ਸਕੂਲ ਜਾਣ ਲਈ ਘਰੋਂ ਨਿਕਲੇ ਦੋ ਬੱਚੇ ਲਾਪਤਾ

ਸ੍ਰੀ ਗੋਇੰਦਵਾਲ ਸਾਹਿਬ (ਸਮਾਜ ਵੀਕਲੀ):  ਕਸਬਾ ਖਡੂਰ ਸਾਹਿਬ ਤੋਂ ਸਕੂਲ ਜਾਣ ਲਈ ਘਰੋਂ ਨਿਕਲੇ ਦੋ ਬੱਚੇ ਭੇਤ-ਭਰੀ ਹਾਲਤ ’ਚ ਲਾਪਤਾ ਹੋ ਗਏ ਹਨ। ਪਰਮਜੀਤ ਕੌਰ ਪਤਨੀ ਮਰਹੂਮ ਪ੍ਰੇਮ ਸਿੰਘ ਵਾਸੀ ਆਲੋਵਾਲ ਹਾਲ ਵਾਸੀ ਖਡੂਰ ਸਾਹਿਬ ਨੇ ਦੱਸਿਆ ਕਿ ਉਸ ਦਾ ਪੁੱਤਰ ਗੁਰਮੇਲ ਸਿੰਘ (15) ਗੁਆਂਢੀਆਂ ਦੇ ਲੜਕੇ ਪ੍ਰਿੰਸ (13) ਪੁੱਤਰ ਪਰਮਜੀਤ ਸਿੰਘ ਨਾਲ ਘਰੋਂ ਸਕੂਲ ਜਾਣ ਲਈ ਗਿਆ ਸੀ, ਪਰ ਉਹ ਦੋਵੇਂ ਸਕੂਲ ਨਾ ਪਹੁੰਚੇ। ਦੋਵਾਂ ਦੀ ਕਾਫ਼ੀ ਭਾਲ ਕੀਤੀ ਪਰ ਅਜੇ ਤੱਕ ਉਹ ਘਰ ਨਹੀਂ ਪਰਤੇ। ਉਨ੍ਹਾਂ ਦੀ ਗੁੰਮਸ਼ੁਦਗੀ ਬਾਰੇ ਪੁਲੀਸ ਚੌਕੀ ਖਡੂਰ ਸਾਹਿਬ ਵਿੱਚ ਦਰਖਾਸਤ ਦਿੱਤੀ ਗਈ ਹੈ। ਚੌਕੀ ਖਡੂਰ ਸਾਹਿਬ ਦੇ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਭਾਲ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਐੱਸਐੱਚਓ ਨਵਦੀਪ ਸਿੰਘ ਨੇ ਦੱਸਿਆ ਕਿ ਦੋਵਾਂ ਬੱਚਿਆਂ ਦੇ ਲਾਪਤਾ ਹੋਣ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਫ਼ਗਾਨਿਸਤਾਨ ਤੋਂ ਆਉਣ ਵਾਲੇ ਸਿੱਖਾਂ ਦੇ ਰਹਿਣ ਦਾ ਪ੍ਰਬੰਧ ਕਰੇਗੀ ਸ਼੍ਰੋਮਣੀ ਕਮੇਟੀ
Next articleਸਹਿਕਾਰਤਾ ਤੇ ਜੇਲ੍ਹ ਮੰਤਰੀ ਵੱਲੋਂ ਵਿਕਾਸ ਕਾਰਜਾਂ ਦਾ ਉਦਘਾਟਨ