ਸਥਾਨਕ ਸਤਿਗੁਰੂ ਰਵਿਦਾਸ ਭਵਨ ਵਿਖੇ ਛਤਰਪਤੀ ਸਾਹੂ ਜੀ ਦਾ ਜਨਮ ਦਿਨ ਮਨਾਇਆ ਗਿਆ । ਇਸ ਸਮਾਗਮ ਦੌਰਾਨ ਹਾਜ਼ਿਰ ਮੂਲਨਿਵਾਸੀ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸਨਦੀਪ ਸਿੰਘ ਨੇ ਕਿਹਾ ਕਿ ਸਾਹੂ ਜੀ ਮਹਾਰਾਜ ਰਾਖਵੇਂਕਰਨ ਦੇ ਜਨਕ ਸਨ। ਉਹਨਾਂ 1902 ਈਸਵੀ ਵਿੱਚ ਬਹੁਜਨਾ ਲਈ 50% ਰਾਖਵਾਂਕਰਨ ਆਪਣੇ ਕੋਹਲਪੁਰ ਰਿਆਸਤ ਵਿੱਚ ਲਾਗੂ ਕੀਤਾ। ਓਹਨਾ ਬਹੁਜਨਾ ਲਈ ਸਕੂਲ, ਕਾਲਜ ਅਤੇ ਹੋਸਟਲ ਬਨਵੀਏ। ਸਨਦੀਪ ਸਿੰਘ ਜੀ ਨੇ ਸਾਹੂ ਜੀ ਦੇ ਬੋਲ ਯਾਦ ਕਰਵਾਏ ਜਦ ਓਹਨਾ ਕਿਹਾ ਸੀ ਕਿ “ਤੁਸੀ ਅੰਬੇਡਕਰ ਨੂੰ ਆਪਣੇ ਮੁਕਤੀ ਦਾਤਾ ਵਜੋਂ ਪਾ ਲਿਆ ਹੈ। ਮੇਰਾ ਯਕੀਨ ਹੈ ਕਿ ਉਹ ਤੁਹਾਡੇ ਬੰਧਨ (ਗੁਲਾਮੀ ਦੀਆਂ ਜ਼ੰਜੀਰਾਂ) ਤੋੜ ਦੇਵੇਗਾ।”
ਇਸ ਸਮਾਗਮ ਦੌਰਾਨ ਸੋਹਣ ਲਾਲ ਸਾਂਪਲਾ ਜੀ ਤੁਗਲਕਾਂ ਬਾਗ,ਦਿਲੀ ਵਿਖੇ ਰਵਿਦਾਸ ਮੰਦਿਰ ਦੀ ਥਾਂ ਤੇ ਕਬਜ਼ਾ ਕਰਨ ਦੀ ਘਟਨਾ ਦੀ ਨਿਖੇਧੀ ਕੀਤੀ।ਓਹਨਾ ਸਮਾਜ ਨੂੰ ਇਕਜੁੱਟ ਹੋ ਕਿ ਇਸ ਖ਼ਿਲਾਫ਼ ਸੰਘਰਸ਼ ਕਰਨ ਲਈ ਕਿਹਾ। ਜੇਕਰ ਸਰਕਾਰ ਆਪਣਾ ਫੈਸਲਾ ਵਾਪਿਸ ਨਹੀਂ ਲੈਂਦੀ ਤਾਂ 2 ਅਪ੍ਰੈਲ ਵਰਗਾ ਸੰਘਰਸ਼ ਹੋਵੇਗਾ। ਦਿਲਬਾਗ ਸਿੰਘ ਲੱਖਾਂ ਨੇ ਸਾਹੂ ਜੀ ਮਹਾਰਾਜ ਨੂੰ ਯਾਦ ਕਰਦਿਆਂ ਮਹਾਨ ਰਾਜਾ,ਸੂਝਵਾਨ ਇਨਸਾਨ ਦੱਸਿਆ। ਬਲਜੀਤ ਸਿੰਘ ਸਲਾਣਾ ਨੇ ਕਿਹਾ ਕਿ ਸਾਹੂ ਜੀ ਮਹਾਰਾਜ ਦੇ ਦੱਬੇ ਕੁਚਲੇ ਲੋਕਾਂ ਲਈ ਬਹੁਤ ਮਹਾਨ ਕਾਰਜ ਕੀਤੇ ਹਨ ਅਤੇ ਸਾਡਾ ਸਮਾਜ ਓਹਨਾ ਦਾ ਸਦਾ ਰਿਣੀ ਰਹੇਗਾ।
ਇਸ ਮੌਕੇ ਅਮਨਜੀਤ ਸਿੰਘ ਪਿੰਡ ਰਾਮਗੜ੍ਹ ਨੇ ਆਪਣਾ ਗਾਨਾਂ “ਸੂਰਜ ਬਾਬਾ ਸਾਹਿਬ” ਪੇਸ਼ ਕੀਤਾ। ਸੋਹਣ ਲਾਲ ਸਾਂਪਲਾ, ਬਲਜੀਤ ਸਿੰਘ ਸਲਾਣਾ, ਦਿਲਬਾਗ ਸਿੰਘ ਲੱਖਾਂ, ਮਦਨ ਲਾਲ, ਸੰਤੋਖ ਸਿੰਘ ਰਾਮਗੜ੍ਹ, ਜਸਪਾਲ ਸਿੰਘ , ਡਾ ਜਸਵੰਤ ਸਿੰਘ, ਸੁਰਿੰਦਰ ਕੁਮਾਰ, ਅੰਮ੍ਰਿਤਪਾਲ ਭਾਰਤੀ, ਜਤਿੰਦਰਪਾਲ ਸਿੰਘ, ਦੀਪਕ ਕੁਮਾਰ, ਅਮਨਦੀਪ ਸਿੰਘ, ਵਿਸ਼ਾਲ ਕੁਮਾਰ, ਕਿਰਨ ਕੁਮਾਰ, ਕੁੰਦਨ ਲਾਲ, ਆਦਿ ਸਾਥੀ ਹਾਜ਼ਿਰ ਸਨ।