ਹਮਬਰਗ (ਸਮਾਜ ਵੀਕਲੀ) (ਰੇਸ਼ਮ ਭਰੋਲੀ): ਜ਼ਿੰਦਗੀ ਬਹੁਤ ਹੀ ਖ਼ੂਬ ਸੂਰਤ ਹੈ ਜੇ ਰੇਲ ਗੱਡੀ ਦੀ ਪਟੜੀ ਦੀ ਤਰਾਂ ਇਕਾਠੇ ਹੋਕੇ ਜ਼ਿੰਦਗੀ ਦਾ ਸਫਰ ਤਹਿ ਕਰੀਏ ਤਾਂ ਇਸ ਹੀ ਤਰਾਂ ਦੀ ਇਕ ਬਹੁਤ ਹੀ ਪਿਆਰੀ ਜੋੜੀ ਪਿਛਲੇ ਪੰਚੀ ਸਾਲਾ ਤੋਂ ਘਿਉ ਛੱਕੜ ਦੀ ਤਰਾਂ ਬਹੁਤ ਹੀ ਪਿਆਰ ਨਾਲ ਦੋਵੇਂ ਬੇਟਿਆਂ ਸਮੇਤ ਜਰਮਨ ਦੇ ਸ਼ਹਿਰ ਹਮਬਰਗ ਵਿੱਚ ਰਹਿ ਰਹੇ ਹਨ। ਬੇਸੱਕ ਪਹਿਲਾ ਮਲਕੀਤ ਆਪਣੇ ਪ੍ਰਵਾਰ ਸਮੇਤ ਬਹੁਤ ਸਾਲ ਇਟਲੀ ਵਿੱਚ ਰਹੇ ਹਨ ਤੇ ਗੱਲ ਬਾਤ ਦੌਰਾਨ ਸ: ਮਲਕੀਤ ਸਿੰਘ ਨੇ ਦੱਸਿਆ ਕਿ ਪੱਤਾ ਹੀ ਨਹੀਂ ਲੱਗਾ ਕਿ ਕਦੋਂ 25 ਸਾਲ ਦਾ ਸਮਾਂ ਲੰਘ ਗਿਆ ਕਦੋਂ ਬੱਚੇ ਜਵਾਨ ਹੋ ਗਏ.
ਬਹੁਤ ਹੀ ਪਿਆਰੀ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਵਿਸ਼ੇਸ਼ ਤੋਰ ਤੇ ਇਟਲੀ ਦੇ ਗੁਰੂ ਰਵਿਦਾਸ ਗੁਰੂ-ਘਰ ਵਿਲੈਤਰੀ ਦੇ ਹੈੱਡ ਗ੍ਰਾਥੀ ਭਾਈ ਸਾਹਿਬ ਸ: ਸੁਰਿੰਦਰ ਸਿੰਘ ਜੀ ਪਹੁੰਚੇ ਹੋਏ ਸਨ ਤੇ ਭਾਈ ਸਾਹਿਬ ਨੇ ਸਿੱਖਿਆ ਦੇ ਤੋਰ ਤੇ ਸਾਰਿਆ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੇ ਕਿਹਾ ਕਿ ਗੁਰੂ ਗ੍ਰਾਥ ਸਾਹਿਬ, ਗੁਰੂਬਾਣੀ ਨਾਲ ਜੜੋ ਆਪ ਵੀ ਚੰਗੇ ਕੰਮ ਕਰੋ ਤੇ ਦੂਜਿਆਂ ਨੂੰ ਵੀ ਚੰਗੇ ਕੰਮ ਕਰਨ ਦੀ ਮੱਤ ਦਿਉ ਤੇ ਮਲਕੀਤ ਸਿੰਘ ਇਟਲੀ ਵਿੱਚ ਬਹੁਤ ਸਾਲ ਰਹੇ ਤੇ ਗੁਰੂ ਰਵਿਦਾਸ ਗੁਰੂ-ਘਰ ਦੀ ਕਮੇਟੀ ਵਿੱਚ ਵੀ ਆਪਣੀਆਂ ਸੇਵਾ ਨਿਵਾਉਂਦੇ ਰਹੇ ਤੇ ਹੋਰ ਇਟਲੀ ਤੋਂ ਵਿਸ਼ੇਸ਼ ਤੋਰ ਤੇ ਪਹੁੰਚੇ ਸਨ
ਮਲਕੀਤ ਸਿੰਘ ਦੇ ਭਰਾਅ ਸ੍ਰੀ ਦੇਸ਼ ਰਾਜ ਚੁੰਬਰ ਪਰਵਾਰ ਸਮੇਤ ਤੇ ਪਰਮੀਲਾ ਦੇ ਛੋਟੇ ਭਰਾਅ ਸ੍ਰੀ ਰਾਜੀਵ ਕਲੇਰ ਵੀ ਪਰਵਾਰ ਸਮੇਤ ਪਹੁੰਚੇ ਸੀ ਤੇ ਹਮਬਰਗ ਤੋਂ ਸ੍ਰੀ ਤਰਸੇਮ ਲਾਲ ਵਿਰਕ ਤੇ ਸ੍ਰੀ ਸੋਡੀ ਲਾਲ ਵਿਰਕ,ਸ੍ਰੀ ਸੰਨਤੋਖ ਵਿਰਕ,ਸ੍ਰੀ ਲੇਖ ਰਾਜ ਵਿਰਕ ਤੇ ਫਰੈਕਫੋਰਟ ਤੋਂ ਜੋਤੀ,ਮੰਜੂ ਤੇ ਹੋਰ ਬਹੁਤ ਸਾਰੇ ਪਰਵਾਰਾਂ ਨੇ ਇਸ ਪ੍ਰੋਗਰਾਮ ਵਿੱਚ ਸਾਮਲ ਹੋਕੇ ਪਰਵਾਰ ਦੀ ਖ਼ੁਸ਼ੀ ਵਿੱਚ ਸਾਮਲ ਹੋਏ ਤੇ ਸਾਰਿਆ ਨੇ ਡੀ ਜੇ ਤੇ ਖ਼ੂਬ ਭੰਗੜਾ ਪਾਇਆ ਤੇ ਮੇਹਦੀ ਰੈਸਟੂਰੈਟ ਵਾਲ਼ਿਆਂ ਨੇ ਵੀ ਸਰੂ ਤੋਂ ਲੈ ਕੇ ਆਖਰ ਤੱਕ ਖਾਣ ਪੀਣ ਦੀਆ ਸੇਵਾ ਨਿਵਾਉਦੇ ਰਹੇ ਤੇ ਪ੍ਰੋਗਰਾਮ ਦੀ ਸਮਾਪਤੀ ਤੇ ਸ੍ਰੀ ਰੇਸ਼ਮ ਭਰੋਲੀ ਨੇ ਮਲਕੀਤ ਸਿੰਘ ਤੇ ਪਰਮੀਲਾ ਰਾਣੀ ਨੂੰ ਇਕ ਵਾਰ ਫਿਰ ਬਹੁਤ ਬਹੁਤ ਵਧਾਈ ਦਿੱਤੀ ਤੇ ਹੋਰ ਵਧਾਈ ਦੇਣ ਵਾਲ਼ਿਆਂ ਵਿੱਚ ਮੈਡਮ ਨਰੇਸ਼ ਦੇਵੀ ਤੇ ਸ੍ਰੀ ਰਾਮ ਮੂਰਤੀ ਇੰਗਲੈਂਡ ਤੋਂ ਸ੍ਰੀ ਰੂਪ ਚੰਦੜ ਵੈਨਕੋਵਰ ਤੋਂ ਸ੍ਰੀ ਗੁਰਨਾਮ ਚੰਦੜ ਯੂ ਐਸ ਏ ਪੱਦੀ ਜਗੀਰ ਤੋਂ ਤੇ ਸ੍ਰੀ ਸੀਤਾ ਰਾਮ ਚੰਦੜ ਯੂ ਏ ਈ ਤੋਂ ਤੇ ਹੋਰ ਬਹੁਤ ਸਾਰਿਆ ਨੇ ਇਸ ਸੁਭ ਮੋਕੇ ਤੇ ਵਧਾਈਆ ਦਿੱਤੀਆਂ।