ਲੰਡਨ (ਰਾਜਵੀਰ ਸਮਰਾ) (ਸਮਾਜ ਵੀਕਲੀ)– ਸਕਾਟਲੈਂਡ ‘ਚ ਸਕੂਲ ਪੰਜ ਮਹੀਨਿਆਂ ਬਾਅਦ 12 ਅਗਸਤ ਨੂੰ ਸਕੂਲ ਖੁੱਲ੍ਹੇ ਹਨ ਅਤੇ ਪਹਿਲੇ ਹਫ਼ਤੇ ਹੀ ਪੰਜ ਕੋਰੋਨਾ ਵਾਇਰਸ ਕੇਸ ਆ ਗਏ ਹਨ | ਲਨਾਰਕਸ਼ਾਇਰ ਕਾਉਂਟੀ ਦੇ ਕਸਬੇ ਕੋਟਬਿ੍ਜ ਦੇ ਸਕੂਲ ਸੈਂਟ ਐਾਬਰੋਜ ਹਾਈ ਸਕੂਲ ਦੇ ਤਿੰਨ ਵਿਦਿਆਰਥੀ ਅਤੇ ਸੈਂਟ ਐਾਡਰਿਊ ਹਾਈ ਸਕੂਲ ਦਾ ਇਕ ਵਿਦਿਆਰਥੀ ਅਤੇ ਇਕ ਸਕੂਲ ਦੇ ਸਟਾਫ਼ ਦਾ ਮੈਂਬਰ ਕੋਰੋਨਾ ਪਾਜ਼ੀਟਿਵ ਪਾਇਆ ਗਿਆ |
ਲਨਾਰਕਸ਼ਾਇਰ ਦੇ ਸਿਹਤ ਸੇਵਾਵਾਂ ਦੇ ਬੁਲਾਰੇ ਨੇ ਕਿਹਾ ਕਿ ਮਰੀਜ਼ਾਂ ‘ਚ ਕੋਰੋਨਾ ਦੇ ਮੁੱਢਲੇ ਲੱਛਣ ਹਨ ਅਤੇ ਉਨ੍ਹਾਂ ਦੇ ਆਸ-ਪਾਸ ਦੇ ਹੋਰ ਲੋਕਾਂ ਦੇ ਟੈਸਟ ਕੀਤੇ ਜਾ ਰਹੇ ਹਨ | ਬੱਚਿਆਂ ਦੇ ਮਾਪਿਆਂ ਨੇ ਬੱਚਿਆਂ ਨੂੰ ਸਕੂਲ ਭੇਜਣ ‘ਤੇ ਚਿੰਤਾ ਜ਼ਾਹਿਰ ਕੀਤੀ ਹੈ, ਪਰ ਸਰਕਾਰ ਨੇ ਭਰੋਸਾ ਜਤਾਇਆ ਕਿ ਸਥਿਤੀ ਕਾਬੂ ਹੇਠ ਹੈ |