ਮਹਿਤਪੁਰ(ਨੀਰਜ ਵਰਮਾ)(ਸਮਾਜ ਵੀਕਲੀ): ਸਬ ਤਹਿਸੀਲ ਮਹਿਤਪੁਰ ਚ ਗੁਰਦੀਪ ਸਿੰਘ ਨੇ ਨਾਇਬ ਤਹਿਸੀਲਦਾਰ ਦਾ ਚਾਰਜ ਸੰਭਾਲਿਆ ।ਇਸ ਤੋਂ ਪਹਿਲਾਂ ਉਹ ਧਰਮਕੋਟ ਵਿਖੇ ਨਾਇਬ ਤਹਿਸੀਲਦਾਰ ਵਜੋਂ ਡਿਊਟੀ ਨਿਭਾ ਰਹੇ ਸਨ ।ਉਨ੍ਹਾਂ ਦੇ ਹਾਜ਼ਰ ਹੋਣ ਸਮੇਂ ਸਟਾਫ ਮੈਂਬਰਾਂ ਅਤੇ ਪਤਵੰਤਿਆਂ ਨੇ ਸਵਾਗਤ ਕੀਤਾ।ਇਸ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਤਹਿਸੀਲ ਦੇ ਵਿਚ ਪੂਰੀ ਇਮਾਨਦਾਰੀ ਨਾਲ ਡਿਊਟੀ ਨਿਭਾਈ ਜਾਵੇਗੀ । ਇਸ ਮੌਕੇ ਕਾਨੂੰਗੋ ਬਲਵਿੰਦਰ ਰਾਮ,ਕਾਨੂੰਗੋ ਵਰਿੰਦਰਪਾਲ ਸਿੰਘ ਸੋਢੀ ,ਅਵਤਾਰ ਸਿੰਘ ਪਟਵਾਰੀ ,ਬਲਵੀਰ ਸਿੰਘ ਪਟਵਾਰੀ ,ਵਰਿੰਦਰ ਸਿੰਘ ਪਟਵਾਰੀ ,ਕਰਨਵੀਰ ਸਿੰਘ ਏ .ਐਸ .ਐਮ ,ਕਮਲਜੀਤ ਕੌਰ ਰੀਡਰ ,ਮੁਕੇਸ਼ ਕੁਮਾਰ ,ਰਾਕੇਸ਼ ਕੁਮਾਰ ,ਕੁਲਵੰਤ ਸਿੰਘ ,ਸੁਰਜੀਤ ਸਿੰਘ ,ਸਰਬਜੋਤ ਸਿੰਘ ਆਦਿ ਹਾਜ਼ਰ ਸਨ ।
HOME ਸਬ ਤਹਿਸੀਲ ਮਹਿਤਪੁਰ ਵਿਖੇ ਗੁਰਦੀਪ ਸਿੰਘ ਨੇ ਨਾਇਬ ਤਹਿਸੀਲਦਾਰ ਵਜੋਂ ਚਾਰਜ ਸੰਭਾਲਿਆ