ਸਮਾਜ ਸੇਵੀ ਕਮਲਜੀਤ ਸਿੰਘ ਸੰਧੂ ਮਾਣੂਕੇ ਸੀਨੀਅਰ ਆਗੂ ਬਸਪਾ ਨਹੀਂ ਰਹੇ

ਜਲੰਧਰ, ਸੁਨੈਨਾ ਭਾਰਤੀ (ਸਮਾਜਵੀਕਾਲੀ) : ਸਮਾਜ ਸੇਵੀ ਕਮਲਜੀਤ ਸਿੰਘ ਸੰਧੂ ਮਾਣੂਕੇ ਸੀਨੀਅਰ ਆਗੂ ਬਸਪਾ ਅਤੇ ਬਸਪਾ ਆਦਮਪੁਰ ਦੇ ਜਨਰਲ ਸਕੱਤਰ ਅਤੇ ਮੌਜੂਦਾ ਪੰਚਾਇਤ ਮੈਂਬਰ ਦਿਲ ਦਾ ਦੌਰਾ ਪੈਣ ਕਾਰਨ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ।

ਸਰਦਾਰ ਕਮਲਜੀਤ ਸਿੰਘ ਸੰਧੂ ਮਾਣੂਕੇ ਬਹੁਜਨ ਸਮਾਜ ਦੇ ਲੋਕਾਂ ਦੇ ਬਹੁਤ ਹੀ ਹਰਮਨ ਪਿਆਰੇ ਆਗੂ ਸਨ।ਆਪਣੀ ਸਰਕਾਰੀ ਨੌਕਰੀ ਦੀ ਰਿਟਾਇਰਮੈਂਟ ਤੋਂ ਬਾਅਦ ਵੀ ਕਦੇ ਵੀ ਆਪਣੇ ਘਰ ਵਿਚ ਆਰਾਮ ਨਾਲ ਨਹੀਂ ਬੈਠੇ। ਸ੍ਰੀ ਗੁਰੂ ਰਵਿਦਾਸ ਬਿਰਧ ਆਸ਼ਰਮ ਕੂਪੁਰ ਢੇਹਪੁਰ ਦੀ ਉਸਾਰੀ ਦੇ ਸ਼ੁਰੂਆਤੀ ਦੌਰ ਦੇ ਕਾਰਜਾਂ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਇਹਨਾਂ ਦੇ ਦਿਲ ਦੇ ਅੰਦਰ ਸਮਾਜ ਭਲਾਈ ਦੇ ਕਾਰਜ ਕਰਨ ਲਈ ਹਰ ਵੇਲੇ ਤਤਪਰ ਰਹਿੰਦੇ ਸੀ। ਸ੍ਰੀ ਗੁਰੂ ਰਵਿਦਾਸ ਮਿਸ਼ਨ ਸੁਸਾਇਟੀ ਪਿੰਡ ਮਾਣੂਕੇ ਦੀ ਭਲਾਈ ਲਈ ਵੀ ਤਤਪਰ ਰਹਿੰਦੇ ਅਤੇ ਸਮਾਜ ਸੇਵੀ ਕਮਲਜੀਤ ਸੰਧੂ ਮਾਣੂਕੇ ਨੇ ਆਪਣੇ ਪਿੰਡ ਮਾਣੂਕੇ ਵਿਚ ਵੀ ਸਮਾਜ ਭਲਾਈ ਦੇ ਅਨੇਕਾਂ ਕਾਰਜ ਅਰੰਭੇ।

ਸਮਾਜ ਸੇਵੀ ਕਮਲਜੀਤ ਸਿੰਘ ਸੰਧੂ ਮਾਣੂਕੇ ਨੇ ਸਾਹਿਬ ਸ੍ਰੀ ਕਾਸ਼ੀ ਰਾਮ ਜੀ ਦੇ ਮਿਸ਼ਨ ਨੂੰ ਜਨ ਜਨ ਤੱਕ ਪਹਚਾਉਣ ਲਈ ਆਪਣੇ ਜੀਵਨ ਦੇ ਆਖਰੀ ਸਮੇਂ ਤੱਕ ਯਤਨਸ਼ੀਲ ਉਪਰਾਲੇ ਕਰਦੇ ਰਹੇ।ਬਹੁਜਨ ਸਮਾਜ ਪਾਰਟੀ ਦਾ ਅਣਥੱਕ ਯੋਧਾ ਬਸਪਾ ਆਦਮਪੁਰ ਦਾ ਜਨਰਲ ਸਕੱਤਰ ਦਾ ਆਚਨਕ ਵਿਛੋੜਾ ਦੇ ਜਾਣ ਦਾ ਜਦ ਪਤਾ ਲੱਗਾ ਤਾਂ ਉਸ ਵੇਲੇ ਬਸਪਾ ਕੈਂਡਰ ਅਤੇ ਪਿੰਡ ਮਾਣੂਕੇ ਵਿਚ ਸੋਗ ਦੀ ਲਹਿਰ ਛਾ ਗਈ।

ਸਮਾਜ ਸੇਵੀ ਕਮਲਜੀਤ ਸਿੰਘ ਸੰਧੂ ਮਾਣੂਕੇ ਨੇਕ ਸੁਭਾਅ ਦੇ ਮਾਲਕ ਸਨ ਅਤੇ ਆਪਣੇ ਹੀ ਪਿੰਡ ਦੇ ਉਹਨਾਂ ਮਹਾਨ ਪੁਰਸ਼ਾਂ ਦਾ ਬਹੁਤ ਆਦਰ ਸਤਿਕਾਰ ਕਰਦੇ ਸਨ ਜਿਹੜੇ ਮਹਾਨ ਪੁਰਸ਼ਾਂ ਨੇ ਬਹੁਜਨ ਸਮਾਜ ਦੇ ਲੋਕਾਂ ਨੂੰ ਉਹਨਾਂ ਦੇ ਬਣਦੇ ਹੱਕ ਲੈ ਕੇ ਦਿੱਤੇ। ਸਤਿਕਾਰਯੋਗ ਪੂਰਨ ਚੰਦ ਰਮਤਾ ਜੀ ਦੀ ਜੀਵਨੀ  ਦੇ ਬਾਰੇ ਵੀ ਅਕਸਰ ਬਹੁਜਨ ਸਮਾਜ ਦੇ ਲੋਕਾਂ ਨਾਲ ਵਿਚਾਰ ਕਰਦੇ ਸੀ ਅਤੇ ਕਹਿੰਦੇ ਸੀ ਕਿ ਸਾਡੇ ਮਾਣੂਕੇ ਪਿੰਡ ਦਾ ਮਾਣ ਸਤਿਕਾਰਯੋਗ ਪੂਰਨ ਚੰਦ ਰਮਤਾ ਜਿਸ ਨੇ ਕਿ ਮਾੜੇ ਸਮੇਂ ਵਿਚ ਵੀ ਦੀਨ ਦੁਖੀਆਂ ਦੀ ਮਦਦ ਕੀਤੀ ਅਤੇ ਆਦਿ ਧਰਮ ਮੰਡਲ ਦੀ ਲਹਿਰ ਵਿਚ ਪੂਰਾ ਸਹਿਯੋਗ ਦਿੱਤਾ।

ਪਿੰਡ ਮਾਣੂਕੇ ਵਿਚ ਸ੍ਰੀ ਗੁਰੂ ਰਵਿਦਾਸ ਮਿਸ਼ਨ ਅਤੇ ਵੈਲੇਫੇਅਰ ਸੁਸਾਇਟੀ ਲਾਇਬਰੇਰੀ ਖੋਲਣ ਵਿਚ ਵੀ ਅਹਿਮ ਯੋਗਦਾਨ ਰਿਹਾ ਹੈ। ਸਮਾਜ ਸੇਵੀ ਕਮਲਜੀਤ ਸਿੰਘ ਸੰਧੂ ਮਾਣੂਕੇ ਜੀ ਦੀਆਂ ਬਹੁਜਨ ਸਮਾਜ ਪ੍ਰਤੀ ਦਿੱਤੀਆਂ ਨਿੱਘੀਆਂ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਅਦਾਰਾ ਸਮਾਜਵੀਕਲੀ ਸੁਨੈਨਾ ਭਾਰਤੀ (ਪੱਤਰਕਾਰ ਜਲੰਧਰ) ਸਮਾਜ ਸੇਵੀ ਕਮਲਜੀਤ ਸੰਧੂ ਮਾਣੂਕੇ ਜੀ ਨੂੰ ਨੀਲਾ ਸਲਾਮ ਕਰਦੀ ਹੈ।

Previous articleਪੱਖਾ ਕਮਰੇ ਵਿੱਚ
Next articleਬਾਦਲਕਿਆਂ ਤੇ ਟੌਹੜਿਆਂ ਦਾ ਸਿਆਸੀ ਮਿਲਾਪ ਸ਼ੁਰੂ