ਚੇਨਈ (ਸਮਾਜ ਵੀਕਲੀ) : ਵਿਧਾਨ ਸਭਾ ਚੋਣਾਂ ਵਿਚ ਆਪਣੀ ਪਾਰਟੀ ਨੂੰ ਵੱਡੀ ਜਿੱਤ ਦਿਵਾਉਣ ਵਾਲੇ ਡੀਐੱਮਕੇ ਦੇ ਪ੍ਰਧਾਨ ਐੱਮਕੇ ਸਟਾਲਿਨ ਨੇ ਸ਼ੁੱਕਰਵਾਰ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ 68 ਸਾਲਾ ਸਟਾਲਿਨ ਨੂੰ ਅਹੁਦੇ ਸਹੁੰ ਚੁਕਾਈ। ਰਾਜ ਭਵਨ ਵਿਖੇ ਸਧਾਰਨ ਸਮਾਰੋਹ ਵਿਚ ਸਹੁੰ ਚੁੱਕਣ ਵਾਲੇ ਸਟਾਲਿਨ ਦਾ ਮੁੱਖ ਮੰਤਰੀ ਵਜੋਂ ਇਹ ਪਹਿਲਾ ਕਾਰਜਕਾਲ ਹੋਵੇਗਾ। ਕੁਲ 33 ਮੰਤਰੀਆਂ ਨੇ ਸਟਾਲਿਨ ਦੇ ਮਗਰੋਂ ਸਹੁੰ ਚੁੱਕੀ, ਜਿਨ੍ਹਾਂ ਵਿਚੋਂ 15 ਪਹਿਲੀ ਵਾਰ ਮੰਤਰੀ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly