵਿੱਚ ਕੁਝ ਵੀ ਸਹੀ ਨਹੀਂ ਸੀ ਕੁਝ ਝੌਂਪੜਪੱਟੀਆਂ ਵਿਚ ਜਾ ਕੇ ਦੋ ਚਾਰ ਬੱਚਿਆਂ ਨਾਲ ਫੋਟੋ ਖਿਚਵਾ ਕੇ ਪੋਸਟਾਂ ਪਾਉਂਦੀ ਸੀ ਤੇ ਜਨਤਾ ਨੂੰ ਲੁੱਟ ਦੀ ਸੀ ਪਰ ਸਾਡਾ ਸਮਾਜ ਕੁੜੀਆਂ ਦੇ ਥੋੜ੍ਹੇ ਵਿਚਾਰ ਰੱਖਣ ਤੇ ਹੀ ਉਨ੍ਹਾਂ ਵੱਲ ਝੁੱਕ ਜਾਂਦਾ ਹੈ ਪਰ ਹਕੀਕਤ ਕੀ ਹੁੰਦੀ ਹੈ ਉਸ ਤੋਂ ਅਣਜਾਣ ਰਹਿੰਦਾ ਹੈ ਬਹੁਤ ਸਾਰੀਆਂ ਯੂਨੀਅਨ ਉਸ ਕੁੜੀ ਦੇ ਪੱਖ ਵਿੱਚ ਆ ਖੜ੍ਹੀਆਂ ਹੋਈਆਂ ਪਰ ਅਸਲੀ ਪੱਖ ਕਦੇ ਛੁਪਦਾ ਨਹੀਂ ਉਸ ਸਬੰਧੀ ਸਮਾਜ ਸੁਧਾਰਕ ਭਾਈ ਨੇ ਲੋਕਾਂ ਸਾਹਮਣੇ ਸਾਰੀ ਤਸਵੀਰ ਰੱਖੀ ਉਹ ਸਾਰਥਿਕ ਜਾਣਕਾਰੀ ਧੜਾ ਧੜ ਲੋਕਾਂ ਵੱਲੋਂ ਉਸ ਦੇ ਖਾਤੇ ਵਿੱਚ ਪੈਸੇ ਪਾਉਣ ਵਾਲਿਆਂ ਲਈ ਅੱਖਾਂ ਖੋਲ੍ਹਣ ਦਾ ਖਾਸ ਸੁਨੇਹਾ ਸੀ।

ਉਹ ਕੁੜੀ ਆਪਣੇ ਘਰ ਵਾਲਿਆਂ ਤੋਂ ਦੂਰ ਹੋ ਕੇ ਆਪਣੀ ਮਸ਼ਹੂਰੀ ਤੇ ਮੌਜ ਮਸਤੀ ਲਈ ਦੇਸ਼ਾਂ ਵਿਦੇਸ਼ਾਂ ਤੋਂ ਪੈਸੇ ਬਟੋਰ ਰਹੀ ਸੀ ਕਰੋਨਾ ਮਾਹਾਮਾਰੀ ਹੋਣ ਕਾਰਨ ਇਹ ਕੁੜੀਆਂ ਦੀਆਂ ਜਥੇਬੰਦੀਆਂ ਕੁਝ ਚੁੱਪ ਹੋ ਗਈਆਂ ਕਿਉਂਕਿ ਨਿਸ਼ਾਨੇ ਲਈ ਪੜ੍ਹਾਉਣ ਲਈ ਜਾਂ ਸੇਵਾ ਕਰਨ ਸਰਕਾਰ ਵੱਲੋਂ ਦੂਰੀ ਬਣਾ ਕੇ ਰੱਖਣਾ ਉਨ੍ਹਾਂ ਦੇ ਕੰਮ ਵਿੱਚ ਵਿਘਨ ਪੈ ਗਿਆ ਸੋਚਣ ਵਾਲੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਤੇ ਜੋ ਲੱਖਾਂ ਕਰੋੜਾਂ ਦਾ ਫੰਡ ਇਕੱਠਾ ਕਰਕੇ ਲੋਕਾਂ ਦੀ ਸੇਵਾ ਹੋ ਰਹੀ ਹੈ ਕਿ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਜਾਂ ਜਾਣ ਬੁੱਝ ਕੇ ਅੱਖਾਂ ਤੇ ਕੰਨ ਬੰਦ ਹਨ ਐਨਜੀਓ ਸਮਾਜ ਸੇਵੀ ਜਥੇਬੰਦੀਆਂ ਦੇ ਨਾਮ ਰਜਿਸਟਰ ਕਰਵਾਉਣੇ ਜ਼ਰੂਰੀ ਹੁੰਦੇ ਹਨ।

ਇਸ ਲਈ ਵੀ ਸਰਕਾਰ ਦੀ ਕੋਈ ਸਕੀਮ ਤੇ ਕੋਈ ਖਾਸ ਕਾਨੂੰਨ ਹੋਵੇਗਾ ਆਮ ਜਨਤਾ ਨੂੰ ਅਜਿਹੇ ਐਨਜੀਓ ਬਾਰੇ ਪੂਰਨ ਰੂਪ ਵਿੱਚ ਜਾਣਕਾਰੀ ਨਹੀਂ ਕਰੋਨਾ ਮਹਾਂਮਾਰੀ ਕਾਰਨ ਜਦੋਂ ਪੰਜਾਬ ਵਿੱਚ ਕਰਫਿਊ ਲਾਗੂ ਕਰ ਦਿੱਤਾ ਗਿਆ ਤਾਂ ਸੋਸ਼ਲ ਮੀਡੀਆ ਤੇ ਐਨਜੀਓ ਜਥੇਬੰਦੀਆਂ ਖੁੰਬਾਂ ਵਾਂਗੂੰ ਪੈਦਾ ਹੋ ਗਈਆਂ।  ਬਹੁ ਗਿਣਤੀ ਕੰਮ ਚਲਾਓ ਮਸ਼ਹੂਰੀ ਅਨੁਸਾਰ ਕਿਸੇ ਨੂੰ ਜ਼ਰੂਰਤ ਹੈ ਜਾਂ ਨਹੀਂ ਲੋਕਾਂ ਦੇ ਘਰ ਵਿੱਚ ਆਟਾ ਤੇ ਦਾਲ ਵੰਡਣੇ ਚਾਲੂ ਕੀਤੇ ਮੇਰੀ ਜਾਣਕਾਰੀ ਅਨੁਸਾਰ ਇਹ ਕੁਝ ਵਿਹਲੜ ਲੋਕ ਤੇ ਦੁਕਾਨਾਂ ਬੰਦ ਹੋਣ ਕਾਰਨ ਕੁਝ ਅਮੀਰ ਜੋ ਵਿਉਪਾਰੀ ਵਰਗ ਦੇ ਲੋਕ ਜੋ ਸੇਵਾ ਦੇ ਨਾਂ ਤੇ ਬਾਹਰ ਘੁੰਮਣ ਦਾ ਉਪਰਾਲਾ ਤੇ ਪ੍ਰਸ਼ਾਸਨ ਅਧਿਕਾਰੀਆਂ ਤੱਕ ਪਹੁੰਚ ਬਣਾਉਣ ਲਈ ਬਹੁਤ ਸੋਹਣਾ ਤਰੀਕਾ ਸੀ

ਕੁਝ ਹੱਦ ਤੱਕ ਉਨ੍ਹਾਂ ਦਾ ਇਹ ਸਪਨਾ ਪੂਰਾ ਤਾਂ ਹੋ ਗਿਆ ਪਰ ਲੋਕਾਂ ਵੱਲੋਂ ਮੰਗਿਆ ਜਾ ਰਿਹਾ ਫੰਡ ਕਿਸੇ ਕਿਨਾਰੇ ਨਾ ਲੱਗਿਆ ਕਿਉਂਕਿ ਸ਼ਹਿਰੀ ਤੇ ਪੇਂਡੂ ਲੋਕ ਜਾਤੀ ਤੌਰ ਤੇ ਮੁੱਖੀਆਂ ਨੂੰ ਜਾਣਦੇ ਸਨ ਉਨ੍ਹਾਂ ਦੀ ਸੇਵਾ ਸਬੰਧੀ ਜਾਣਦੇ ਸਨ ਦਿਲ ਖੋਲ੍ਹ ਕੇ ਕਿਸੇ ਨੇ ਚੰਦਾ ਨਾ ਦਿੱਤਾ ਜਿਸ ਕਰਕੇ ਅਜਿਹੀਆਂ ਸਮਾਜਿਕ ਜਥੇਬੰਦੀਆਂ ਸਥਾਪਤ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਈਆਂ। ਕਰੋਨਾ ਮਹਾਂਮਾਰੀ ਜਦੋਂ ਸ਼ੁਰੂ ਹੋਈ ਲੋਕਾਂ ਨੂੰ ਘਰ ਦੀਆਂ ਜ਼ਰੂਰਤਾਂ ਲਈ ਚੀਜ਼ਾਂ ਦੀ ਜ਼ਿਆਦਾ ਜ਼ਰੂਰਤ ਨਹੀਂ ਸੀ। ਉਸ ਸਮੇਂ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਇਹ ਜਥੇਬੰਦੀਆਂ ਧੱਕੇ ਨਾਲ ਹੀ ਆਟਾ ਅਤੇ ਦਾਲ ਵੰਡ ਕੇ ਸੇਵਾ ਦਾ ਸਿਹਰਾ ਬਟੋਰ ਰਹੀਆਂ ਸਨ ਕਰੋਨਾ ਮਹਾਂਮਾਰੀ ਵਿੱਚ ਅੱਜ ਜ਼ਰੂਰਤ ਮੰਦਾਂ ਨੂੰ ਬਹੁਤ ਜ਼ਰੂਰਤ ਹੈ ਪਰ ਜਥੇਬੰਦੀਆਂ ਕਿੱਧਰ ਗਈਆਂ ਇੱਕ ਵਿਹਲੜ ਜਿਹੇ ਲੋਕ ਕਦੇ ਵੀ ਆਪਣੀ ਮਸ਼ਹੂਰੀ ਲਈ ਆਪਣਾ ਹੀ ਕੋਈ ਨਾਮ ਸਥਾਪਤ ਕਰ ਕੇ ਕਿਸੇ ਹਸਪਤਾਲ ਵਿੱਚ ਜਾਕੇ ਲੋਕਾਂ ਨਾਲ ਵੀਡੀਓ ਬਣਵਾ ਲੈਂਦੇ ਹਨ।

ਕਿ ਅਸੀਂ ਇਸ ਦੀ ਇੰਨੇ ਹਜ਼ਾਰ ਰੁਪਏ ਦੇ ਕੇ ਮਦਦ ਕੀਤੀ ਡਾਕਟਰਾਂ ਨੇ ਇਸ ਨੂੰ ਪੁੱਛਿਆ ਤੱਕ ਨਹੀਂ ਉਸ ਦੇ ਪਿੱਛੇ ਕਿਸੇ ਡਾਕਟਰ ਵਿਭਾਗ ਦੇ ਬੰਦੇ ਨਾਲ ਦੁਸ਼ਮਣੀ ਕੱਢਣਾ ਹੁੰਦਾ ਹੈ ਸਮਾਜਕ ਜਥੇਬੰਦੀਆਂ ਸੇਵਾ ਕਰਨ ਪਰ ਇਨ੍ਹਾਂ ਦਾ ਖ਼ਾਸ ਦਫ਼ਤਰ ਤੇ ਉਸ ਨਾਲ ਰਾਬਤੇ ਦੇ ਸਾਧਨ ਲੋਕਾਂ ਨਾਲ ਸਿੱਧੇ ਹੋਣੇ ਚਾਹੀਦੇ ਹਨ ਜਿਸ ਨੇ ਕੋਈ ਸੇਵਾ ਦੇਣੀ ਜਾਂ ਲੈਣੀ ਹੈ ਉਹ ਤੁਰੰਤ ਕਾਰਵਾਈ ਕਰ ਸਕੇ ਉਦਾਹਰਨ ਦੇ ਤੌਰ ਤੇ ਪਿੰਗਲਵਾੜਾ ਦਹਾਕਿਆਂ ਤੋਂ ਅਪਾਹਜ ਬੱਚਿਆਂ ਦੀ ਦੇਖ ਭਾਲ ਕਰ ਰਿਹਾ ਹੈ ਜਨਤਾ ਉੱਪਰ ਜਦੋਂ ਕੋਈ ਦੁੱਖ ਦੀ ਘੜੀ ਆ ਜਾਂਦੀ ਹੈ ਉੱਥੇ ਵੀ ਸਹਾਇਤਾ ਕਰਨ ਲਈ ਪਹੁੰਚ ਜਾਂਦੇ ਹਨ ਕੋਈ ਵੀ ਸ਼ਰਧਾ ਨਾਲ ਇਨ੍ਹਾਂ ਦੇ ਦਫ਼ਤਰ ਵਿੱਚ ਜਾ ਉਸ ਤੋਂ ਸਹਾਇਤਾ ਲੈ ਕੇ ਵੇਰਵੇ ਸਾਹਿਤ ਰਸੀਦ ਦਿੱਤੀ ਜਾਂਦੀ ਹੈ

ਸਾਡਾ ਪੈਸਾ ਸਹੀ ਜਗ੍ਹਾ ਤੇ ਲੱਗ ਰਿਹਾ ਹੈ ਜਾਣ ਕੇ ਹਰ ਸੇਵਾਦਾਰ ਨੂੰ ਖੁਸ਼ੀ ਹੁੰਦੀ ਹੈ ਪੰਜਾਬ ਵਿੱਚ ਸਾਡੇ ਸਰਕਾਰੀ ਸਕੂਲਾਂ ਤੇ ਡਿਸਪੈਂਸਰੀਆਂ ਦੀਆਂ ਇਮਾਰਤਾਂ ਬਹੁਤੀਆਂ ਵਧੀਆ ਨਹੀਂ ਹਨ ਤੇ ਬਹੁਤ ਸਾਰੇ ਬੱਚਿਆਂ ਨੂੰ ਪੜ੍ਹਾਈ ਲਈ ਕਿਤਾਬਾਂ ਤੇ ਕੱਪੜੇ ਨਹੀਂ ਹਨ ਗਰੀਬਾਂ ਲਈ ਇਲਾਜ ਲਈ ਪੈਸੇ ਨਹੀਂ ਹਨ। ਸਕੂਲ ਦੇ ਬੱਚੇ ਸਾਡੇ ਹਨ ਅਸੀਂ ਐੱਨਜੀਓ ਰੂਪੀ ਡਿਸਪੈਂਸਰੀਆਂ ਵੀ ਸਥਾਪਤ ਕਰ ਸਕਦੇ ਹਾਂ ਥੋੜ੍ਹੀ ਫੀਸ ਤੇ ਪੂਰੀ ਦਵਾਈ ਦੇ ਕੇ ਪੁੰਨ ਖੱਟਿਆ ਜਾ ਸਕਦਾ ਹੈ ਸਕੂਲਾਂ ਦੀਆਂ ਇਮਾਰਤਾਂ ਤੇ ਡਿਸਪੈਂਸਰੀਆਂ ਬਣਾਉਣ ਲਈ ਜੇ ਕੋਈ ਐੱਨਜੀਓ ਸਥਾਪਤ ਹੋ ਜਾਵੇ ਦਾਨੀ ਸੱਜਣ ਸੇਵਾ ਕਰਨ ਲਈ ਅੱਗੇ ਖੜ੍ਹੇ ਹੋਣਗੇ ਕਿਉਂਕਿ ਉਨ੍ਹਾਂ ਨੂੰ ਆਪਣੀ ਸੇਵਾ ਦਾ ਫਲ ਵਿਖਾਈ ਦੇਵੇਗਾ।

ਸੋਸ਼ਲ ਮੀਡੀਆ ਤੇ ਖੁੱਲ੍ਹੀਆਂ ਹੋਈਆਂ ਸਮਾਜ ਸੇਵੀ ਜਥੇਬੰਦੀਆਂ ਖੋਲ੍ਹਣ ਵਾਲਿਆਂ ਦੇ ਭਲੇ ਲਈ ਹੁੰਦੀਆਂ ਹਨ। ਜੋ ਜਨਤਾ ਤੋਂ ਕੋਹਾਂ ਦੂਰ ਹੁੰਦੀਆਂ ਹਨ ਸਾਨੂੰ ਵੀ ਸਾਡੇ ਵਿਰਸੇ ਵਿੱਚੋਂ ਸੇਵਾ ਕਰਨ ਦਾ ਤਹਈਆ ਸਾਡੇ ਅੰਦਰ ਹੈ ਜ਼ਰੂਰਤਮੰਦ ਦੀ ਸੇਵਾ ਕਰਨਾ ਸਾਡਾ ਫਰਜ਼ ਹੈ ਪਰ ਸੇਵਾ ਕਿਵੇਂ ਹੋ ਰਹੀ ਹੈ ਇਹ ਜਾਨਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਹਰ ਕੋਈ ਸੋਸ਼ਲ ਮੀਡੀਆ ਤੇ ਐੱਨਜੀਓ ਗ਼ਲਤ ਹੀ ਨਹੀਂ ਹੁੰਦੀ ਪਰ ਮੇਰੇ ਤਜਰੱਬੇ ਮੁਤਾਬਕ ਪਹਿਲਾਂ ਇਹਨਾ ਬਾਰੇ ਚੰਗੀ ਤਰੀਕੇ ਨਾਲ ਜਾਣਕਰੀ ਹੋਣੀ ਜ਼ਰੂਰੀ ਹੈ।

ਅੱਜਕਲ ਕੁਝ ਸਮਾਜਿਕ ਜਥੇਬੰਦੀਆਂ ਬਾਬਾ ਨਾਨਕ ਦੇ ਮੋਦੀ ਖਾਨੇ ਦੀ ਤਰ੍ਹਾਂ ਸਸਤੀਆਂ ਦਵਾਈਆਂ ਅਤੇ ਰਾਸ਼ਨ ਜਨਤਾ ਵਿੱਚ ਵੇਚ ਰਹੀਆਂ ਹਨ ਬਹੁਤ ਸੋਹਣਾ ਉਪਰਾਲਾ ਹੈ ਹਰ ਸੈਰ ਜਾਂ ਪਿੰਡ ਵਿੱਚ ਅਜਿਹਾ ਹੋਣਾ ਚਾਹੀਦਾ ਹੈ ਸੇਵਾ ਕਰਨ ਵਾਲਿਆਂ ਦੀ ਸੇਵਾ ਵੀ ਸਫਲ ਹੋਵੇਗੀ।  ਖਾਸ ਧਾਰਮਿਕ ਦਿਨਾਂ ਤੇ ਤਿਉਹਾਰਾਂ ਤੇ  ਥਾਂ – ਥਾਂ ਤੇ ਲੰਗਰ ਲਗਾਉਣ ਨਾਲੋਂ ਇਹ ਲੜੀ ਹਜ਼ਾਰਾਂ ਗੁਣਾ ਚੰਗੀ ਹੈ। ਫਿਰ ਦੇਰੀ ਕਿਸ ਗੱਲ ਦੀ ਆਓ ਸਾਡੇ ਨੌਜਵਾਨ ਭੈਣੋ ਤੇ ਭਰਾਵੋ  ਮੋਢੇ ਨਾਲ ਮੋਢਾ ਡਾਹ ਕੇ ਅਜਿਹੀਆਂ ਸਮਾਜਿਕ ਜਥੇਬੰਦੀਆਂ ਸਥਾਪਤ ਕਰੀਏ ਤਾਂ ਜੋ ਕਰੋਨਾ ਜਿਹੀ ਕੋਈ ਭਿਆਨਕ ਬਿਮਾਰੀ ਜਾਂ ਸਾਡੇ ਮੁਲਕ ਨੂੰ ਤੋੜ ਨਾ ਸਕੇ ਅਸੀਂ ਟੱਕਰ ਲਾਉਣ ਲਈ ਤਿਆਰ ਖੜ੍ਹੇ ਹੋਈਏ।

– ਨੇਹਾ ਜਮਾਲ

[email protected]

Previous articleIndia enters elite hypersonic missile club
Next article“Nathicha Nakhra 2020” Festive Photo Contest