(ਸਮਾਜ ਵੀਕਲੀ)
ਇਤਿਹਾਸ ਦੀ ਜਾਣਕਾਰੀ ਦਿਓ ਉਸ ਤੇ ਰੱਟਾ ਘੋਟਾ ਲਗਾਓਣ ਦੀ ਲੋੜ ਨਹੀਂ ਹੈ , ਬਾਰਾ ਤੱਕ ਪਹਾੜੇ ਯਾਦ ਕਰਵਾਓ ਬਾਕੀ ਜੇਕਰ ਕੁਝ ਬੱਚੇ ਯਾਦ ਨਹੀਂ ਕਰ ਸਕਦੇ ਉਹਨਾ ਤੇ ਜੋਰ ਦੇਣ ਦੀ ਲੋੜ ਨਹੀਂ ਕਿਉਕਿ ਹਰ ਇਕ ਦਾ ਦਿਮਾਗ ਮੈਮਰੀ ਇਕੋ ਜਿਹੀ ਨਹੀਂ ਬਣ ਸਕਦੀ !
ਕਲਕੂਲੇਟਰ ਦੀ ਵਰਤੋ ਸਿਖਾਓ :ਪੱਛਮੀ ਦੇਸਾ ਚ ਪੇਪਰਾਂ ਚ ਕਲਕੂਲੇਟਰ ਵਰਤ ਸਕਦੇ ਹਾਂ , ਬੱਚਿਆ ਦਾ ਪਤਾ ਲੱਗ ਜਾਂਦਾ ਹੈ ਕਿ ਉਸਨੂੰ ਇਸਤੇਮਾਲ ਕਰਨ ਦਾ ਗਿਆਨ ਹੈ !
ਦਿਮਾਗੀ ਵਿਕਾਸ ਤੇ ਜੋਰ ਦਿਓ, ਬੱਚੇ ਨੂੰ ਕੁੱਟਣਾ ਮਾਰਨਾ ਸਜ਼ਾਵਾਂ ਦੇਣ ਨਾਲ ਮਾਨਸਿਕਤਾ ਦਾ ਵਿਕਾਸ ਨਹੀਂ ਹੁੰਦਾ , ਆਧੁਨਿਕ ਪੜਾਈ ਕੇਵਲ ਕਪਿਉਟਰ ਯੁੱਗ ਹੀ ਨਹੀਂ ਸਗੋਂ ਖੇਤੀ ਬਾੜੀ ਦੇ ਨਾਲ ਜੁੜੇ ਕੰਮ ਵੀ ਸਮਾਜ ਚ ਬਹੁਤ ਜ਼ਰੂਰੀ ਹਨ , ਪੜਾਈ ਦੇ ਨਾਲ ਨਾਲ ਸਮਾਜ ਵਿੱਚ ਵਿਚਰਨ ਲਈ ਵੀ ਬੱਚਿਆ ਨੂੰ ਚੰਗੀ ਤਰ੍ਹਾ ਸਿਖਿਅਤ ਕਰਨਾ ਚਾਹੀਦਾ ਹੈ,ਮੁੱਢਲੀ ਪੜਾਈ ਸ਼ੁਰੂ ਤੋ ਹੀ ਹੱਥੀ ਕੰਮ ਕਰਨ ਦੀ ਲਗਨ ਲਗਾਈ ਜਾਣੀ ਚਾਹੀਦੀ ਹੈ।
ਪਿਛਲੇ ਤੀਹ ਚਾਲੀ ਸਾਲ ਦੀ ਭਾਰਤੀ ਸਿੱਖਿਆ ਪ੍ਰਣਾਲੀ ਕਾਗਜੀ ਡਿਗਰੀਆਂ ਨਾਲ ਤਾਂ ਭਰ ਦਿੱਤੀ , ਹੱਥੀ ਕਿਰਤ ਕਰਨਾ ਨਹੀਂ ਸਿਖਾਇਆ ਜਾਂਦਾ , ਪੱਛਮੀ ਦੇਸਾ ਚ ਬੱਚੇ ਉੱਚ ਵਿੱਦਿਅਕ ਸਰਟੀਫ਼ਿਕੇਟ ਨਹੀਂ ਲੈਣ ਜਾਦੇ ਤੁਹਾਨੂੰ ਸਭ ਨੂੰ ਪਤਾ ਹੀ ਕਿ ਉਹ ਹਰ ਛੋਟੇ ਤੋ ਛੋਟਾ ਕੰਮ ਕਰਕੇ ਪੈਸੇ ਵੀ ਕਮਾਉਦੇ ਹਨ। ਸ਼ੁਰੂ ਦੇ ਛੋਟੇ ਛੋਟੇ ਕੰਮ ਤੋ ਭਵਿਖ ਚ ਵੱਡੇ ਕਾਰੋਬਾਰ ਕੰਮ ਵੀ ਖੋਲ ਲੈਂਦੇ ਹਨ।
ਭਾਰਤੀ ਲੋਕਾਂ ਨੂੰ ਆਪ ਸਿਸਟਮ ਬਦਲਣ ਬਾਰੇ ਲਿਖਣਾ ਪੈਣਾ ਹੈ। ਭਵਿਖ ਦੇ ਬੱਚਿਆ ਨੂੰ ਪੜਾਇਆ ਵੀ ਜਾਣਾ ਚਾਹੀਦਾ ਹੈ। ਰਾਜਨੀਤਿਕ ਸਿਸਟਮ , ਪ੍ਰਸ਼ਾਸਨ ਅਜ਼ਾਦ ਅਤੇ ਤਸੀਹੇ ਰਹਿਤ , ਮਨੁੱਖੀ ਅਧਿਕਾਰਾਂ ਬਾਰੇ ਜਾਗੂਰਕ ਕਰਨਾ , ਸਮਾਜ ਪੱਛਮ ਦੇਸਾ ਵਾਂਗ ਕਿਵੇ ਬਣੇਗਾ ? ਕਿਹੜੇ ਸਿਸਟਮ ਲਾਗੂ ਹੋਣ , ਕਿਸਾਨਾ ਦਾ ਜੀਵਨ ਪੱਧਰ ਉੱਚ ਉਠ ਸਕੇ ਉਹਨਾਂ ਨੂੰ ਸਰਕਾਰਾਂ ਬੀਜ ਕੀਮਤ , ਫਸਲਾ ਸੰਭਾਲਣ ਬਾਰੇ ਉੱਚ ਪੱਧਰ ਦੇ ਉਪਰਾਲੇ ਕਰ ਸਕਣ , ਕਿਸਾਨ ਮਜ਼ਦੂਰ ਵਰਗ ਅਤੇ ਸਾਰੇ ਆਮ ਨਾਗਰਿਕਾਂ ਨੂੰ ਫ੍ਰੀ ਹਸਪਤਾਲ ਦਵਾਈਆ ਮੁਢਲੀ ਪੜਾਈ ਤੋ ਉੱਚ ਵਿੱਦਿਅਕ ਗਿਆਨ ਮੁਫਤ ਪ੍ਰਦਾਨ ਕਰਨ ਦੇ ਢੰਗ ਭਾਰਤ ਨੂੰ ਹਰ ਹੇਠਲੇ ਪੱਧਰ ਤੋ ਜਾਤ ਪਾਤ , ਲਿੰਗ ਵਿਤਕਰਾ , ਧਰਮ , ਪੰਖਡ ਅੰਡਬਰਾ ਨੂੰ ਦੂਰ ਕਰਨ ਵਾਲੇ ਡਾਕਟਰ ਅਤੇ ਅਧਿਆਪਕ ਦੀ ਲੋੜ ਹੈ!
ਸਾਰੇ ਬੱਚੇ ਡਾਕਟਰ ਨਹੀਂ ਬਣ ਸਕਦੇ ਨਾ ਹੀ ਅਧਿਆਪਕ ਪਰ ਸਮਾਜ ਦਾ ਹਰ ਕੰਮ ਚੱਲਦਾ ਰਹੇ ਉਸ ਲਈ ਭੱਵਿਖ ਦੇ ਨਾਗਰਿਕ ਵੀ ਚਾਹੀਦੇ ਹਨ ! ਸਾਨੂੰ ਬੱਚਿਆ ਦੀ ਸਮਰੱਥਾ ਪਹਿਚਾਨਣ ਦੇ ਲਈ ਖੇਡਾਂ ਡਰਾਮੇ ਸਾਹਿਤ ਖੇਤੀ ਬਾੜੀ , ਛੋਟੇ ਛੋਟੇ ਕਾਰੋਬਾਰ ਚਲਾਉਣ ਦੀ ਪ੍ਰੇਰਣਾ ਵੀ ਦੇਣੀ ਚਾਹੀਦੀ ਹੈ ! ਪੱਛਮੀ ਮੁਲਕਾ ਦੀ ਮੁੱਢਲੀ ਪੜਾਈ ਬੱਚਿਆ ਨੂੰ ਅਜਿਹੀ ਦਿੱਤੀ ਜਾਂਦੀ ਹੈ ਕਿ ਬੱਚੇ ਪੰਜ ਦਿਨ ਸਕੂਲ ਆਉਦੇ ਹਨ ਦੋ ਦਿਨ ਛੁੱਟੀ ਕਰਦੇ ਹਨ , ਛੋਟੇ ਛੋਟੇ ਕੰਮ ਪ੍ਰੈਕਟੀਕਲ ਸਿਖਾਏ ਜਾਦੇ ਹਨ ਫਾਲਤੂ ਪਾਲਸਿਟਕ ਤੋ ਦੁਬਾਰਾ ਚੀਜ਼ਾਂ ਬਣਾਉਣੀਆ ਧਰਤੀ ਦਾ ਬਚਾਓ, ਪਾਣੀ ਦੀ ਬੱਚਤ ਕਰੋ , ਫਾਲਤੂ ਕੂੜਾ ਧਰਤੀ ਤੇ ਨਾ ਸੁੱਟੋ , ਰੀਸਾਇਕਲ ਸਮਾਨ ਨੂੰ ਦੁਬਾਰਾ ਪ੍ਰੋਯਗ ਕਰਨਾ , ਪਾਲਸਿਟਕ ਬੈਗ ਨਾ ਵਰਤੋ ਨਾ ਹੀ ਪਾਲਸਿਟਕ ਨੂੰ ਅੱਗ ਲਗਾਓ ਵਾਤਾਵਰਣ ਪ੍ਰਤੀ ਜਾਗਰੂਕ ਹਰ ਬੱਚਾ ਹੋਣਾ ਚਾਹੀਦਾ ਹੈ ਅਜਿਹੀ ਵਿੱਦਿਆ ਦਾ ਪ੍ਰਸਾਰ ਬਹੁਤ ਜ਼ਰੂਰੀ ਹੈ !
ਸਕੂਲ ਦੀ ਬਗ਼ੀਚੀ ਬਣਾਓ ਕੁਝ ਪੌਦੇ ਬੱਚੇ ਨੂੰ ਘਰ ਲਗਾਉਣ ਲਈ ਵੀ ਦਿਓ ਅਤੇ ਪੌਦਿਆਂ , ਫਲਦਾਰ ਰੁੱਖ ,ਕੁਦਰਤ ਨਾਲ ਰਹਿਣਾ ਸਿਖਾਓ
#ਪੜਾਈ #ਪ੍ਰੈਕਟੀਕਲ ਬਣਾਓ ਅਤੇ ਭਵਿਖ ਸੁਧਾਰੋ :- ਆਸਟਰੇਲੀਆ ਦੇ ਸਕੂਲਾ ਚ ਖੇਤੀ ਬਾੜੀ , ਬਗ਼ੀਚੀ ਬਣਾਉਣੀ ਸਿਖਾਈ ਜਾ ਜਾਦੀ ਹੈ ਅਤੇ ਬੱਚਿਆ ਨੂੰ ਜ਼ਮੀਨੀ ਪੱਧਰ ਤੇ ਸਿੱਖਿਆ ਦਿਓ !
ਚਰਨਜੀਤ ਕੌਰ
ਆਸਟ੍ਰੇਲੀਆ
+61430951925