(ਸਮਾਜ ਵੀਕਲੀ): ਅੱਜ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਦਾ ਆਸਰਾ ਫਾਊਂਡੇਸ਼ਨ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਦੱਸਣਯੋਗ ਹੈ ਕਿ ਮਾਸਟਰ ਸੰਜੀਵ ਧਰਮਾਣੀ ਆਸਰਾ ਫਾਊਂਡੇਸ਼ਨ ਦੇ ਸੀਨੀਅਰ ਮੈਂਬਰ ਹਨ। ਪਿਛਲੇ ਦਿਨੀਂ ਉਨ੍ਹਾਂ ਨੂੰ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਅਧਿਆਪਕ ਦਿਵਸ ਦੇ ਪਵਿੱਤਰ ਦਿਹਾੜੇ ‘ਤੇ ਉਨ੍ਹਾਂ ਦੇ ਸਿੱਖਿਆ ਅਤੇ ਸਮਾਜ ਪ੍ਰਤੀ ਨਿਭਾਏ ਵਿਸ਼ੇਸ਼ ਯੋਗਦਾਨ ਨੂੰ ਦੇਖਦੇ ਹੋਏ ” ਸਟੇਟ ਐਵਾਰਡ ” ਨਾਲ ਨਿਵਾਜਿਆ ਗਿਆ ਸੀ।ਇਹ ਵੀ ਦੱਸਣਯੋਗ ਹੈ ਕਿ ਮਾਸਟਰ ਸੰਜੀਵ ਧਰਮਾਣੀ ਅੰਤਰਰਾਸ਼ਟਰੀ ਲੇਖਕ ਦੇ ਤੌਰ ‘ਤੇ ਪ੍ਰਸਿੱਧ ਹਨ ਅਤੇ ਇਲਾਕੇ ਵਿੱਚ ਜਾਣੀ – ਪਹਿਚਾਣੀ ਸ਼ਖ਼ਸੀਅਤ ਹਨ।
ਮਾਸਟਰ ਸੰਜੀਵ ਧਰਮਾਣੀ ” ਇੰਡੀਆ ਬੁੱਕ ਆੱਫ਼ ਰਿਕਾਰਡਜ਼ ” ਵਿੱਚ ਵੀ ਆਪਣਾ ਨਾਂ ਦਰਜ ਕਰਵਾ ਚੁੱਕੇ ਹਨ।ਉਹ ਹਮੇਸ਼ਾ ਆਪਣੇ ਵਿਦਿਆਰਥੀਆਂ , ਸਮਾਜ ਅਤੇ ਵਾਤਾਵਰਨ ਤੇ ਪੰਛੀਆਂ ਦੀ ਭਲਾਈ ਲਈ ਤੱਤਪਰ ਰਹਿੰਦੇ ਹਨ। ਪਿਛਲੇ ਕਾਫ਼ੀ ਅਰਸੇ ਤੋਂ ਉਹ ਆਸਰਾ ਫਾਊਂਡੇਸ਼ਨ ਨਾਲ ਜੁੜ ਕੇ ਵੀ ਸਮਾਜ ਭਲਾਈ ਦੇ ਅਨੇਕਾਂ ਕਾਰਜ ਬਾਖੂਬੀ ਅੱਗੇ ਹੋ ਕੇ ਨਿਭਾਅ ਰਹੇ ਹਨ।ਮਾਸਟਰ ਸੰਜੀਵ ਧਰਮਾਣੀ ਨੂੰ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਮਿਲਣ ‘ਤੇ ਆਸਰਾ ਫਾਊਂਡੇਸ਼ਨ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਪੰਜ ਪਿਆਰਾ ਪਾਰਕ ਵਿਖੇ ਮਾਸਟਰ ਸੰਜੀਵ ਧਰਮਾਣੀ ਨੂੰ ਵਿਸ਼ੇਸ਼ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਖੁਸ਼ੀ ਸਾਂਝੀ ਕੀਤੀ।
ਇਸ ਮੌਕੇ ਮਾਸਟਰ ਸੰਜੀਵ ਧਰਮਾਣੀ ਨੇ ਆਸਰਾ ਫਾਊਂਡੇਸ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਸਮੁੱਚੇ ਮੈਂਬਰ ਸਾਹਿਬਾਨ , ਆਪਣੇ ਪਰਿਵਾਰ ਅਤੇ ਹਿਤੈਸ਼ੀਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਵੀ ਕੀਤਾ।ਇਸ ਮੌਕੇ ਆਸਰਾ ਫਾਊਂਡੇਸ਼ਨ ਦੇ ਪ੍ਰਧਾਨ ਨਵੀਨ ਪੁਰੀ ਜੀ , ਮਾਸਟਰ ਸੰਜੀਵ ਧਰਮਾਣੀ , ਦਵਿੰਦਰਪਾਲ ਸਿੰਘ , ਅਜੇ ਕੁਮਾਰ , ਜਸਦੀਪ ਸਿੰਘ ਧਾਰੀਵਾਲ , ਹਰਸਿਮਰਨ ਸਿੰਘ , ਇੰਦਰਪ੍ਰੀਤ ਸਿੰਘ , ਪ੍ਰਸ਼ਾਂਤ ਵੋਹਰਾ , ਕੰਵਲਜੋਤ ਸਿੰਘ , ਡਾ. ਮਨਦੀਪ ਸਿੰਘ , ਚਰਨਜੀਤ ਸਿੰਘ , ਸਤਿੰਦਰਪਾਲ ਸਿੰਘ , ਅਰਸ਼ਦੀਪ ਸਿੰਘ , ਰਾਜ ਘਈ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।