ਸਤਿਕਾਰਯੋਗ ਵੀਰੋ ,
ਜੈ ਗੁਰਦੇਵ , ਜੈ ਭੀਮ ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਫਤਿਹ ,
ਜਿਹੜੀਆਂ ਕੌਮਾਂ ਆਪਣੀ ਮਹਾਪੁਰਸ਼ਾਂ ਨੂੰ ਯਾਦ ਨਹੀਂ ਕਰਦਿਆਂ ਓ ਕੌਮਾਂ ਗੁਲਾਮੀ , ਬੇਵਸੀ ਦੀ ਜਿੰਦਗੀ ਬਸਰ ਕਰ ਦੀਆਂ ਹਨ ਗੁਰੂ ਰਵਿਦਾਸ , ਨਾਮਦੇਵ ਜੀ , ਕਬੀਰ ਜੀ , ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਸੰਗਰਸ਼ ਅਤੇ ਗੁਰੂ ਗਰੰਥ ਸਾਹਿਬ ਦਾ ਮੁਖ ਸੰਦੇਸ਼ ਦੇਸ਼ ਵਿਚ ਵਿਚੋਂ ਜਾਤ ਪਾਤ , ਉੱਚ ਨੀਚ , ਰੰਗ ਭੇਦ ਤੋਂ ਉਪਰ ਉੱਠ ਕੇ ਸਮਤਾ ਸਮਾਨਤਾ ਤੇ ਭਾਈਚਾਰਕ ਸਾਂਝ ਤੇ ਅਧਾਰਿਤ ਬੇਗ਼ਮਪੁਰਾ ਖਾਲਸਾ ਰਾਜ ਦੀ ਹਾਮੀ ਭਰਦਾ ਹੈ ।
ਇਸ ਹੀ ਲੜੀ ਨੂੰ ਦੇਸ਼ ਵਿਚ ਜਾਤ ਦੇ ਅਧਾਰਿਤ ਵਿਦਿਆ ਤੋਂ ਵਾਝੇ , ਸ਼ੋਸ਼ਿਤ ਸਮਾਜ , ਗੁਲਾਮੀ ਦੀ ਜਿੰਦਗੀ ਬਸਰ ਕਰ ਰਹੇ, ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਸਮੇ ਸਮੇ ਤੇ ਮਹਾਪੁਰਸ਼ਾਂ ਨੇ ਸਮਾਜਿਕ ਅੰਦੋਲਨ ਦਾ ਬਿਗੁਲ ਵਜਾਇਆ , ਜਿਨ੍ਹਾਂ ਵਿਚ ਪੈਰੀਅਰ ਰਾਮਾ ਸੁਆਮੀ , ਸ਼ਾਹੂ ਜੀ , ਜੋਤੀਵਾ ਫੂਲੇ , ਡਾ ਅੰਬੇਡਕਰ, ਸਾਹਿਬ ਕਾਂਸ਼ੀ ਰਾਮ ਜੀ ਦਾ ਜੀਵਨ ਭਰ ਸੰਘਰਸ਼ ਸ਼ਾਮਿਲ ਹੈ ਮਹਾਪੁਰਸ਼ਾਂ ਦੇ ਸਮਾਜਿਕ ਪਰਿਵਰਤਨ ਆਰਥਿਕ ਮੁਕਤੀ ਅੰਦੋਲਨ ਦੇ ਤਹਿਤ ਮਾਨਿਸ ਕਿ ਜਾਤ ਸਭੈ ਏਕੇ ਪਹਿਚਾਣ ਬੋ ਦਾ ਸੰਦੇਸ਼ ਜਨ ਮਾਨਿਸ ਤਕ ਪੁਹੁੰਚਾਓੁਣ ਲਈ ਗੁਰੂ ਸਾਹਿਬਾਨ ਦਾ ਸੁਪਨਾ ਬੇਗ਼ਾਮਪੁਰਾ ਖਾਲਸਾ ਰਾਜ ਦੀ ਪ੍ਰਾਪਤੀ ਲਈ ਸਾਨੂ ਸਾਹਿਬ ਕਾਸ਼ੀ ਰਾਮ ਜੀ ਦੇ ਜਿੰਦਗੀ ਭਰ ਸੰਘਰਸ਼ ਨੂੰ ਅਗੇ ਤੋਰਦੇ ਹੋਏ ਰਾਜ ਸੱਤਾਂ ਦੀ ਪ੍ਰਾਪਤੀ ਲਈ ਛੋਟੇ -2 ਸੰਗਠਨ ਨੂੰ ਬਸਪਾ ਵਿਚ ਤਬਦੀਲ ਕਰਕੇ ਰਾਜ ਸੱਤਾ ਤੇ ਕਾਬਿਜ ਹੋਣਾ ਪਵੇਗਾ ਨਹੀਂ ਤਾ ਮਨੂੰਵਾਦੀ ਸਰਕਾਰਾਂ ਦੇ ਮਨਸੂਬੇ ਦੇਸ਼ ਵਿਚ ਐਸੀ , ਬੀ ਸੀ , ਹੋਰ ਧਾਰਮਿਕ ਘੱਟ ਗਿਣਤੀਆਂ ਨੂੰ ਦਰੜ ਕੇ ਰੱਖ ਦੇਣਗੀਆ ਜਿਸ ਦੀ ਮਿਸਾਲ ਦਿੱਲੀ ਦਾ ਤੁਗਲਕਵਾਦ ਮਾਮਲਾ , ਯੂ ਪੀ ਵਿਚ ਭਗਵਾਨ ਵਾਲਮੀਕ ਦਾ ਮੰਦਿਰ , ਉੜੀਸਾ ਵਿਚ ਗੁਰੂ ਨਾਨਕ ਦੇਵ ਜੀ ਦਾ ਇਤਹਾਸਿਕ ਸਥਾਨ ਢਾਹ ਢੇਰੀ ਕਰਨਾ ।
ਧਰਮ ਵੀ ਊਨਾ ਦੇ ਹੀ ਸੁਰੱਖਿਅਤ ਹਨ ਜਿਨ੍ਹਾਂ ਦੇ ਹੱਥ ਰਾਜ ਭਾਗ ਹੁੰਦਾ ਹੈ, ਆਓ ਸਬ ਰਲ ਮਿਲ ਕੇ ਸਾਹਿਬ ਕਾਂਸ਼ੀ ਰਾਮ ਦੇ ਸੁਪਨਿਆਂ ਦਾ ਭਾਰਤ ਬਣਾਈਏ। ਇਹ ਹੀ ਊਨਾ ਨੂੰ ਸਾਚੀ ਸਰਧਾਂਜਲੀ ਹੋਵੇਗੀ ।
ਧੰਨਵਾਦ ਸਾਹਿਤ
ਪਰਮਿੰਦਰ ਸਿੰਘ, ਪੈਰਿਸ