ਸਤਲੁਜ ’ਚ ਨਹਾਉਣ ਗਏ ਚਾਰ ਨਾਬਾਲਗ ਡੁੱਬੇ

ਬਲਾਚੌਰ, ਸਮਾਜ ਵੀਕਲੀ: ਅਤਿ ਦੀ ਪੈ ਰਹੀ ਗਰਮੀ ਤੋਂ ਨਿਜਾਤ ਪਾਉਣ ਲਈ ਅੱਜ ਬਾਅਦ ਦੁਪਹਿਰ ਔਲੀਆਪੁਰ ਬੰਨ੍ਹ ਨੇੜੇ ਸਤਲੁਜ ਦਰਿਆ ਵਿੱਚ ਨਹਾਉਣ ਗਏ ਬਲਾਚੌਰ ਸ਼ਹਿਰ ਦੇ ਚਾਰ ਨਾਬਾਲਗ ਲੜਕੇ ਤੇਜ਼ ਵਹਾਅ ਵਾਲੇ ਡੂੰਘੇ ਪਾਣੀ ਵਿੱਚ ਡੁੱਬ ਗਏ। ਥਾਣਾ ਸਦਰ ਬਲਾਚੌਰ ਦੀ ਪੁਲੀਸ ਨੇ ਦੇਰ ਸ਼ਾਮ ਗੋਤਾਖੋਰਾਂ ਦੀ ਮਦਦ ਨਾਲ ਉਨ੍ਹਾਂ ਦੀਆਂ ਲਾਸ਼ਾਂ ਨੂੰ ਲੱਭਿਆ।

ਲਾਸ਼ਾਂ ਨੂੰ ਪੋਸਟਮਾਰਟਮ ਲਈ ਬਲਾਚੌਰ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ, ਵਾਰਡ ਨੰਬਰ 5 ਬਲਾਚੌਰ ਦੇ ਤਿੰਨ ਲੜਕੇ ਸੰਦੀਪ ਕੁਮਾਰ (16) ਪੁੱਤਰ ਸੁਭਾਸ਼ ਚੰਦਰ, ਨੋਨੀ (17) ਪੁੱਤਰ ਬਿੱਟੂ, ਰੈਪੀ (17) ਪੁੱਤਰ ਅਮਰਜੀਤ ਸਿੰਘ ਅਤੇ ਵਾਰਡ ਨੰਬਰ 7 ਦਾ ਨਿਤਿਨ ਕੁਮਾਰ (15) ਪੁੱਤਰ ਸੁਖਦੇਵ ਸ਼ਾਮ ਲਗਪਗ ਸਾਢੇ ਚਾਰ ਵਜੇ ਸਤਲੁਜ ਦਰਿਆ ਵਿੱਚ ਨਹਾਉਣ ਗਏ ਸਨ। ਪੁਲੀਸ ਨੂੰ ਪਹਿਲਾਂ ਤਿੰਨ ਲੜਕਿਆਂ ਦੇ ਡੁੱਬਣ ਬਾਰੇ ਜਾਣਕਾਰੀ ਮਿਲੀ ਸੀ। ਬਾਅਦ ਵਿੱਚ ਉਨ੍ਹਾਂ ਦੇ ਦੋਸਤਾਂ ਨੇ ਪੁਲੀਸ ਨੂੰ ਦੱਸਿਆ ਕਿ ਵਾਰਡ ਨੰਬਰ 7 ਦਾ ਨਿਤਿਨ ਕੁਮਾਰ ਵੀ ਡੁੱਬ ਗਿਆ ਹੈ। ਪੁਲੀਸ ਨੇ ਔਲੀਆਪੁਰ ਬੰਨ੍ਹ ਨੇੜੇ ਸਤਲੁਜ ਦਰਿਆ ਵਿੱਚੋਂ ਚਾਰਾਂ ਲੜਕਿਆਂ ਦੀਆਂ ਲਾਸ਼ਾਂ ਲੱਭ ਲਈਆਂ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਸ਼ੀਲ ਦੇ ਪੁਲੀਸ ਰਿਮਾਂਡ ਵਿੱਚ 4 ਦਿਨ ਦਾ ਵਾਧਾ
Next articleਕੇਂਦਰ ਦੀ ਲਾਪ੍ਰਵਾਹੀ ਕਾਰਨ ਆਕਸੀਜਨ ਸੰਕਟ ਪੈਦਾ ਹੋਇਆ: ਪ੍ਰਿਯੰਕਾ ਗਾਂਧੀ