ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਦੋ ਸਮਲਿੰਗੀ ਜੋੜਿਆਂ ਦੀਆਂ ਵੱਖਰੀਆਂ ਪਟੀਸ਼ਨਾਂ ’ਤੇ ਕੇਂਦਰ ਤੋਂ ਜਵਾਬ ਮੰਗਿਆ। ਇਕ ਪਟੀਸ਼ਨ ਵਿਚ ਵਿਸ਼ੇਸ਼ ਵਿਆਹ ਕਾਨੂੰਨ (ਐੱਸਐਮਏ) ਤਹਿਤ ਵਿਆਹ ਦੀ ਆਗਿਆ ਅਤੇ ਇਕ ਹੋਰ ਪਟੀਸ਼ਨ ਨੂੰ ਵਿਦੇਸ਼ੀ ਵਿਆਹ ਕਾਨੂੰਨ (ਐੱਫਐੱਮਏ) ਅਧੀਨ ਅਮਰੀਕਾ ਵਿਚ ਹੋਏ ਵਿਆਹ ਨੂੰ ਰਜਿਸਟਰ ਕਰਨ ਦੀ ਬੇਨਤੀ ਕੀਤੀ ਗਈ ਹੈ। ਜਸਟਿਸ ਆਰਐੱਸ ਐਂਡਲਾ ਅਤੇ ਆਸ਼ਾ ਮੈਨਨ ਦੇ ਬੈਂਚ ਨੇ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਉਹ ਐੱਸਐੱਮਏ ਤਹਿਤ ਵਿਆਹ ਕਰਾਉਣ ਦੀ ਇਜਾਜ਼ਤ ਮੰਗਣ ਵਾਲੀਆਂ ਦੋ ਔਰਤਾਂ ਦੀ ਅਪੀਲ ’ਤੇ ਆਪਣਾ ਪੱਖ ਦੱਸਣ। ਅਦਾਲਤ ਨੇ ਅਮਰੀਕਾ ਵਿਚ ਵਿਆਹ ਕਰਵਾਉਣ ਵਾਲੇ ਦੋ ਪੁਰਸ਼ਾਂ ਇਕ ਹੋਰ ਪਟੀਸ਼ਨ ‘ਤੇ ਨਿਊ ਯਾਰਕ ਭਾਰਤ ਦੇ ਕੌਂਸਲੇਟ ਜਨਰਲ ਤੇ ਕੇਂਦਰ ਨੂੰ ਨੋਟਿਸ ਜਾਰੀ ਕੀਤੇ ਹਨ। ਜੋੜੇ ਦੇ ਵਿਆਹ ਨੂੰ ਐੱਫਐੱਮਏ ਅਧੀਨ ਰਜਿਸਟਰੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਬੈਂਚ ਨੇ ਇਸ ਕੇਸ ਦੀ ਅਗਲੀ ਸੁਣਵਾਈ ਲਈ 8 ਜਨਵਰੀ 2021 ਨੂੰ ਨਿਰਧਾਰਤ ਕੀਤਾ ਹੈ।
HOME ਸਮਲਿੰਗੀ ਜੋੜਿਆਂ ਦੇ ਵਿਆਹ: ਹਾਈ ਕੋਰਟ ਨੇ ਕੇਂਦਰ ਤੋਂ ਜੁਆਬ ਮੰਗਿਆ