ਸ਼ਾਮਚੁਰਾਸੀ, 3 ਜੁਲਾਈ (ਚੁੰਬਰ) (ਸਮਾਜਵੀਕਲੀ)-ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਕਮੇਟੀ ਪਿੰਡ ਮਾਣਕੋ ਵਿਖੇ ਆਮ ਇਜ਼ਲਾਸ ਸ਼੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵਲੋਂ ਕਰਵਾਇਆ ਗਿਆ। ਜਿਸ ਵਿਚ ਨਵੀਂ ਕਮੇਟੀ ਤੇ ਨਵੇਂ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ। ਇਸ ਮੌਕੇ ਮੌਕੇ ਸਰਬਸੰਮਤੀ ਨਾਲ ਬਲਵੀਰ ਸੰਧੂ ਨੂੰ ਨਵੀਂ ਕਮੇਟੀ ਦਾ ਪ੍ਰਧਾਨ ਚੁਣਿਆਂ ਗਿਆ।
ਇਸ ਤੋਂ ਇਲਾਵਾ ਰਾਮ ਲੁਭਾਇਆ ਨੂੰ ਸੀਨੀਅਰ ਪ੍ਰਧਾਨ, ਗੁਰਪ੍ਰੀਤ ਸਿੰਘ ਨੂੰ ਮੀਤ ਪ੍ਰਧਾਨ, ਜੀਵਨ ਸਿੰਘ ਕੈਸ਼ੀਅਰ, ਵਰਿੰਦਰ ਕੁਮਾਰ ਨੂੰ ਸਹਾਇਕ ਕੈਸ਼ੀਅਰ, ਹਰਪ੍ਰੀਤ ਸਿੰਘ ਨੂੰ ਜਨਰਲ ਸਕੱਤਰ, ਹਰਵਿੰਦਰ ਸਿੰਘ ਨੂੰ ਸਟੋਰ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਜਸਵੀਰ ਸਿੰਘ ਨੂੰ ਧਰਮਸ਼ਾਲਾ ਕਮੇਟੀ ਦਾ ਗ੍ਰੰਥੀ ਨਿਯੁਕਤ ਕੀਤਾ ਗਿਆ।
ਜੋ ਧਰਮਸ਼ਾਲਾ ਕਮੇਟੀ ਵਲੋਂ ਨਿਯੁਕਤ ਕੀਤੇ ਗਏ ਗ੍ਰੰਥੀ ਸਮੇਤ ਅਹੁਦੇਦਾਰ ਹੋਣਗੇ, ਉਹ ਇੰਨ•ਾਂ ਸਥਾਨਾਂ ਦੀ ਸੇਵਾ ਸੰਭਾਲ ਕਰਨਗੇ। ਇਸ ਤੋਂ ਇਲਾਵਾ ਨਰਿੰਦਰ ੰਿਸਘ ਵਿਰਦੀ, ਗੁਰਮੇਲ ਸਿੰਘ ਸੰਧੂ, ਸਤਨਾਮ ਸਿੰਘ ਵਿਰਦੀ, ਕਿਰਪਾਲ ਸਿੰਘ ਹੀਰ, ਅਕਾਸ਼ਦੀਪ ਹੀਰ, ਮਨਵੀਰ ਕੁਮਾਰ, ਅਜੇ ਸਿੰਘ, ਕਰਨਦੀਪ ਸਿੰਘ, ਅਮਰਜੀਤ ਸਿੰਘ ਸੰਧੂ, ਮਲਕੀਤ ਰਾਮ ਸੰਧੂ ਤੇ ਗਿਰਧਾਰੀ ਲਾਲ ਨੂੰ ਮੈਂਬਰ ਨਿਯੁਕਤ ਕੀਤਾ ਗਿਆ।