ਸਟਾਫ ਨਰਸਾਂ ਵੱਲੋ ਪੰਜਾਬ ਸਰਕਾਰ ਦੇ ਖਿਲਾਫ ਰੋਸ ਧਰਨਾ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਨਰਸਿੰਗ ਐਸੋਸੀਏਸ਼ਨ ਵੱਲੋ ਇਕ ਕਾਲੇ ਬਿੱਲੇ ਲਾ ਕਿ ਪੰਜਾਬ ਸਰਕਾਰ ਖਿਲਾਫ ਦੋ ਘੰਟੇ ਦੀ ਹੜਤਾਲ ਕਰਕੇ ਰੋਸ ਧਰਨਾ ਦਿੱਤਾ ਗਿਆ ।।  ਇਸ ਮੋਕੇ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਪ੍ਰਧਾਨ ਗੁਰਜੀਤ ਕੋਰ ਨੇ ਧਰਨੇ ਨੂੰ ਸਬੋਧਿਨ ਕਰਦੇ ਦੱਸਿਆ ਕਿ ਪਿਛਲੇ ਕਾਫੀ ਸਮੇ ਕਿ ਪੰਜਾਬ ਸਰਕਾਰ ਵੱਲੋ ਠੇਕੇ ਅਧਾਰ ਤੇ ਐਨ. ਐਚ. ਐਮ. ਤੇ ਰੱਖੀਆ ਸਟਾਫ ਨਰਸਾਂ ਨੂੰ ਵੀ ਫੋਰੀ ਤੋਰ ਪੱਕਾ ਕੀਤਾ ਜਾਵੇ ਤੇ ਪਹਿਲਾਂ ਕੰਮ ਕਰ ਰਹੀਆਂ ਸਟਾਫ ਨਰਸਾ ਦੇ ਬਰਾਬਰ ਤਨਖਾਹ ਤੇ ਭੱਤੇ ਦਿੱਤੇ ਜਾਣ, ।

ਇਸ ਮੋਕੇ ਸਰਕਾਰ ਦੀ ਇਸ ਧੱਕੇ ਸਾਹੀ ਵਾਲੇ ਵਤੀਰੇ ਕਾਰਨ ਅੱਜ ਸੂਬੇ ਦੇ ਸਾਰੇ ਮੁਲਾਜਮ  ਸਘੰਰਸ਼ ਦੇ ਰਾਹ ਤੇ ਹਨ ਨਾ ਤਾ ਸਰਕਾਰ ਵਲੋ ਡੀ. ਏ.  ਦੀ ਕਿਸਤ ਤੇ ਨਾ ਹੀ 6 ਪੇ ਕਮਿਸ਼ਨ ਬਾਰੇ ਕੋਈ ਗੱਲ ਕੀਤੀ ਜਾ ਰਹੀ  ਹੈ ਤੇ ਲਗਾਤਾਰ ਮੁਲਾਜਮਾ ਦੀਆਂ ਤਨਖਾਹਾ ਤੇ ਭੱਤੇ ਕੱਟੇ ਜਾ ਰਹੇ ਹਨ  ।।  ਇਸ ਮੋਕੇ ਸੈਕਟਰੀ ਸੁਰਿੰਦਰ ਕੋਰ ਨੇ ਦੱਸਿਆ ਕਿ  ਪੰਜਾਬ ਸਰਕਾਰ ਵੱਲੋ ਨਰਸਿੰਗ ਸਟਾਫ ਦੇ ਸਟੇਟਿਸ ਨੂੰ ਨੀਵਾੰ ਦਿਖਾਇਆ ਜਾ ਰਿਹਾ ਹੈ ਅਤੇ ਪਿਛਲੀ ਸਰਕਾਰਾ ਵੱਲੋ ਵੀ ਸਾਡੀ ਯੋਗਤਾਂ ਅਨੁਸਾਰ ਬੀ ਗਰੇਡ ਦਾ ਦਰਜਾ  ਦਿੱਤਾ ਗਿਆ ਸੀ। ਪਰ ਹੁਣਾ ਕਰੋਨਾ ਮਹਾਂਮਾਰੀ ਵਿੱਚ ਨਰਸਿੰਗ ਸਟਾਫ ਫਰੰਟ ਲਾਇਨ ਤੇ ਆਪਣਾ ਕੰਮ ਕਰ ਰਿਹਾ ਹੈ।

ਉਹਨਾਂ ਕਿਹਾ ਕਿ ਸਰਕਾਰ ਵੱਲੋ ਸਾਡੇ ਨਾਲ ਬੇ ਇਨਸਾਫੀ ਕੀਤੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਵੱਲੋ ਨਵੀ ਭਰਤੀ ਮੁਤਾਬਿਕ ਸਟਾਫ ਨਰਸਿੰਜ ਨੂੰ ਸਤਵੇ ਲੈਬਲ ਤੋ ਚੁਕੇ ਪੰਜਾਵੇ ਲੈਵਲ ਤੇ ਲਿਆਦਾ ਗਿਆ ਹੈ ।। ਉਸ ਤੋ ਬਆਦ ਡੀ. ਆਰ. ਐਮ. ਈ. ਵੱਲੋ ਕੀਤੀ ਜਾ ਰਹੀ ਨਵੀ ਭਰਤੀ ਮੁਤਾਬਿਕ ਹੁਣ ਨਵੇ ਸਟਾਫ ਨੂੰ ਦਰਜਾ ਚਾਰ ਦੇ ਬਰਾਬਰ ਦੇ ਤਨਖਾਹ ਦੇਣਾ ਫਿਕਸ ਕੀਤਾ ਹੈ ।। ਇਸ ਮੋਕੇ ਐਸੋਸੀਏਸ਼ਨ ਦੀ  ਸੈਕਟਰੀ ਸੁਰਿੰਦਰ ਕੋਰ ਨੇ ਕਿਹਾ ਇਸ ਮੋਕੇ ਮੇਟਰਨ ਹਰਭਜਨ ਕੋਰ , ਅਨਪੂਰਨਾ ਬਾਲੀ , ਸਰਨਜੀਤ ਕੋਰ , ਹਰਜੀਤ ਕੋਰ , ਜਸਵੀਰ ਕੋਰ , ਅਨੀਤਾ , ਸੁਨੀਤਾ , ਹਰਪ੍ਰੀਤ ਕੋਰ  ਤੇ ਹੋਰ ਵੀ ਹਾਜਰ ਸਨ ।

Previous articleAndhra’s Ongole police bust nationwide fake certificate racket
Next articleAndhra DGP orders SPs to step up vigil on places of worship