(ਸਮਾਜ ਵੀਕਲੀ)
” ਸਮਾਂ ਹੱਥ ਨਾ ਕਿਸੇ ਦੇ ਆਇਆ ,
ਜਿਸ ਨੇ ਗੁਆਇਆ , ਉਹ ਪਛਤਾਇਆ ,
ਨਾ ਮਿਲਿਆ ਉਸ ਨੂੰ ਸੁੱਖ – ਸਕੂਨ
ਤੇ ਨਾ ਹੀ ਮਿਲੀ ਮਾਇਆ ,
ਸਮਾਂ ਜਿਸ ਨੇ ਗੁਆਇਆ ,
ਉਹ ਜ਼ਿੰਦਗੀ ਭਰ ਪਛਤਾਇਆ ,
ਦੁਨੀਆਂ ਨੇ ਵੀ ਉਸ ਨੂੰ ਭੁਲਾਇਆ
ਤੇ ਸਾਥ ਛੱਡ ਗਿਆ ਸਾਇਆ ,
ਸਮਾਂ ਹੱਥ ਨਾ ਕਿਸੇ ਦੇ ਆਇਆ ,
ਜਿਸ ਨੇ ਗੁਆਇਆ ਉਹ ਪਛਤਾਇਆ ,
ਹਰ ਸੁੱਖ ਉਸ ਲਈ ਬਣ ਗਿਆ ਪਰਾਇਆ ,
ਬਿਸਰਿਆ – ਬੀਤਿਆ ਸਮਾਂ ,
ਕਦੇ ਕਿਸੇ ਹੱਥ ਨਾ ਆਇਆ ,
ਸਮਾਂ ਹੱਥ ਨਾ ਕਿਸੇ ਦੇ ਆਇਆ ,
ਜਿਸ ਨੇ ਗੁਆਇਆ ਉਹ ਪਛਤਾਇਆ ,
ਜਿਸ ਨੇ ਗੁਆਇਆ ਉਹ ਪਛਤਾਇਆ ,
ਸਮਾਂ ਵਿਅਰਥ ਗੁਆ ਕੇ ,
ਬੰਦਾ ਜੇ ਬਾਅਦ ‘ਚ ਪਛਤਾਇਆ ,
ਫਿਰ ਕੀ ਹੋਣਾ ਫ਼ਾਇਦਾ ???
ਜਦੋਂ ਆਪਣਾ ਹੋ ਗਿਆ ਪਰਾਇਆ ,
ਸਹੀ ਕੰਮ ਕਰਨ ਤੋਂ ,
ਜਦੋਂ ਜੋ ਵੀ ਹਿਚਕਿਚਾਇਆ ,
ਉਹ ਜ਼ਿੰਦਗੀ ਵਿੱਚ ਰੋਇਆ ,
ਕੁਰਲਾਇਆ ਤੇ ਬਹੁਤ ਪਛਤਾਇਆ ,
ਸਮਾਂ ਹੱਥ ਨਾ ਕਿਸੇ ਦੇ ਆਇਆ ,
ਜਿਸ ਨੇ ਗੁਆਇਆ , ਉਹ ਪਛਤਾਇਆ ,
ਸਮਾਂ ਹੱਥ ਨਾ ਕਿਸੇ ਦੇ ਆਇਆ ,
ਜਿਸ ਨੇ ਗੁਆਇਆ , ਉਹ ਪਛਤਾਇਆ ,
ਨਾ ਮਿਲਿਆ ਉਸ ਨੂੰ ਸੁੱਖ – ਸਕੂਨ ,
ਨਾ ਹੀ ਮਿਲ ਪਾਈ ਮਾਇਆ ,
ਸਮਾਂ ਹੱਥ ਨਾ ਕਿਸੇ ਦੇ ਆਇਆ ,
ਜਿਸ ਨੇ ਗੁਆਇਆ , ਉਹ ਪਛਤਾਇਆ ,
ਜਿਸ ਨੇ ਗੁਆਇਆ , ਉਹ ਪਛਤਾਇਆ । ”
ਮਾਸਟਰ ਸੰਜੀਵ ਧਰਮਾਣੀ .
(ਸ਼੍ਰੀ ਅਨੰਦਪੁਰ ਸਾਹਿਬ )
9478561356