ਸਟੋਕਸ ਨੂੰ ‘ਨਿਊ ਈਅਰ ਆਨਰਜ਼ ਲਿਸਟ’ ’ਚ ਮਿਲੀ ਥਾਂ

ਲੰਡਨ: ਹਰਫ਼ਨਮੌਲਾ ਬੈੱਨ ਸਟੋਕਸ ਨਾਲ ਆਈਸੀਸੀ ਵਿਸ਼ਵ ਕੱਪ ਜਿੱਤਣ ਵਾਲੀ ਇੰਗਲੈਂਡ ਕ੍ਰਿਕਟ ਟੀਮ ਦੇ ਮੈਂਬਰਾਂ ਨੂੰ ਬਰਤਾਨੀਆ ਦੇ ‘ਨਿਊ ਈਅਰ ਆਨਰਜ਼ ਲਿਸਟ’ ਵਿੱਚ ਥਾਂ ਦਿੱਤੀ ਗਈ ਹੈ। ਸਟੋਕਸ ਨੇ ਆਈਸੀਸੀ ਵਿਸ਼ਵ ਕੱਪ ਦੇ ਫਾਈਨਲ ਵਿੱਚ ਨਿਊਜ਼ੀਲੈਂਡ ਖ਼ਿਲਾਫ਼ 84 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਵਿਸ਼ਵ ਜੇਤੂ ਬਣਾਇਆ ਸੀ। ਇਸ ਦੇ ਛੇ ਹਫ਼ਤਿਆਂ ਮਗਰੋਂ ਉਸ ਨੇ ਐਸ਼ੇਜ਼ ਲੜੀ ਦੇ ਤੀਜੇ ਟੈਸਟ ਵਿੱਚ ਨਾਬਾਦ 135 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ। ਸਟੋਕਸ ਨੂੰ ‘ਆਫੀਸਰ ਆਫ ਦਿ ਆਰਡਰ ਆਫ ਬ੍ਰਿਟਿਸ਼ ਐਂਪਾਇਰ’ ਦੇ ਸਨਮਾਨ ਲਈ ਚੁਣਿਆ ਗਿਆ, ਜੋ ਮਹਾਰਾਣੀ ਐਲਿਜਾਬੈੱਥ-2 ਵੱਲੋਂ ਦਿੱਤਾ ਜਾਵੇਗਾ। ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਇਯੋਨ ਮੌਰਗਨ ਨੂੰ ‘ਕਮਾਂਡਰ ਆਫ ਦਿ ਆਰਡਰ ਆਫ ਬ੍ਰਿਟਿਸ਼ ਐਂਪਾਇਰ’ ਦੇ ਸਨਮਾਨ ਲਈ ਚੁਣਿਆ ਗਿਆ, ਜਦਕਿ ਵਿਕਟਕੀਪਰ ਜੋਸ ਬਟਲਰ ਅਤੇ ਟੈਸਟ ਟੀਮ ਦੇ ਕਪਤਾਨ ਜੋਏ ਰੂਟ ਨੂੰ ‘ਮੈਂਬਰ ਆਫ ਦਿ ਆਰਡਰ ਆਫ ਬ੍ਰਿਟਿਸ਼ ਐਂਪਾਇਰ’ ਦਾ ਸਨਮਾਨ ਮਿਲੇਗਾ। ਵੈਸਟ ਇੰਡੀਜ਼ ਦੇ ਸਾਬਕਾ ਖਿਡਾਰੀ ਕਲਾਇਡ ਲੌਇਡ ਅਤੇ ਗਾਰਡਨ ਗ੍ਰੀਨਿੱਜ ਨੂੰ 1970 ਅਤੇ 1980 ਦੇ ਦਹਾਕੇ ਵਿੱਚ ਟੀਮ ਮਜ਼ਬੂਤ ਬਣਾਉਣ ਵਿੱਚ ਅਹਿਮ ਯੋਗਦਾਨ ਦੇਣ ਲਈ ‘ਨਾਈਟਹੁੱਡਜ਼’ ਦਾ ਸਨਮਾਨ ਦਿੱਤਾ ਜਾਵੇਗਾ। ਇਹ ਸਨਮਾਨ ਸਾਲ ਵਿੱਚ ਦੋ ਵਾਰ ਦਿੱਤਾ ਜਾਂਦਾ ਹੈ।

Previous articleਭਾਜਪਾ ਤੋਂ ਦੇਸ਼ ਵਾਸੀਆਂ ਦਾ ਭਰੋਸਾ ਉਠਿਆ: ਜਾਖੜ
Next articleUS strikes Iran-backed military group in Iraq, Syria