ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਨੂੰ ਸਮਰਪਿਤ ਸਮਾਗਮ ਕਰਵਾਇਆ।

ਮਹਿਤਪੁਰ – (ਨੀਰਜ ਵਰਮਾ) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਲਾਕਾ ਨਿਵਾਸੀਆਂ ਤੇ   ਗੁਰੂਦੁਆਰਾ ਹਲਟੀ ਸਾਹਿਬ ਪ੍ਰਭਾਤ ਫੇਰੀ ਕਮੇਟੀ ਖੁਰਮਪੁਰ, ਸ਼ਾਹਪੁਰ, ਮਹਿਤਪੁਰ ਵੱਲੋ ਅੱਜ ਜੀ. ਐਚ. ਜੀ ਬੇਟ ਖਾਲਸਾ ਸਕੂਲ ਦੀ ਗਰਾਉਂਡ ਮਹਿਤਪੁਰ ਚ ਗੁਰਮਿਤ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪੰਜ ਪਿਆਰਿਆਂ ਦੀ ਅਗਵਾਈ ਹੇਠ ਬੈਂਡ ਵਾਜੇ ਨਾਲ ਲਿਆ ਕੇ ਪੰਡਾਲ ਚ ਸਤਿਕਾਰ ਸਹਿਤ ਸੁਸ਼ੋਭਿਤ ਕੀਤਾ ਗਿਆ। ਭਾਈ ਜਬਰਤੋੜ ਸਿੰਘ ਹਜ਼ੂਰੀ ਰਾਗੀ ਨੇ ਗੁਰਬਾਣੀ ਦਾ ਕੀਰਤਨ ਕੀਤਾ। ਉਪਰੰਤ ਢਾਡੀ ਜਥਾ ਬੀਬੀ ਜਸਵੀਰ ਕੌਰ ਜੱਸ, ਢਾਡੀ ਜਥਾ ਗਿਆਨੀ ਵਰਿੰਦਰ ਸਿੰਘ ਵਾਰਿਸ ਤੇ ਜਥਾ ਬੀਬੀ ਅਮਨਦੀਪ ਕੌਰ ਮਹੇੜੂ ਨੇ ਢਾਡੀ ਵਾਰਾਂ ਰਾਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਪਸੰਗਾਂ ਤੇ ਫਲਸਫੇ ਨੂੰ ਛੂਹਿਆ।
                   ਇਸ ਪ੍ਰੋਗਰਾਮ ਚ ਬਚਿੱਤਰ ਸਿੰਘ ਕੋਹਾੜ ਹਲਕਾ ਇੰਚਾਰਜ, ਰਵੀਪਾਲ ਸਿੰਘ ਆਦਰਾਮਾਨੀ , ਦਲਜੀਤ ਸਿੰਘ ਕਾਹਲੋਂ, ਜ.ਬਲਦੇਵ ਸਿੰਘ ਕਲਿਆਣ, ਮਹਿੰਦਰ ਪਾਲ ਸਿੰਘ ਟੁਰਨਾ ਐਮ. ਸੀ. ਨੇ ਵੀ ਹਾਜਰੀ ਲਗਾਈ , ਇਸ ਮੌਕੇ ਬਲਜਿੰਦਰ ਸਿੰਘ ਕੰਗ, ਇਕਬਾਲ ਸਿੰਘ ਸੰਧੂ ਵਿਜੈ ਅਨੇਜਾ, ਸ਼ਸਪਲ ਸਿੰਘ ਪੰਨੂ ਵੀ ਪਹੁੰਚੇ ਹੋਏ ਸਨ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਚ ਵਿਸ਼ੇਸ਼ ਭੂਮਿਕਾ ਬਲਜੀਤ ਸਿੰਘ ਸਾਬੀ, ਅਮ੍ਰਿਤਪਾਲ ਸਿੰਘ, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਬੂਟਾ ਸਿੰਘ, ਰਸ਼ਪਾਲ ਸਿੰਘ ਧੰਜੂ , ਮਹਿੰਦਰਪਾਲ  ਸਿੰਘ ਟੁਰਨਾ ਐਮ ਸੀ, ਭੁਪਿੰਦਰ ਸਿੰਘ ਭਿੰਦਾ, ਸੰਜੀਵ ਸੈਣੀ, ਅਰਵਿਨ ਸਿੰਘ, ਨੇ ਨਿਭਾਈ।
Previous articleCongress to boycott TV debates on poll results
Next articleਗਗਨ ਸਿੰਘ ਨੇ ਨਿਊਜੀਲੈਡਂ ਵਿੱਚ ਜਿੱਤਿਆ ਗੋਲਡ ਤਗਮਾਂ