ਸਤਿਕਾਰ ਯੋਗ ਕਿਸਾਨ ਸੰਘਰਸ਼ ਕਮੇਟੀ

(ਸਮਾਜ ਵੀਕਲੀ)

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਿਹ ॥

ਸੁਪਰੀਮ ਸਿੱਖ ਕੌਂਸਲ ਯੂਕੇ (ਸਥਾਪਨਾ 2010) ਬਰਤਾਨੀਆਂ ਦੀ ਸਭ ਤੋਂ ਵੱਡੀ ਪ੍ਰਤੀਨਿਧ ਸਿੱਖ ਸੰਸਥਾ ਹੈ ਜੋ ਕਿ ਗੁਰਦੁਆਰਾ ਸਾਹਿਬ ਅਤੇ ਕੌਮੀ ਸੰਸਥਾਵਾਂ ਦੀ ਮੈਂਬਰਸ਼ਿਪ ਤੇ ਅਧਾਰਤ ਹੈ ।

ਅਸੀਂ ਗੋਰਮੈਂਟ ਵਲੋਂ ਬਣਾਏ ਗਏ ਖੇਤੀ ਬਾੜੀ ਦੇ ਤਿੰਨੇ ਹੀ ਕਾਨੂੰਨਾਂ ਨੂੰ ਵਾਪਿਸ ਲੈਣ ਲਈ ਕਿਸਾਨਾਂ ਵਲੋਂ ਚਲਾਈ ਗਈ ਮੁਹਿੰਮ ਦਾ ਪੂਰਾ ਸਮਰਥਨ ਕਰਦੇ ਹਾਂ ।

ਅਸੀਂ ਇੰਟਰਨੈਟ ਜਾਮ ਕਰਨ, ਕੁਝ ਰਾਜਾਂ / ਸੂਬਿਆਂ ਦੇ ਲੋਕਾਂ ਨੂੰ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਤੋਂ ਰੋਕਣ, ਹਦੋਂ ਵੱਧ ਤਾਕਤ ਅਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਹਿਸਾ ਦੀ ਵਰਤੋਂ ਕਰਨ ਦੀ ਨਿੰਦਾ ਕਰਦੇ ਹਾਂ ।

ਅਸੀਂ ਵੱਖ-ਵੱਖ ਸੂਬਿਆਂ ਤੋਂ ਆਏ ਕਿਸਾਨਾਂ ਵਿਚ ਬਣੀ ਏਕਤਾ ਦੀ ਸ਼ਲਾਘਾ ਕਰਦੇ ਹਾਂ ਅਤੇ 8 ਨਵੰਬਰ ਨੂੰ ਕੀਤੀ ਗਈ ਰਾਸ਼ਟਰੀ ਹੜਤਾਲ ਦਾ ਵੀ ਸਮਰੌਸ਼ਨ ਕਰਦੇ ਹਾਂ ।

ਇੰਗਲੈਂਡ ਵਿਚ ਲੰਡਨ, ਬਰਮਿੰਘਮ, ਅਤੇ ਲੈਸਟਰ ਵਿਚ ਬਹੁਤ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਹੋਰ ਵੀ ਹੋ ਰਹੇ ਹਨ । 6 ਦਸੰਬਰ ਨੂੰ ਲੰਡਨ ਵਿਚ 20,000 ਤੋਂ ਵੱਧ ਵਾਹਨਾਂ (ਕਾਰਾਂ, ਟੈਕਟਰਾਂ ਆਦਿ) ਸ਼ਾਮਲ ਹੋਣ ਵਾਲਾ ਸਭ ਤੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ।

ਇਹ ਮਾਮਲਾ ਬਰਤਾਨੀਆ ਦੀ ਸਰਕਾਰ ਅਤੇ ਬੀਬੀਸੀ (BBC) ਕੋਲ ਉਠਾਇਆ ਗਿਆ ਹੈ । ਬਰਤਾਨੀਆ ਵਿਚ ਲੱਗ-ਭਗ ਹਰ ਸਿੱਖ ਸੰਸਥਾ ਤੋਂ ਜਥੇਬੰਦੀ, ਬਰਤਾਨਵੀ ਜਨਤਾ ਅਤੇ ਸਿਆਸਤਦਾਨਾਂ ਨੂੰ ਵਿੱਚ ਭਾਰਤ ਵਿਚ ਕੀਤੀ ਜਾ ਰਹੀ ਕਿਸਾਨਾਂ ਦੀ ਦੁਰਦਸ਼ਾ ਬਾਰੇ ਜਾਗਰੂਕ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ।

ਸਿੱਖ / ਪੰਜਾਬੀ ਮੀਡੀਆ ਵੀ ਇਸ ਬਾਰੇ ਲੋਕਾਂ ਨੂੰ ਪੂਰੀ ਤਰ੍ਹਾਂ ਜਾਣੂ ਕਰਵਾ ਰਿਹਾ ਹੈ । ਇਸ ਸਮੇਂ ਸਾਡੀਆਂ ਬਹੁਤ ਸਾਰੀਆਂ ਮੈਂਬਰ ਸੰਸਥਾਵਾਂ ਅਤੇ ਵਿਅਕਤੀ ਵਿਸ਼ੇਸ਼, ਮੁਹਿੰਮ ਦਾ ਸਮਰਥਨ ਕਰਨ ਲਈ ਤੁਹਾਡੇ ਨਾਲ ਹਨ ।

ਸਾਡੀ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਤੁਸੀਂ ਇਕ ਮਜ਼ਬੂਤ ਮੋਰਚਾ ਬਣਾਈ ਰਖੋ ਕਿਉਂਕਿ ਭਾਰਤ ਸਰਕਾਰ ਤੁਹਾਨੂੰ ਆਪਸ ਵਿਚ ਪਾੜਣ ਦੀ ਹਰ ਤਰ੍ਹਾਂ ਨਾਲ ਪੂਰੀ ਕੋਸ਼ਿਸ਼ ਕਰੇਗੀ ਅਤੇ ਇਸ ਮੁਹਿੰਮ ਨੂੰ ਤਾਰਪੀਡੋ ਕਰਨ ਲਈ ਹਰ ਤਰ੍ਹਾਂ ਦੇ ਕੰਡੇ ਅਪਣਾਏਗੀ । 

ਜਨਤਾ ਲੀਡਰਸਿੱਪ ਦੇ ਪਿਛੇ ਹੈ ਜਿਸ ਨੂੰ ਹੁਣ ਆਪਸੀ ਮੱਤ-ਭੇਦਾਂ ਬਾਰੇ ਉਡਦੀਆਂ ਅਫਵਾਹਾਂ ਵਲ ਧਿਆਨ ਨਾ ਦੇ ਕੇ ਸਿਰਫ ਨਤੀਜੇ ਤੇ ਧਿਆਨ ਕੇਂਦਰਤ ਰੱਖਣ ਦੀ ਲੋੜ ਹੈ ॥

ਜੇਕਰ ਅਸੀਂ ਕਿਸੇ ਵੀ ਤਰ੍ਹਾਂ ਆਪ ਜੀ ਦੀ ਮੱਦਦ ਕਰ ਸਕਦੇ ਹਾਂ ਤਾਂ ਕ੍ਰਿਪਾ ਕਰਕੇ ਪੁਛਣ ਤੋਂ ਨਾ ਝਿਜਕਣਾ ਜੀ । ਅਸੀਂ ਵਿਦੇਸ਼ਾਂ ਚੋਂ ਬੈਠੇ ਸਿੱਖ ਪੂਰਨ ਤੌਰ ਤੇ ਆਪ ਜੀ ਦੇ ਨਾਲ ਹਾਂ ਅਤੇ ਆਪ ਜੀ ਦੀ ਅਵਾਜ਼ ਅਤੇ ਮਸਲੇ ਦੁਨੀਆਂ ਦੇ ਲੋਕਾਂ ਤੱਕ ਪਹੁੰਚਾ ਰਹੇ ਹਾਂ ।

ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਆਪ ਜੀ ਨੂੰ ਇਸ ਅੰਦੋਲਨ ਵਿਚ ਫ਼ਤਿਹ ਬਖਸ਼ੇ ।

ਕੌਂਸਲਰ ਗੁਰਦਿਆਲ ਸਿੰਘ ਅਟਵਾਲ 

ਚੇਅਰ ਐਫ ਇੰਡੀਅਨ ਸਬਕੋਨਟੀਨੈਂਟ ਅਫੇਅਰਜ਼ ਕਮੇਟੀ 

ਟੈਲੀਫੋਨ: 00447973726070 

email: [email protected]

Previous articleGuterres calls for solidarity in fighting Covid on Human Rights Day
Next articleਯੂਨੀਵਰਸਿਟੀ ਦੀ ਕਾਰਜ ਸ਼ੈਲੀ ਤੋਂ ਆ ਰਹੀ ਪ੍ਰੇਸ਼ਾਨੀ ਦੀ ਡੀ.ਟੀ.ਐਫ. ਵਲ੍ਹੋਂ ਨਿੰਦਾ