ਲੰਡਨ (ਸਮਰਾ) (ਸਮਾਜਵੀਕਲੀ) -ਸਕਾਟਲੈਂਡ ਵਿਚ 200 ਸਾਲ ਪੁਰਾਣੇ ਬੁੱਤ ਨੂੰ ਹਟਾਉਣ ਦੀ ਮੁਹਿੰਮ ਇੰਗਲੈਡ ਦੇ ਸ਼ਹਿਰ ਬਿ੍ਸਟਲ ‘ਚ ਏਡਵਰਡ ਕੋਲਸਟਨ ਦੇ ਬੁੱਤ ਨੂੰ ਹਟਾ ਕੇ ਦਰਿਆ ‘ਚ ਸੁੱਟਣ ਉਪਰੰਤ ਯੂ.ਕੇ. ਭਰ ਵਿਚ ਵਿਵਾਦਤ ਬੁੱਤਾਂ ਨੂੰ ਹਟਾਉਣ ਦੀ ਮੁਹਿੰਮ ਨੇ ਜ਼ੋਰ ਫੜ ਲਿਆ ਹੈ |
ਇਕ ਰਿਪੋਰਟ ਅਨੁਸਾਰ ਦੇਸ਼ ‘ਚ 60 ਦੇ ਕਰੀਬ ਵਿਵਾਦਤ ਬੁੱਤਾਂ ਨੂੰ ਹਟਾਉਣ ਬਾਰੇ ‘ਬਲੈਕ ਲਾਇਵਜ਼ ਮੈਟਰ’ ਵਲੋਂ ਆਨਲਾਈਨ ਮੁਹਿੰਮ ਚਲਾਈ ਜਾ ਰਹੀ ਹੈ | ਸਕਾਟਲੈਂਡ ਦੀ ਰਾਜਧਾਨੀ ਐਡਨਬਰਾ ਵਿਚ ਸੈਂਟ ਐਾਡਰਿਊ ਸਕੁਏਅਰ ਸਥਿਤ 150 ਫੁੱਟ ਉੱਚਾ ਲੱਗਾ ਲਗਪਗ 200 ਸਾਲ ਪੁਰਾਣਾ ਹੈਨਰੀ ਡੰਡਾਸ ਦਾ ਬੁੱਤ ਮੁਹਿੰਮ ਵਿਚ ਸਿਖਰ ‘ਤੇ ਹੈ |
ਬਲੈਕ ਲਾਈਵਜ਼ ਮੈਟਰ ਮੁਹਿੰਮ ਅਨੁਸਾਰ ਹੈਨਰੀ ਡੰਡਾਸ ਨੇ 18ਵੀਂ ਸਦੀ ਵਿਚ ਪੰਜ ਲੱਖ ਤੋਂ ਵੱਧ ਲੋਕਾਂ ਨੂੰ ਗੁਲਾਮ ਬਣਾ ਕੇ ਬਰਤਾਨੀਆ ਲਿਆਂਦਾ ਅਤੇ ਉਨ੍ਹਾਂ ਉੱਤੇ ਅਣ-ਮਨੁੱਖੀ ਤਸ਼ੱਦਦ ਢਾਹਿਆ | ਸਕਾਟਲੈਂਡ ਵਿਚ ਇਸ ਤੋਂ ਇਲਾਵਾ ਸੂਚੀ ਵਿਚ ੲੈਰਲ ਰਾਬਰਟ-1 ਦਾ ਗਲਾਸਗੋ ਸਥਿਤ ਬੁੱਤ, ਏਅਰ ਵਿਚ ਹੋਮਜ਼ ਜਾਰਜ ਸਮਿਥ ਦਾ ਅਤੇ ਅਰਗਾਇਲ ਬਿਊਟ ਵਿਚ ਜਿਮ ਕਰੇਵ ਆਦਿ ਦੇ ਬੁੱਤ ਸੂਚੀ ਵਿਚ ਸਿਖਰ ਉੱਤੇ ਹਨ |