ਜਲੰਧਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਪਤੀ ਪਤਨੀ ਦੋਵੇਂ ਹੀ ਮਿਲ ਕੇ ਪਰਿਵਾਰ ਨੂੰ ਚਲਾਉਂਦੇ ਹਨ ਪਰ ਤਰੱਕੀ ਵਿੱਚ ਦੋਵਾਂ ਦਾ ਹੀ ਹੱਥ ਹੁੰਦਾ ਹੈ। ਜੇਕਰ ਪਤੀ ਦਾ ਸਾਥ ਦੇਣ ਵਾਲੀ ਪਤਨੀ ਮਿਲ ਜਾਵੇ ਤਾਂ ਹਰ ਮੰਜ਼ਿਲ ਤੱਕ ਪਹੁੰਚਿਆ ਜਾ ਸਕਦਾ ਹੈ। ਕਈ ਪੜ੍ਹੀਆਂ ਲਿਖੀਆਂ ਪਤਨੀਆਂ ਦੁਕਾਨਦਾਰੀ ਕਰਨ ਵਿੱਚ ਝਿ-ਜ-ਕ ਮਹਿਸੂਸ ਕਰਦੀਆਂ ਹਨ। ਜਦ ਕਿ ਕਈ ਅਜਿਹੀਆਂ ਵੀ ਹਨ, ਜੋ ਪਤੀ ਦੀ ਖ਼ੁਸ਼ੀ ਨੂੰ ਹੀ ਆਪਣੀ ਖੁਸ਼ੀ ਸਮਝਦੀਆਂ ਹਨ। ਉਹ ਪਤੀ ਦੇ ਮੋਢੇ ਨਾਲ ਮੋਢਾ ਜੋਡ਼ ਕੇ ਹਰ ਕੰਮ ਵਿਚ ਸਾਥ ਦਿੰਦੀਆਂ ਹਨ।
ਉਨ੍ਹਾਂ ਦਾ ਇੱਕ ਹੀ ਉਦੇਸ਼ ਹੁੰਦਾ ਹੈ, ਪਤੀ ਦੀ ਮਦਦਗਾਰ ਹੋਣਾ। ਅੱਜ ਅਸੀਂ ਅਜਿਹੇ ਹੀ ਇਕ ਜੋੜੇ ਦੀ ਗੱਲ ਕਰਨ ਜਾ ਰਹੇ ਹਾਂ। ਇਨ੍ਹਾਂ ਦਾ ਮੁਹਾਲੀ ਵਿੱਚ ਚਾਪਾਂ ਦਾ ਕਾਰੋਬਾਰ ਹੈ। ਪਤਨੀ ਭਾਵੇਂ ਪੋਸਟ ਗਰੈਜੂਏਟ ਹੈ ਪਰ ਫੇਰ ਵੀ ਉਹ ਕਾਊਂਟਰ ਤੇ ਖੜ੍ਹਕੇ ਪਤੀ ਦੇ ਬਿਜ਼ਨਸ ਵਿਚ ਉਸ ਦਾ ਹੱਥ ਵਟਾਉਂਦੀ ਹੈ। ਉਸ ਦਾ ਇੱਕ ਹੀ ਉਦੇਸ਼ ਪਤੀ ਦਾ ਸਾਥ ਦੇਣਾ ਹੈ।
ਭਾਵੇਂ ਉਸ ਨੂੰ ਸ਼ੁਰੂ ਸ਼ੁਰੂ ਵਿਚ ਕੁਝ ਝਿ-ਜ-ਕ ਮਹਿਸੂਸ ਹੋਈ ਪਰ ਫੇਰ ਵੀ ਉਸ ਨੇ ਇਨ੍ਹਾਂ ਗੱਲਾਂ ਦੀ ਪਰਵਾਹ ਨਹੀਂ ਕੀਤੀ ਸੀ। ਪਤਨੀ ਦਾ ਇਸ ਤਰ੍ਹਾਂ ਦਾ ਰਵੱਈਆ ਹੋਣ ਕਾਰਨ ਪਤੀ ਨੂੰ ਪਤਨੀ ਉੱਤੇ ਮਾਣ ਹੈ। ਪਤਨੀ ਦੇ ਸਾਥ ਨੇ ਹੀ ਪਤੀ ਨੂੰ ਆਰਥਿਕ ਤੌਰ ਤੇ ਮਜ਼ਬੂਤ ਹੋਣ ਵਿੱਚ ਮਦਦ ਦਿੱਤੀ ਹੈ। ਜਿਸ ਕਰਕੇ ਪਤੀ ਆਪਣੀ ਪਤਨੀ ਤੋਂ ਬਹੁਤ ਖੁਸ਼ ਹੈ। ਪਤਨੀ ਦੇ ਅਜਿਹੇ ਰੋਲ ਤੋਂ ਪ੍ਰਭਾਵਤ ਹੋ ਕੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮੈਡਮ ਮਨੀਸ਼ਾ ਗੁਲਾਟੀ ਨੇ ਵਿਸ਼ੇਸ਼ ਤੌਰ ਤੇ ਇਸ ਪਰਿਵਾਰ ਕੋਲ ਪਹੁੰਚ ਕੇ ਇਸ ਪਤਨੀ ਦਾ ਸਨਮਾਨ ਕੀਤਾ।
ਜੋ ਆਪਣੇ ਪਤੀ ਦੇ ਕਾਰੋਬਾਰ ਵਿਚ ਉਸ ਦਾ ਸਾਥ ਦੇ ਰਹੀ ਹੈ। ਮੈਡਮ ਮਨੀਸ਼ਾ ਗੁਲ੍ਹਾਟੀ ਇਸ ਵਿਆਹੁਤਾ ਲੜਕੀ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਅਸੀਂ ਜਾਣਦੇ ਹਾਂ ਕਿ ਜੇਕਰ ਹਰ ਇੱਕ ਪਤੀ ਪਤਨੀ ਮਿਲ ਕੇ ਇਸ ਤਰ੍ਹਾਂ ਹੀ ਆਪਣੀ ਮੰਜ਼ਿਲ ਤੇ ਅੱਗੇ ਵਧਣ ਤਾਂ ਉਹ ਜਲਦੀ ਹੀ ਆਪਣੇ ਉਦੇਸ਼ ਵਿੱਚ ਕਾ-ਮ-ਯਾ-ਬ ਹੋ ਸਕਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly