ਹੁਸੈਨਪੁਰ , 21 ਜੁਲਾਈ, ( ਕੌੜਾ ) (ਸਮਾਜਵੀਕਲੀ) : ਸ਼੍ਰੋਮਣੀ ਅਕਾਲੀ ਦਲ ਅਤੇ ਇਸਤਰੀ ਅਕਾਲੀ ਦਲ ਵੱਲੋਂ ਡਾ. ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਵਣ ਮਹਾਂਉਤਸਵ ਮਨਾਉਂਦਿਆਂ ਸੁਲਤਾਨਪੁਰ ਲੋਧੀ ਦੇ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਵੱਡੀ ਗਿਣਤੀ ਵਿੱਚ ਛਾਂਦਾਰ ਅਤੇ ਫਲਦਾਰ ਪੌਦੇ ਲਗਾਏ ਗਏ ।
ਇਸ ਮੌਕੇ ਬੋਲਦਿਆਂ ਡਾ. ਉਪਿੰਦਰਜੀਤ ਕੌਰ ਨੇ ਕਿਹਾ ਕਿ ਰੁੱਖਾਂ ਦੀ ਧੜਾਧੜ ਕੀਤੀ ਜਾ ਰਹੀ ਕਟਾਈ ਚਿੰਤਾ ਦਾ ਵਿਸ਼ਾ ਹੈ, ਜਿਸ ਨੂੰ ਰੋਕਿਆ ਜਾਣਾ ਸਮੇਂ ਦੀ ਮੁੱਖ ਜ਼ਰੂਰਤ ਹੈ, ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਨ ਮਿਲ ਸਕੇ । ਇਸ ਮੌਕੇ ਇੰਜ. ਸਵਰਨ ਸਿੰਘ ਮੈਂਬਰ ਪੀਏਸੀ, ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਸਿਮਰਨਜੀਤ ਧੀਰ, ਮਨਦੀਪ ਕੌਰ, ਬਲਜੀਤ ਕੌਰ ਮੋਠਾਂਵਾਲਾ, ਗੁਰਿੰਦਰ ਕੌਰ, ਗੁਰਬਖਸ਼ ਕੌਰ ਡੇਰਾ ਸੈਯਦਾਂਂ, ਗੁਰਵਿੰਦਰ ਕੌਰ ਦੇਸਲ, ਜਸਵਿੰਦਰ ਕੌਰ, ਸਿਮਰਨਜੋਤ ਕੌਰ, ਅਮਨਦੀਪ ਕੌਰ, ਸੱਤਪਾਲ ਮਦਾਨ, ਕਮਲਜੀਤ ਸਿੰਘ ਹੈਬਤਪੁਰ, ਸ਼ਮਸ਼ੇਰ ਸਿੰਘ ਭਰੋਆਣਾ, ਮਲੂਕ ਸਿੰਘ ਭਰੋਆਣਾ, ਕੁਲਦੀਪ ਸਿੰਘ ਬੂਲੇ, ਜੁਗਰਾਜ ਸਿੰਘ, ਦਰਬਾਰਾ ਸਿੰਘ ਵਿਰਦੀ, ਸਤਨਾਮ ਸਿੰਘ ਰਾਮੇ, ਸੁਖਚੈਨ ਸਿੰਘ, ਹਰਦੀਪ ਸਿੰਘ, ਜਤਿੰਦਰ ਸਿੰਘ ਕੂਕਾ ਡੇਰਾ ਸੈਯਦਾਂ, ਦਿਲਬਾਗ ਸਿੰਘ ਗਿੱਲ, ਸੁਖਦੇਵ ਸਿੰਘ, ਭਜਨ ਸਿੰਘ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਲਖਵੀਰ ਸਿੰਘ, ਗੁਰਦਿਆਲ ਸਿੰਘ ਬੂਹ, ਤਜਿੰਦਰ ਸਿੰਘ, ਗੁਰਪ੍ਰੀਤ ਸਿੰਘ ਵਾਟਾਂਵਾਲੀ, ਕਰਨਜੀਤ ਸਿੰਘ, ਗੁਰਨਾਮ ਸਿੰਘ ਤੇ ਰਜਿੰਦਰ ਸਿੰਘ ਸਾਬਕਾ ਕੌਂਸਲਰ, ਸੋਨੀ ਦੇਵਾ ਡੇਰਾ ਸੈਯਦਾਂ, ਲਖਬੀਰ ਸਿੰਘ ਦੇਸਲ, ਸੁਖਦੇਵ ਰਾਜ, ਦਿਲਬਾਗ ਸਿੰਘ ਦੇਸਲ, ਸੁਖਦੇਵ ਸਿੰਘ ਅੱੱਲਾਦਿੱਤਾ, ਬਲਬੀਰ ਸਿੰਘ ਝੰਡ, ਰਣਜੀਤ ਸਿੰਘ ਆਹਲੀ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ ।