ਜਲੰਧਰ : ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੋਸਾਇਟੀ ਦੀ ਪ੍ਰਧਾਨ ਮੈਡਮ ਸੁਦੇਸ਼ ਕਲਿਆਣ ਦੀ ਪ੍ਰਧਾਨਗੀ ਹੇਠ 27 ਅਕਤੂਬਰ ਨੂੰ ਅੰਬੇਡਕਰ ਭਵਨ ਜਲੰਧਰ ਵਿਖੇ ਹੋਈ. ਮੀਟਿੰਗ ਵਿਚ 14 ਅਕਤੂਬਰ 2019 ਨੂੰ ਮਨਾਏ ਗਏ ਧੰਮ-ਚੱਕਰ ਪਰਿਵਰਤਨ ਦਿਵਸ ਦੀ ਸਮੀਖਿਆ ਕੀਤੀ ਗਈ. ਦੇਸ਼ ਵਿਚ ਚੱਲ ਰਹੇ ਮੌਜੂਦਾ ਹਾਲਾਤਾਂ ਤੇ ਚਰਚਾ ਵੀ ਕੀਤੀ ਗਈ. ਸੋਸਾਇਟੀ ਨੇ ਵਿਚਾਰ-ਘੋਸ਼ਟੀਆਂ ਦੀ ਲੜ੍ਹੀ ਵਿਚ ਅਗਲਾ ਸੈਮੀਨਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਉਤਸਵ ਦੇ ਸੰਬੰਧ ਵਿਚ ਨਵੰਬਰ ਦੇ ਮਹੀਨੇ ਵਿਚ ਕਰਨ ਦਾ ਫੈਸਲਾ ਕੀਤਾ ਹੈ. ਇਸ ਮੌਕੇ ਬਲਦੇਵ ਰਾਜ ਭਾਰਦਵਾਜ, ਸੋਹਣ ਲਾਲ ਡੀ ਪੀ ਆਈਂ ਕਾਲਿਜਾਂ (ਸੇਵਾਮੁਕਤ), ਲਾਹੌਰੀ ਰਾਮ ਬਾਲੀ, ਵਰਿੰਦਰ ਕੁਮਾਰ, ਐਡਵੋਕੇਟ ਕੁਲਦੀਪ ਭੱਟੀ, ਤਿਲਕ ਰਾਜ, ਜਸਵਿੰਦਰ ਵਰਿਆਣਾ, ਐਡਵੋਕੇਟ ਪਰਮਿੰਦਰ ਸਿੰਘ ਅਤੇ ਰਣਵੀਰ ਭੱਟੀ ਹਾਜਰ ਸਨ .