ਪਟਿਆਲਾ ਤੋਂ ਪਿਹੋਵਾ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ (ਪੀਬੀ 29-ਜੇ-9583) ਦਾ ਸਟੇਅਰਿੰਗ ਫੇਲ੍ਹ ਹੋ ਗਿਆ, ਜਿਸ ਕਾਰਨ ਵੱਡਾ ਹਾਦਸਾ ਟਾਲਣ ਲਈ ਬੱਸ ਦੇ ਚਾਲਕ ਜਸਬੀਰ ਸਿੰਘ ਮੋਗਾ ਨੇ ਬੱਸ ਸੜਕ ਕਿਨਾਰੇ ਖੜ੍ਹੇ ਸਫੈਦੇ ਵਿਚ ਮਾਰ ਦਿੱਤੀ। ਉਂਜ ਇਸ ਘਟਨਾ ਵਿੱਚ ਡਰਾਈਵਰ ਅਤੇ ਕੰਡਕਟਰ ਸਮੇਤ ਡੇਢ ਦਰਜਨ ਸਵਾਰੀਆਂ ਵੀ ਜ਼ਖ਼ਮੀ ਹੋ ਗਈਆਂ। ਜਾਣਕਾਰੀ ਅਨੁਸਾਰ ਪਟਿਆਲਾ ਵਿਚਲੇ ਬੱਸ ਅੱਡੇ ਵਿੱਚੋਂ ਇਹ ਬੱਸ ਪਿਹੋਵਾ ਲਈ ਸਵੇਰੇ ਕਰੀਬ ਦਸ ਵਜੇ ਚੱਲੀ ਸੀ ਪਰ ਕਰੀਬ ਅੱਧੇ ਘੰਟੇ ਮਗਰੋਂ ਥਾਣਾ ਸਦਰ ਪਟਿਆਲਾ ਦੇ ਪਿੰਡ ਪੰਜੇਟਾ ਕੋਲ ਪੁੱਜਣ ’ਤੇ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਜ਼ਖ਼ਮੀ ਹੋਣ ਮਗਰੋਂ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਏ ਗਏ ਬੱਸ ਡਰਾਈਵਰ ਜਸਬੀਰ ਸਿੰਘ ਮੋਗਾ ਨੇ ਦੱਸਿਆ ਕਿ ਭੁਨਰਹੇੜੀ ਤੋਂ ਪਹਿਲਾਂ ਅਚਾਨਕ ਹੀ ਬੱੱਸ ਦਾ ਸਟੇਅਰਿੰਗ ਫੇਲ੍ਹ ਹੋ ਗਿਆ, ਜਿਸ ਕਰਕੇ ਕਿਸੇ ਵੱਡੇ ਨੁਕਸਾਨ ਨੂੰ ਟਾਲਣ ਲਈ ਉਸ ਨੇ ਖੁਦ ਹੀ ਬੱਸ ਸਫ਼ੈਦੇ ਵਿਚ ਮਾਰ ਦਿੱਤੀ। ਇਸ ਤਰ੍ਹਾਂ ਇਸ ਘਟਨਾ ਵਿੱਚ ਜਸਬੀਰ ਸਿੰਘ ਅਤੇ ਬੱਸ ਦੇ ਕੰਡਕਟਰ ਸਮੇਤ ਵੀਹ ਜਣੇ ਜ਼ਖ਼ਮੀ ਹੋ ਗਏ।
INDIA ਸਟੇਅਰਿੰਗ ਫੇਲ੍ਹ ਹੋਣ ਕਾਰਨ ਚਾਲਕ ਨੇ ਸਫੈਦੇ ’ਚ ਮਾਰੀ ਬੱਸ; 20 ਜ਼ਖ਼ਮੀ