ਰਈਆ (ਸਮਾਜਵੀਕਲੀ)–ਪਿੰਡ ਸਠਿਆਲਾ ਵਿੱਚ ਬੀਤੀ ਰਾਤ ਇਕ ਬਜ਼ੁਰਗ ਜੋੜੇ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਸਵੇਰੇ ਘਰ ਦਾ ਦਰਵਾਜ਼ਾ ਨਾ ਖੁੱਲ੍ਹਣ ’ਤੇ ਇਸ ਸਬੰਧੀ ਪਤਾ ਲੱਗਿਆ। ਥਾਣਾ ਬਿਆਸ ਦੇ ਮੁਖੀ ਕਿਰਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਸ਼ਨਾਖ਼ਤ ਬਲਵਿੰਦਰ ਸਿੰਘ ਪੁੱਤਰ ਬੰਤਾ ਸਿੰਘ ਅਤੇ ਉਸ ਦੀ ਪਤਨੀ ਗੁਰਜਿੰਦਰ ਕੌਰ ਵਜੋਂ ਹੋਈ ਹੈ। ਬਲਵਿੰਦਰ ਸਿੰਘ ਫੋਟੋ ਸਟੂਡੀਓ ਚਲਾਉਂਦਾ ਸੀ ਅਤੇ ਉਸ ਦੀ ਪਤਨੀ ਸੇਵਾਮੁਕਤ ਸਕੂਲ ਅਧਿਆਪਕਾ ਸੀ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਿਛਲੇ ਕਈ ਸਾਲਾਂ ਤੋਂ ਆਸਟਰੇਲੀਆ, ਜਦੋਂਕਿ ਧੀ ਦਿੱਲੀ ਵਿੱਚ ਰਹਿੰਦੀ ਹੈ।