‘ਸਨਅਤਕਾਰਾਂ ਦਾ 2.37 ਲੱਖ ਕਰੋੜ ਦਾ ਕਰਜ਼ਾ ਮੁਆਫ਼ ਕੀਤਾ’

ਨਵੀਂ ਦਿੱਲੀ (ਸਮਾਜ ਵੀਕਲੀ):ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਕੁਝ ਸਨਅਤਕਾਰਾਂ ਦਾ 2.37 ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਹੈ ਜਦਕਿ ਇੰਨੀ ਰਕਮ ਨਾਲ ਦੇਸ਼ ਦੇ 11 ਹਜ਼ਾਰ ਕਰੋੜ ਪਰਿਵਾਰਾਂ ਨੂੰ 20-20 ਹਜ਼ਾਰ ਰੁਪਏ ਦੀ ਵਿੱਤੀ ਮਦਦ ਦਿੱਤੀ ਜਾ ਸਕਦੀ ਸੀ। ਉਨ੍ਹਾਂ ਟਵੀਟ ਕੀਤਾ, ‘2,37,876 ਕਰੋੜ ਰੁਪਏ ਦਾ ਕਰਜ਼ਾ ਇਸ ਸਾਲ ਮੋਦੀ ਸਰਕਾਰ ਨੇ ਕੁਝ ਸਨਅਤਕਾਰਾਂ ਨੂੰ ਮੁਆਫ਼ ਕੀਤਾ ਹੈ। ਇਸ ਰਕਮ ਨਾਲ ਕੋਵਿਡ-19 ਦੇ ਮੁਸ਼ਕਿਲ ਸਮੇਂ ’ਚ 11 ਕਰੋੜ ਪਰਿਵਾਰਾਂ ਨੂੰ 20-20 ਹਜ਼ਾਰ ਰੁਪਏ ਦਿੱਤੇ ਜਾ ਸਕਦੇ ਸਨ।’ ਉਨ੍ਹਾਂ ਵਿਅੰਗ ਕੀਤਾ, ‘ਇਹੀ ਮੋਦੀ ਜੀ ਦੇ ਵਿਕਾਸ ਦੀ ਅਸਲੀਅਤ ਹੈ।’

Previous articleਕਾਮਰੇਡ ਸੰਧੂ ਹੱਤਿਆ ਮਾਮਲਾ: ਲੋੜੀਂਦਾ ਗੈਂਗਸਟਰ ਸੁੱਖ ਭਿਖਾਰੀਵਾਲ ਯੂਏਈ ਤੋਂ ਭਾਰਤ ਲਿਆਂਦਾ
Next articleਹਰਿਆਣਾ ’ਚ ਵਿਸ਼ੇਸ਼ ਇਜਲਾਸ ਚਾਹੁੰਦੀ ਹੈ ਕਾਂਗਰਸ: ਹੁੱਡਾ