ਸਤਿਆ ਸੋਧਕ ਸਮਾਜ ਦੇ ਬਾਨੀ ਰਾਸ਼ਟਰ ਪਿਤਾ ਜੋਤੀਬਾ ਫੂਲੇ ਦਾ ਜਨਮ ਦਿਹਾੜਾ ਮਨਾਇਆ ਗਿਆ

ਭਾਰਤ ਦੀ ਸਮਾਜਿਕ ਕ੍ਰਾਂਤੀ ਦੇ ਮੋਢੀ, ਬਾਬਾ ਸਾਹਿਬ ਅੰਬੇਡਕਰ ਦੇ ਗੁਰੂ, ਸਤਿਆ ਸੋਧਕ ਸਮਾਜ ਦੇ ਬਾਨੀ ਰਾਸ਼ਟਰ ਪਿਤਾ ਜੋਤੀਬਾ ਫੂਲੇ ਦਾ ਜਨਮ ਦਿਹਾੜਾ ਅੱਜ ਬਮਸੇਫ ਅਤੇ ਸ਼੍ਰੀ ਗੁਰੂ ਰਵਿਦਾਸ ਕਲਿਆਣ ਸੇਵਾ ਦਲ ਰਜਿ: ਖੰਨਾ ਵਲੋਂ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸ਼੍ਰੀ ਪਾਲ ਜੀ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਦਿਲਬਾਗ ਸਿੰਘ ਲੱਖਾਂ ਜੀ ਨੇ ਕਿਹਾ ਕਿ ਜੋਤੀਬਾ ਫੂਲੇ ਜੀ ਨੇ ਔਰਤ ਵਰਗ ਨੂੰ ਸਿੱਖਿਅਤ ਕਰਨ ਲਈ ਅਹਿਮ ਭੂਮਿਕਾ ਨਿਭਾਈ। ਓਹਨਾ ਔਰਤਾ ਲਈ 18ਵੀ ਸਦੀ ਵਿੱਚ ਭਾਰਤ ਪਹਿਲਾਂ ਸਕੂਲ ਖੋਲ੍ਹਿਆ। ਇਸ ਉਪਰੰਤ ਸਿਮਰਨਜੀਤ ਕੌਰ ਭੱਟੀਆਂ ਨੇ ਮਾਤਾ ਸਵਿਤਰੀ ਬਾਈ ਫੂਲੇ ਜੀ ਦੇ ਜੀਵਨ ਤੇ ਕਵਿਤਾ ਪੇਸ਼ ਕੀਤੀ। ਇਸ ਪ੍ਰੋਗਰਾਮ ਦੋਰਾਨ ਬੋਲਦਿਆਂ ਸਨਦੀਪ ਸਿੰਘ ਨੇ ਕਿਹਾ ਕਿ ਰਾਸ਼ਟਰ ਪਿਤਾ ਜੋਤੀਬਾ ਫੂਲੇ ਸਮਾਜਿਕ ਕ੍ਰਾਂਤੀ ਦੇ ਮੋਢੀ ਹੋਏ। ਓਹਨਾ ਬਲਾਗ ਸਖਾਰਤਾ ਲਈ ਕੰਮ ਕੀਤਾ।ਓਹਨਾ ਜਾਤ ਪਾਤ ਦੇ ਖਾਤਮੇ ਲਈ ਲੋਕਾਂ ਨੂੰ ਸਿੱਖਿਅਤ ਕੀਤਾ। ਓਹਨਾ 1878 ਵਿਚ ਮੰਨੂਵਾਦ ਦੇ ਖਾਤਮੇ ਲਈ ਸਤਿਆ ਸੋਧਕ ਸਮਾਜ ਦੀ ਸਥਾਪਨਾ ਕੀਤੀ।  ਓਹਨਾ ਬੱਚਿਆਂ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ। ਇਸ ਸਮਾਗਮ ਦੌਰਾਨ ਅਮਨਜੀਤ ਸਿੰਘ ਰਾਮਗੜ੍ਹ ਨੇ ਰਹਿਬਰਾਂ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਦੀ ਗੱਲ ਆਖੀ। ਸਟੇਜ਼ ਸੈਕਟਰੀ ਦੀ ਭੂਮਿਕਾ ਜਤਿੰਦਰਪਾਲ ਸਿੰਘ ਨੇ ਨਿਭਾਈ। ਪ੍ਰਧਾਨ ਸ਼੍ਰੀ ਪਾਲ ਜੀ ਨੇ 14 ਅਪ੍ਰੈਲ ਦੇ ਸਮਾਗਮ ਲਈ ਸਾਰੇ ਮੂਲਨਿਵਾਸੀ ਸਮਾਜ ਨੂੰ ਪਰਿਵਾਰ ਸਮੇਤ ਹਾਜ਼ਿਰ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਠੇਕੇਦਾਰ ਰਾਮ ਪਾਲ ਉਪ ਪ੍ਰਧਾਨ, ਕੁਲਦੀਓ ਕੁਮਾਰ, ਸੁਰਿੰਦਰ ਕੁਮਾਰ, ਸੰਤੋਖ ਸਿੰਘ, ਦਿਲਪ੍ਰੀਤ ਸਿੰਘ, ਪ੍ਰੇਮ ਕੁਮਾਰ, ਮਨੀਸ਼ ਕੁਮਾਰ, ਰਵਿੰਦਰ ਕੌਰ, ਨੀਰਜ, ਮੁਸਕਾਨ, ਸੁਨੀਤਾ, ਸੋਨੀਆ, ਰਾਜ ਰਾਣੀ, ਰਾਜ ਕੁਮਾਰ, ਬਾਬੂ ਰਾਮ ਆਦਿ ਹਾਜਰ ਸਨ।

Previous articleSonia files nomination, says Modi not invincible
Next articleजनहित में मजबूत नेता नहीं मजबूर सरकार चुने