ਸਕੂਲ ਵਿੱਚ ਮਨਾਏ ਹਿੰਦੀ ਦਿਵਸ ਸਬੰਧੀ ਪ੍ਰੈੱਸ ਨੋਟ।

(ਸਮਾਜ ਵੀਕਲੀ): ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਭਣਾ ਦੀ ਡੀਡੀਓ ਪ੍ਰਿੰਸੀਪਲ ਮੈਡਮ ਹਰਪ੍ਰੀਤ ਕੌਰ ਮੁੱਲਾਂਪੁਰ ਅਤੇ ਸੀਨੀਅਰ ਲੈਕਚਰਾਰ ਮੈਡਮ ਜਯਾ ਪ੍ਰਵੀਨ ਦੀ ਅਗਵਾਈ ਅਤੇ ਹਿੰਦੀ ਅਧਿਆਪਕਾ ਮੈਡਮ ਸੰਗੀਤਾ ਰਾਣੀ ਅਤੇ ਅਮਰਜੀਤ ਕੌਰ ਦੀ ਦੇ ਦੇਖ ਰੇਖ ਹੇਠ ਹਿੰਦੀ ਭਾਸ਼ਾ ਦਿਵਸ ਮਨਾਇਆ ਗਿਆ ਜਿਸ ਵਿੱਚ ਸਬੰਧਤ ਵਿਸ਼ਾ ਅਧਿਆਪਕਾਂ ਨੇ ਭਾਰਤ ਵਿੱਚ ਹਿੰਦੀ ਭਾਸ਼ਾ ਦੇ ਇਤਿਹਾਸ , ਨਿਕਾਸ, ਅਤੇ ਵਿਕਾਸ, ਹਿੰਦੀ ਭਾਸ਼ਾ ਨੂੰ ਬੋਲਣ, ਸਮਝਣ, ਲਿਖਣ ਅਤੇ ਇਸ ਦੇ ਪ੍ਰਚਾਰ ਹਿੱਤ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

ਵਿਦਿਆਰਥੀਆਂ ਨੇ ਕਵਿਤਾਵਾਂ, ਗੀਤਾਂ ਅਤੇ ਭਾਸ਼ਣਾਂ ਰਾਹੀਂ ਹਿੰਦੀ ਬੋਲੀ ਪ੍ਰਤੀ ਆਪਣੇ ਮੋਹ, ਪਿਆਰ ਅਤੇ ਸਮਰਪਣ ਨੂੰ ਜ਼ਾਹਰ ਕੀਤਾ। ਡਰਾਇੰਗ ਅਧਿਆਪਕਾ ਮੈਡਮ ਬਲਵੀਰ ਕੌਰ ਦੇ ਸਹਿਯੋਗ ਸਦਕਾ ਵਿਦਿਆਰਥੀਆਂ ਨੇ ਹਿੰਦੀ ਬੋਲੀ ਸਬੰਧੀ ਵੱਖ-ਵੱਖ ਪੇਂਟਿੰਗਾਂ ਤੇ ਪੋਸਟਰ ਵੀ ਪ੍ਰਦਰਸ਼ਿਤ ਕੀਤੇ। ਸਮਾਜਿਕ ਸਿੱਖਿਆ ਅਧਿਆਪਕ ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ ਨੇ ਹਿੰਦੀ ਭਾਸ਼ਾ ਦੇ ਨਾਲ-ਨਾਲ ਪੰਜਾਬੀ, ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਦੇ ਗਿਆਨ ਨੂੰ ਵਿਅਕਤੀ ਦੀ ਸਰਬਪੱਖੀ ਸ਼ਖ਼ਸੀਅਤ ਦਾ ਹਿੱਸਾ ਆਖਦਿਆਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ । ਇਸ ਪ੍ਰੋਗਰਾਮ ਦੇ ਆਯੋਜਨ ਵਿਚ ਸਮੂਹ ਅਧਿਆਪਕ ਮੈਡਮ ਸੀਮਾ ਸ਼ਰਮਾ, ਅਮਨਦੀਪ ਕੌਰ, ਸੁਖਵੰਤ ਕੌਰ, ਦੀਪੇਂਦਰ ਵਾਲੀਆ ਅਤੇ ਮਾਸਟਰ ਪ੍ਰੀਤਮ ਸਿੰਘ, ਵਿਕਾਸ ਸ਼ਰਮਾ, ਜਗਜੀਤ ਸਿੰਘ ਤੇ ਇੰਦਰਜੀਤ ਸਿੰਘ ਹਾਜ਼ਰ ਸਨ।

Previous articleਏਹੁ ਹਮਾਰਾ ਜੀਵਣਾ ਹੈ -75
Next articleਬਾਪੂ ਦੀ ਕਮਾਈ